ਕਾਬੁਲ- ਅਫਗਾਨਿਸਤਾਨ 'ਤੇ ਕਬਜ਼ੇ ਦੇ ਬਾਅਦ ਤਾਲਿਬਾਨ ਦੇ ਹਿਟਲਰੀ ਫ਼ਰਮਾਨ ਲਗਾਤਾਰ ਜਾਰੀ ਹਨ। ਨਵੇਂ ਹੁਕਮ ਦੇ ਤਹਿਤ ਤਾਲਿਬਾਨ ਨੇ ਅਫਗਾਨ ਕਲੰਡਰ ਤੋਂ ਨਵਰੋਜ਼ ਦੀ ਛੁੱਟੀ ਨੂੰ ਹਟਾ ਦਿੱਤਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਤਾਲਿਬਾਨ ਦੇ ਕਿਰਤ ਤੇ ਸਾਮਾਜਿਕ ਮਾਮਲਿਆਂ ਦੇ ਮੰਤਰਾਲਾ ਨੇ ਹੱਥ ਨਾਲ ਲਿਖੇ ਇਕ ਪੱਤਰ 'ਚ ਸਰਕਾਰੀ ਏਜੰਸੀਆਂ ਨੂੰ 'ਹਮਾਲ' ਮਹੀਨੇ ਦੇ ਪਹਿਲੇ ਤੇ ਦੂਜੇ ਦਿਨ ਨੂੰ ਰੱਦ ਕਰਨ ਦਾ ਨਿਰਦੇਸ਼ ਦਿੱਤਾ ਤੇ ਕਿਹਾ ਕਿ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ ਅਧਿਕਾਰਤ ਫ਼ਰਜਾਂ ਦੀ ਪਾਲਣਾ 'ਚ ਸ਼ਾਮਲ ਹੋਣਾ ਚਾਹੀਦਾ ਹੈ।
ਪੱਤਰ ਮੁਤਾਬਕ, ਨਵਰੋਜ਼, ਜੋ ਫ਼ਾਰਸੀ ਤੇ ਈਰਾਨੀ ਨਵੇਂ ਸਾਲ ਦਾ ਪ੍ਰਤੀਕ ਹੈ, ਤਾਲਿਬਾਨ ਸ਼ਾਸਨ ਦੇ ਤਹਿਤ ਅਫਗਾਨਿਸਤਾਨ 'ਚ ਨਹੀਂ ਮਨਾਇਆ ਜਾਵੇਗਾ। ਨਵਰੋਜ਼ ਬਸੰਤ ਦੀ ਸ਼ੁਰੂਆਤ ਤੇ ਕੁਦਰਤ ਦੇ ਨਵੀਨੀਕਰਨ ਲਈ ਸਮਰਪਿਤ ਹੈ ਤੇ ਇਹ ਕਲੰਡਰ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਰਸੀ ਲੋਕਾਂ ਵਲੋਂ ਮਨਾਇਆ ਜਾਂਦਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲ੍ਹਾ ਮੁਜਾਹਿਦ ਨੇ ਕਿਹਾ, 'ਅਸੀਂ ਅਜਿਹਾ ਕੋਈ ਸਮਾਰੋਹ ਨਹੀਂ ਮਨਾਉਂਦੇ ਜੋ ਇਸਲਾਮ 'ਚ ਨਹੀਂ ਹੈ।' ਹਾਲਾਂਕਿ, ਬੁਲਾਰੇ ਨੇ ਦਾਅਵਾ ਕੀਤਾ ਸੀ ਕਿ ਸਮੂਹ ਲੋਕਾਂ ਨੂੰ ਨਵਰੋਜ਼ ਮਨਾਉਣ ਤੋਂ ਨਹੀਂ ਰੋਕਿਆ ਜਾਵੇਗਾ।
ਹਰਕੀਰਤ ਸੰਧਰ ਦੀ ਦੂਸਰੀ ਕਿਤਾਬ ‘ਕਿਸਾਨ ਨਾਮਾ’ ਸਿਡਨੀ ਪਾਰਲੀਮੈਂਟ 'ਚ ਲੋਕ ਅਰਪਿਤ
NEXT STORY