ਤਾਇਪੇ (ਇੰਟ.)- ਤਾਈਵਾਨ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਨੇ ਆਪਣੇ ਪ੍ਰੇਮੀ ਦੇ ਪ੍ਰਾਈਵੇਟ ਪਾਰਟ ਦੇ ਕੁਝ ਹਿੱਸੇ ਨੂੰ ਕੱਟ ਕੇ ਕਮੋਡ ’ਚ ਰੋੜ ਦਿੱਤਾ ਕਿਉਂਕਿ ਉਸਨੂੰ ਸ਼ੱਕ ਸੀ ਕਿ ਉਹ ਉਸ ਦੇ ਨਾਲ ਧੋਖਾ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਵਾਂਗ ਨਾਂ ਦਾ ਇਹ ਵਿਅਕਤੀ 52 ਸਾਲ ਦਾ ਹੈ ਅਤੇ ਉਸਦੇ ਤਿੰਨ ਬੱਚੇ ਵੀ ਹਨ। ਹੁਵਾਂਗ ਜਦੋਂ ਸੌਂ ਰਿਹਾ ਸੀ ਤਾਂ ਉਸਦੀ ਪ੍ਰੇਮਿਕਾ ਨੇ ਉਸਦੇ ਨਾਲ ਇਸ ਖਤਰਨਾਕ ਘਟਨਾ ਨੂੰ ਅੰਜ਼ਾਮ ਦਿੱਤਾ।
ਇਹ ਵੀ ਪੜ੍ਹੋ: ਮੰਗਲ ਗ੍ਰਹਿ ’ਤੇ ਮਰਨਾ ਚਾਹੁੰਦੀ ਹੈ ਅਰਬਪਤੀ ਏਲਨ ਮਸਕ ਦੀ ਪ੍ਰੇਮਿਕਾ

ਖਬਰ ਮੁਤਾਬਕ ਹੁਵਾਂਗ ਅਤੇ ਉਸਦੀ ਪ੍ਰੇਮਿਕਾ ਫੁੰਗ ਇਸ ਤੋਂ ਪਹਿਲਾਂ ਆਪਣੇ-ਆਪਣੇ ਪਾਰਟਨਰ ਤੋਂ ਤਲਾਕ ਲੈ ਚੁੱਕੇ ਸਨ। 40 ਸਾਲਾ ਇਹ ਔਰਤ ਹੁਵਾਂਗ ਨਾਲ ਪਿਛਲੇ 10 ਮਹੀਨਿਆਂ ਤੋਂ ਰਹਿ ਰਹੀ ਸੀ ਅਤੇ ਉਸਨੇ ਆਪਣੀ ਪਿਛਲੇ ਵਿਆਹ ਤੋਂ ਤਾਈਵਾਨ ਦੀ ਸਿਟੀਜਨਸ਼ਿਪ ਵੀ ਲੈ ਰੱਖੀ ਹੈ। ਇਸ ਕਪਲ ਦੇ ਗੁਆਂਢੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਅਕਸਰ ਬਹਿਸ ਨੂੰ ਲੈ ਕੇ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ। ਹੁਵਾਂਗ ਇਕ ਤਾਓ ਸ਼੍ਰਾਈਨ ਚਲਾਉਂਦਾ ਹੈ ਅਤੇ ਉਸ ਦੀ ਕੁੱਝ ਮਹਿਲਾ ਦੋਸਤ ਵੀ ਹਨ। ਇਨ੍ਹਾਂ ਵਿਚੋਂ ਉਹ ਕੁੱਝ ਔਰਤਾਂ ਦੇ ਕਾਫ਼ੀ ਕਰੀਬ ਹੈ। ਇਸ ਦੇ ਚਲਦੇ ਹੀ ਉਸ ਦੀ ਪ੍ਰੇਮਿਕਾ ਕਾਫ਼ੀ ਪਰੇਸ਼ਾਨ ਰਹਿੰਦੀ ਸੀ ਅਤੇ ਉਨ੍ਹਾਂ ਵਿਚਾਲੇ ਝਗੜਾ ਹੁੰਦਾ ਸੀ।
ਇਹ ਵੀ ਪੜ੍ਹੋ: ਕੀ ਵੁਹਾਨ ਲੈਬ ਤੋਂ ਨਿਕਲਿਆ ਸੀ ਵਾਇਰਸ, WHO ਦੀ ਲੀਕ ਰਿਪੋਰਟ ’ਤੇ ਬ੍ਰਿਟੇਨ ਸਣੇ 14 ਦੇਸ਼ਾਂ ਨੇ ਦਿੱਤੀ ਪ੍ਰਤੀਕਿਰਿਆ
52 ਸਾਲਾ ਦਾ ਹੁਵਾਂਗ ਤਾਈਵਾਨ ਵਿਚ ਰਹਿੰਦਾ ਹੈ। ਉਹ ਚਿਕਨ ਨੂਡਲਸ ਖਾ ਕੇ ਅਤੇ ਵਾਈਨ ਪੀ ਕੇ ਸੋਣ ਚਲਾ ਗਿਆ ਸੀ। ਹਾਲਾਂਕਿ ਜਦੋਂ ਉਹ ਉਠਿਆ ਤਾਂ ਉਸ ਨੂੰ ਬਹੁਤ ਤੇਜ਼ ਦਰਦ ਹੋ ਰਿਹਾ ਸੀ ਅਤੇ ਉਸ ਦੇ ਪ੍ਰਾਈਵੇਟ ਪਾਰਟ ਦਾ ਕੁੱਝ ਹਿੱਸਾ ਗਾਇਬ ਸੀ। ਹੁਵਾਂਗ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਸੀ ਅਤੇ ਉਸ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਹੁਵਾਂਗ ਦੀ ਪ੍ਰੇਮਿਕਾ ਨੇ ਕਿਚਨ ਵਾਲੀ ਕੈਂਚੀ ਨਾਲ ਆਪਣੇ ਪ੍ਰੇਮੀ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ ਸੀ।
ਇਹ ਵੀ ਪੜ੍ਹੋ: ਸ਼ਿਕਾਗੋ ’ਚ 10 ਭਾਰਤੀ-ਅਮਰੀਕੀ ਸਥਾਨਕ ਚੋਣਾਂ ’ਚ ਨਿੱਤਰੇ, ਵਿਰੋਧੀਆਂ ਨੂੰ ਦੇ ਸਕਦੇ ਨੇ ਵੱਡੀ ਟੱਕਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੰਗੀਤ ਜਗਤ ਨੂੰ ਵੱਡਾ ਝਟਕਾ, ਪ੍ਰਸਿੱਧ ਪਾਕਿਸਤਾਨੀ ਗਾਇਕ 'ਸ਼ੌਕਤ ਅਲੀ' ਦਾ ਦਿਹਾਂਤ
NEXT STORY