ਅਫ਼ਗਾਨਿਸਤਾਨ: ਤਾਲਿਬਾਨ ਅਗਲੇ 6 ਮਹੀਨਿਆਂ ਵਿਚ ਚੀਨ ਤੋਂ ਵੱਡੇ ਨਿਵੇਸ਼ ਦੀ ਉਮੀਦ ਕਰ ਰਿਹਾ ਹੈ। ਇਕ ਮੀਡੀਆ ਰਿਪੋਰਟ ਦੇ ਅਨੁਸਾਰ ਬੀਜਿੰਗ ਅੱਤਵਾਦੀ ਸੰਗਠਨ ਦੇ ਨਾਲ 2018 ਤੋਂ ਕਈ ਸੰਭਾਵਿਤ ਪ੍ਰੋਜੈਕਟਾਂ ਉੱਤੇ ਗੱਲਬਾਤ ਕਰ ਰਿਹਾ ਸੀ। ਹੁਣ ਤਾਲਿਬਾਨ ਚਾਹੁੰਦਾ ਹੈ ਕਿ ਚੀਨ ਉਥੇ ਆਪਣੇ ਪ੍ਰੋਜੈਕਟ ਤੁਰੰਤ ਸ਼ੁਰੂ ਕਰ ਦਵੇ। ਨਿੱਕੇਈ ਏਸ਼ੀਆ ਦੀ ਰਿਪੋਰਟ ਮੁਤਾਬਕ, ਚੀਨ ਅਤੇ ਤਾਲਿਬਾਨ ਵਿਚ ਨਿਵੇਸ਼ ਦੇ ਸੰਬੰਧ ਵਿਚ ਜੁਬਾਨੀ ਸਮਝੌਤੇ ਹੋਏ ਹਨ। ਅੱਤਵਾਦੀ ਸਰਕਾਰ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲਣ 'ਤੇ ਚੀਨ ਉੱਥੇ ਬੁਨਿਆਦੀ ਢਾਂਚੇ ਦਾ ਨਿਰਮਾਣ ਪ੍ਰੋਜੈਕਟ ਸ਼ੁਰੂ ਕਰ ਦਵੇਗਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ।
ਪਿਛਲੇ ਬੁੱਧਵਾਰ ਨੂੰ ਹੀ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਕ ਆਨਲਾਈਨ ਮੀਟਿੰਗ ਦਾ ਆਯੋਜਨ ਕੀਤਾ ਸੀ, ਜਿਸ ਵਿਚ ਚੀਨ, ਈਰਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਸ਼ਾਮਲ ਹੋਏ ਸਨ। ਇਸ ਮੀਟਿੰਗ ਵਿਚ ਚੀਨ ਨੇ ਅਫ਼ਗਾਨਿਸਤਾਨ ਨੂੰ 3.10 ਕਰੋੜ ਡਾਲਰ ਦੀ ਮਨੁੱਖੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਹਾਲਾਂਕਿ ਅਮਰੀਕੀ ਥਿੰਕ ਟੈਂਕ ਜਰਮਨ ਮਾਰਸ਼ਲ ਫੰਡ ਦੇ ਸੀਨੀਅਰ ਸਹਿਯੋਗੀ ਐਂਡਰਿਊ ਸਮਾਲ ਨੇ ਨਿੱਕੇਈ ਏਸ਼ੀਆ ਨੂੰ ਦੱਸਿਆ, ਤਾਲਿਬਾਨ ਦੀ ਤੁਰੰਤ ਨਿਵੇਸ਼ ਕਰਨ ਦੀ ਇੱਛਾ ਚੀਨ ਨੂੰ ਉੱਥੇ ਆਪਣਾ ਦਬਦਬਾ ਕਾਇਮ ਕਰਨ ਵਿਚ ਲਾਭ ਦੇਵੇਗੀ। ਦਰਅਸਲ, ਬੀਜਿੰਗ ਤਾਲਿਬਾਨ ਨੂੰ ਸ਼ੁਰੂਆਤੀ ਵਿੱਤੀ ਸਹਾਇਤਾ ਦਿੰਦੇ ਹੋਏ ਸੀ.ਪੀ.ਈ.ਸੀ. ਅਤੇ ਬੀ.ਆਰ.ਆਈ. ਵਿਸਥਾਰ 'ਤੇ ਗੱਲਬਾਤ ਵਿਚ ਉਲਝਾ ਲਵੇਗਾ ਪਰ ਉਥੇ ਰਾਜਨੀਤਕ ਅਤੇ ਸੁਰੱਖਿਆ ਸਥਿਰਤਾ ਤੋਂ ਬਿਨਾਂ ਵੱਡਾ ਨਿਵੇਸ਼ ਨਹੀਂ ਕਰੇਗਾ।
ਉੱਤਰ ਕੋਰੀਆ ਨੇ 1,500 ਕਿਲੋਮੀਟਰ ਦੀ ਦੂਰੀ ਵਾਲੀ ਮਿਜ਼ਾਈਲ ਦਾ ਕੀਤਾ ਪ੍ਰੀਖਣ
NEXT STORY