ਇਸਲਾਮਾਬਾਦ (ਭਾਸ਼ਾ)-ਤਾਲਿਬਾਨ ਦੀ ਸੁਰੱਖਿਆ ਫੋਰਸ ਉੱਤਰੀ ਅਫਗਾਨਿਸਤਾਨ ਵਿਚ ਵਿਰੋਧੀ ਹਥਿਆਰਬੰਦ ਸਮੂਹ ਨਾਲ ਸੰਪਰਕ ਰੱਖਣ ਦੇ ਦੋਸ਼ ਵਿਚ ਆਮ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿਚ ਰੱਖ ਰਹੇ ਹਨ ਅਤੇ ਉਨ੍ਹਾਂ ਤਸੀਹੇ ਦੇ ਰਹੇ ਹਨ। ਇਹ ਦਾਅਵਾ ਨਿਊਯਾਰਕ ਤੋਂ ਸੰਚਾਲਿਤ ਹਿਊਮਨ ਰਾਈਟਸ ਵਾਚ (ਐੱਚ. ਆਰ. ਡਬਲਯੂ.) ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕੀਤਾ।
ਇਹ ਵੀ ਪੜ੍ਹੋ : ਯਾਤਰੀ ਵਾਹਨਾਂ ਦੀ ਥੋਕ ਵਿਕਰੀ ਦੁੱਗਣੀ ਤੋਂ ਜ਼ਿਆਦਾ ਵਧੀ
ਬਿਆਨ ਵਿਚ ਕਿਹਾ ਗਿਆ ਹੈ ਕਿ ਮੱਧ ਮਈ ਵਿਚ ਨੈਸ਼ਨਲ ਰੈਜਿਸਟੈਂਸ ਫਰੰਟ (ਐੱਨ. ਆਰ. ਐੱਫ.) ਦੇ ਲੜਾਕਿਆਂ ਵਲੋਂ ਤਾਲਿਬਾਨ ਦੀਆਂ ਇਕਾਈਆਂ ਅਤੇ ਜਾਂਚ ਚੌਂਕੀਆਂ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਪੰਜਸ਼ੀਰ ਵਿਚ ਲੜਾਈ ਤੇਜ਼ ਹੋ ਗਈ ਹੈ। ਸਮੂਹ ਨੇ ਕਿਹਾ ਕਿ ਇਸਦੇ ਜਵਾਬ ਵਿਚ ਤਾਲਿਬਾਨ ਸੂਬੇ ਵਿਚ ਹਜ਼ਾਰਾਂ ਲੜਾਕਿਆਂ ਨੂੰ ਤਾਇਨਾਤ ਕਰ ਰਿਹਾ ਹੈ ਜੋ ਕੁਝ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਕੇ ਤਲਾਸ਼ੀ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਦੋਸ਼ ਹੈ ਕਿ ਇਹ ਭਾਈਚਾਰਾ ਐੱਨ. ਆਰ. ਐੱਫ. ਦਾ ਸਮਰਥਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿ 'ਚ ਖੋਤਿਆਂ ਦੀ ਵਧੀ ਆਬਾਦੀ, 57 ਲੱਖ ਹੋਈ ਗਿਣਤੀ
ਸਮੂਹ ਨੇ ਕਿਹਾ ਕਿ ਤਾਲਿਬਾਨ ਦੇ ਲੜਾਕੇ ਮੌਕੇ 'ਤੇ ਹੀ ਲੋਕਾਂ ਦਾ ਕਤਲ ਕਰ ਰਹੇ ਹਨ ਅਤੇ ਬੰਧਕ ਬਣਾਏ ਗਏ ਲੜਾਕਿਆਂ ਅਤੇ ਹੋਰ ਲੋਕਾਂ ਨੂੰ ਲਾਪਤਾ ਕਰ ਰਹੇ ਹਨ, ਜੋ ਜੰਗੀ ਅਪਰਾਧ ਹੈ। ਜ਼ਿਕਰਯੋਗ ਹੈ ਕਿ ਕਾਬੁਲ ਦੇ ਉੱਤਰ 'ਚ ਪਹਾੜੀਆਂ ਨਾਲ ਘਿਰੀ ਘਾਟੀ ਅਫਗਾਨਿਸਤਾਨ ਦੇ ਤਬਾਹ ਹੋ ਚੁੱਕੇ ਸੁਰੱਖਿਆ ਬਲਾਂ ਦਾ ਆਖਿਰੀ ਟਿਕਾਣਾ ਹੈ ਜਿਨ੍ਹਾਂ ਨੇ ਤਾਲਿਬਾਨ ਦਾ ਵਿਰੋਧ ਕਰਨ ਦਾ ਸੰਕਲਪ ਲਿਆ ਹੈ। ਐੱਚ.ਆਰ.ਡਬਲਯੂ. ਦੀ ਏਸ਼ੀਆ 'ਚ ਐਸੋਸੀਏਟ ਡਾਇਰੈਕਟਰ ਪੈਟ੍ਰੀਸ਼ੀਆ ਗੋਸਮੈਨ ਨੇ ਕਿਹਾ ਕਿ ਤਾਲਿਬਾਨ ਬਲ ਪੰਜਸ਼ੀਰ ਸੂਬੇ 'ਚ ਵਿਰੋਧੀ ਨੈਸ਼ਨਲ ਰੈਜਿਸਟੈਂਸ ਫਰੰਟ ਦੀ ਲੜਾਈ ਦੇ ਜਵਾਬ 'ਚ ਆਮ ਲੋਕਾਂ ਦੀ ਕੁੱਟਮਾਰ ਕਰ ਰਹੇ ਹਨ। ਇਹ ਗੋਸਮੈਨ ਦੇ ਹਵਾਲੇ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਤਾਲਿਬਾਨ ਗੰਭੀਰ ਅੱਤਿਆਚਾਰ ਦੇ ਜ਼ਿੰਮੇਵਾਰ ਆਪਣੇ ਲੜਾਕਿਆਂ ਨੂੰ ਸਜ਼ਾ ਦੇਣ 'ਚ ਅਸਫਲ ਰਿਹਾ ਹੈ ਜਿਸ ਨਾਲ ਆਮ ਨਾਗਰਿਕਾਂ ਲਈ ਹੋਰ ਖ਼ਤਰਾ ਵਧਿਆ ਹੈ।
ਇਹ ਵੀ ਪੜ੍ਹੋ : ਅਮਰੀਕਾ ਨੇ ਅੰਤਰਰਾਸ਼ਟਰੀ ਹਵਾਈ ਯਾਤਰਾ 'ਤੇ ਕੋਰੋਨਾ ਜਾਂਚ ਦੀ ਜ਼ਰੂਰਤ ਕੀਤੀ ਖਤਮ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿ 'ਚ ਖੋਤਿਆਂ ਦੀ ਵਧੀ ਆਬਾਦੀ, 57 ਲੱਖ ਹੋਈ ਗਿਣਤੀ
NEXT STORY