ਤਾਈਪੇ (ਏਜੰਸੀ)- ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਰਿਹਾ ਤਾਈਵਾਨ, ਕੋਵਿਡ ਮਹਾਮਾਰੀ ਦੇ ਫੈਲਣ ਤੋਂ ਬਾਅਦ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਟਾਪੂ ਦੇਸ਼ ਵਿੱਚ ਵੀਰਵਾਰ ਨੂੰ ਲਾਗ ਦੇ ਲਗਭਗ 11,000 ਨਵੇਂ ਮਾਮਲੇ ਸਾਹਮਣੇ ਆਏ ਹਨ। ਤਾਈਵਾਨ ਵਿੱਚ ਮਾਰਚ ਦੇ ਅੱਧ ਤੋਂ ਹੀ ਲਾਗ ਦੇ ਮਾਮਲੇ ਵੱਧ ਰਹੇ ਹਨ।
ਅਪ੍ਰੈਲ ਮਹੀਨੇ ਵਿੱਚ ਦੇਸ਼ ਦੇ ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਉਹ ਚੀਨ ਵਾਂਗ "ਜ਼ੀਰੋ ਕੋਵਿਡ-19" ਨੀਤੀ ਦੀ ਪਾਲਣਾ ਨਹੀਂ ਕਰ ਸਕਦੇ ਹਨ। ਇਸ ਨੀਤੀ ਦੇ ਤਹਿਤ, ਚੀਨ ਸੰਕਰਮਣ ਦੇ ਮਾਮਲਿਆਂ ਵਿੱਚ ਕੇਂਦਰੀਕ੍ਰਿਤ ਤਰੀਕੇ ਨਾਲ ਆਈਸੋਲੇਸ਼ਨ ਦੀ ਵਿਵਸਥਾ ਕਰਦਾ ਹੈ। ਇਸ ਦੀ ਬਜਾਏ, ਤਾਈਵਾਨ ਸਰਕਾਰ ਨੇ ਲੋਕਾਂ ਨੂੰ ਸੰਕ੍ਰਮਿਤ ਹੋਣ ਅਤੇ ਮੱਧ ਜਾਂ ਗੰਭੀਰ ਲੱਛਣ ਨਾ ਹੋਣ 'ਤੇ ਘਰ ਵਿਚ ਹੀ ਆਈਸੋਲੇਸ਼ਨ ਵਿਚ ਰਹਿਣ ਦੀ ਅਪੀਲ ਕੀਤੀ।
ਤਾਈਵਾਨ ਦੇ ਸਿਹਤ ਮੰਤਰੀ ਚੇਨ ਸ਼ਿਹ ਚੁੰਗ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਦੇਸ਼ ਵਿੱਚ ਸੰਕਰਮਣ ਦੇ ਕੁੱਲ 11,353 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੇਂਦਰੀ ਮਹਾਮਾਰੀ ਕਮਾਨ ਕੇਂਦਰ ਤੋਂ ਪ੍ਰੈਸ ਨੂੰ ਰੋਜ਼ਾਨਾ ਦਿੱਤੀ ਜਾਣ ਵਾਲੀ ਬ੍ਰੀਫਿੰਗ ਵਿਚ ਉਨ੍ਹਾਂ ਕਿਹਾ ਕਿ ਮੌਜੂਦਾ ਮਹਾਮਾਰੀ ਵਿੱਚ 99.7 ਫ਼ੀਸਦੀ ਮਾਮਲਿਆਂ ਵਿੱਚ ਜਾਂ ਸੰਕਰਮਣ ਦਾ ਕੋਈ ਲੱਛਣ ਨਹੀਂ ਹੈ ਜਾਂ ਹਲਕੇ ਲੱਛਣ ਹਨ।
ਆਸਟ੍ਰੇਲੀਆ : ਸਫ਼ਲ ਹੋ ਨਿਬੜਿਆ 'ਤੀਜਾ ਰੌਇਲ ਕਿੰਗਜ਼ ਇੰਟਰਨੈਸ਼ਨਲ ਕਬੱਡੀ ਕੱਪ'
NEXT STORY