ਕਾਬੁਲ - ਅਫਗਾਨਿਸਤਾਨ ਵਿਚ ਪੂਰਬੀ ਲੋਗਾਰ ਸੂਬੇ ਵਿਚ ਤਾਲਿਬਾਨ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਥੇ ਹੀ ਅੱਜ ਤਾਲਿਬਾਨੀ ਅੱਤਵਾਦੀਆਂ ਦੇ ਗਰੁੱਪ ਵੱਲੋਂ ਇਕ ਜਾਂਚ ਚੌਕੀ 'ਤੇ ਹਮਲਾ ਕੀਤਾ ਗਿਆ, ਜਿਸ ਵਿਚ 5 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਵੱਲੋਂ ਇਨ੍ਹਾਂ ਹਮਲਿਆਂ ਦੇ ਪਿੱਛੇ ਦਾ ਕਾਰਣ ਅਮਰੀਕੀ ਫੌਜ ਦੀ ਵਾਪਸੀ ਦੱਸਿਆ ਹੈ।
ਇਹ ਵੀ ਪੜ੍ਹੋ - ਭਾਰਤੀ ਦੂਤਘਰਾਂ ਦੇ 'ਮੁਰੀਦ' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ
ਅਫਗਾਨ ਟੋਲੋ ਨਿਊਜ਼ ਬ੍ਰਾਡਕਾਸਟਰ ਨੇ ਵੀਰਵਾਰ ਸੁਰੱਖਿਆ ਬਲਾਂ ਦੇ ਹਵਾਲੇ ਤੋਂ ਦੱਸਿਆ ਕਿ ਅੱਤਵਾਦੀਆਂ ਨੇ ਘਾਤ ਲਾ ਕੇ ਬੁੱਧਵਾਰ ਰਾਤ ਸੂਬੇ ਦੀ ਰਾਜਧਾਨੀ ਪੋਲ-ਏ-ਆਲਮ ਵਿਚ ਸੁਰੱਖਿਆ ਚੌਕੀ 'ਤੇ ਹਮਲਾ ਕੀਤਾ। ਇਸ ਹਮਲੇ ਵਿਚ 5 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਤਾਲਿਬਾਨ ਨੇ ਇਸ ਘਟਨਾ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਭਾਰਤੀ ਦੂਤਘਰਾਂ ਦੇ 'ਮੁਰੀਦ' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ
NEXT STORY