ਕਾਬੁਲ : ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਲੋਕਾਂ ਦਾ ਉਥੇ ਰਹਿਣਾ ਮੁਸ਼ਕਲ ਹੋ ਗਿਆ ਹੈ। ਆਏ ਦਿਨ ਤਾਲਿਬਾਨ ਵੱਲੋਂ ਨਵੇਂ-ਨਵੇਂ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਅਜਿਹੇ ਵਿਚ ਤਾਲਿਬਾਨ ਨੇ ਹੁਣ ਇਕ ਹੋਰ ਨਵਾਂ ਫਰਮਾਨ ਜਾਰੀ ਕੀਤਾ ਹੈ। ਤਾਲਿਬਾਨ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿਚ ਪਿਛਲੇ 20 ਸਾਲਾਂ ਦੌਰਾਨ ਹਾਈ ਸਕੂਲਾਂ ਤੋਂ ਗ੍ਰੈਜੂਏਸ਼ਨ ਕੀਤੀ ਹੈ, ਉਨ੍ਹਾਂ ਦੀ ਡਿਗਰੀ ਬੇਕਾਰ ਹੈ। ਕਾਬੁਲ ਵਿਚ ਯੂਨੀਵਰਸਿਟੀ ਦੇ ਲੈਕਚਰਾਰਾਂ ਨਾਲ ਮੀਟਿੰਗ ਦੌਰਾਨ ਤਾਲਿਬਾਨ ਦੇ ਕਾਰਜਕਾਰੀ ਉਚ ਸਿੱਖਿਆ ਮੰਤਰੀ ਅਬਦੁਲ ਬਾਕੀ ਹੱਕਾਨੀ ਨੇ ਕਿਹਾ ਕਿ ਪਿਛਲੇ 20 ਸਾਲਾਂ ਵਿਚ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਨ ਵਾਲੇ ਕਿਸੇ ਕੰਮ ਦੇ ਨਹੀਂ ਹਨ। ਮੰਤਰੀ ਦਾ ਮਤਲਬ ਉਨ੍ਹਾਂ ਗ੍ਰੈਜੂਏਟਾਂ ਤੋਂ ਹੈ, ਜਿਨ੍ਹਾਂ ਨੇ ਗੈਰ-ਤਾਲਿਬਾਨ ਰਾਜ ਵਿਚ ਪੜ੍ਹਾਈ ਕੀਤੀ ਹੈ, ਜਦੋਂ ਉਹ ਹਾਮਿਦ ਕਰਜ਼ਈ ਅਤੇ ਅਸ਼ਰਫ ਗਨੀ ਦੀਆਂ ਅਮਰੀਕੀ ਸਮਰਥਿਤ ਸਰਕਾਰਾਂ ਨਾਲ ਲੜ ਰਹੇ ਸਨ।
ਇਹ ਵੀ ਪੜ੍ਹੋ : ਹਿਊਸਟਨ 'ਚ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਿਆ ਗਿਆ ਡਾਕਘਰ ਦਾ ਨਾਂ
ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਮੁਤਾਬਕ ਹੱਕਾਨੀ ਨੇ ਕਿਹਾ ਕਿ ਅਸੀਂ ਉਨ੍ਹਾਂ ਅਧਿਆਪਕਾਂ ਨੂੰ ਜ਼ਰੂਰ ਨਿਯੁਕਤ ਕਰਾਂਗੇ, ਜੋ ਵਿਦਿਆਰਥੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀਆਂ ਕਦਰਾਂ-ਕੀਮਤਾਂ ਦੀ ਸਿੱਖਿਆ ਦੇ ਸਕਣ, ਜਿਨ੍ਹਾਂ ਦੀ ਪ੍ਰਤਿਭਾ ਨੂੰ ਅਫ਼ਗਾਨਿਸਤਾਨ ਭਵਿੱਖ ਵਿਚ ਵਰਤ ਸਕੇ। ਉਨ੍ਹਾਂ ਨੇ ਧਾਰਮਿਕ ਅਧਿਐਨ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਆਧੁਨਿਕ ਅਧਿਐਨ ਦੇ ਮਾਸਟਰ ਅਤੇ ਪੀ.ਐਚ.ਡੀ. ਧਾਰਕ ਉਨ੍ਹਾਂ ਲੋਕਾਂ ਦੀ ਤੁਲਨਾ ਵਿਚ ਘੱਟ ਕੀਮਤੀ ਹਨ, ਜਿਨ੍ਹਾਂ ਨੇ ਮਦਰਸਿਆਂ ਵਿਚ ਪੜ੍ਹਾਈ ਕੀਤੀ ਅਤੇ ਅਫ਼ਗਾਨਿਸਤਾਨ ਵਿਚ ਧਾਰਮਿਕ ਅਧਿਐਨ ਕੀਤਾ ਹੈ। ਅਫ਼ਗਾਨਿਸਤਾਨ ਲਈ 2000-2020 ਨੂੰ ਦੇਸ਼ ਵਿਚ ਸਿੱਖਿਆ ਦੇ ਪੱਧਰ ’ਤੇ ਸਭ ਤੋਂ ਮਹੱਤਵਪੂਰਨ ਅਤੇ ਅਮੀਰ ਯੁੱਗਾਂ ਵਿਚੋਂ ਇਕ ਮੰਨਿਆਂ ਜਾਂਦਾ ਹੈ।
ਇਹ ਵੀ ਪੜ੍ਹੋ : UN ’ਚ ਕਸ਼ਮੀਰ ਮੁੱਦਾ ਚੁੱਕਣ ’ਤੇ ਭਾਰਤ ਦਾ ਕਰਾਰਾ ਜੁਆਬ, 'ਦੁਨੀਆ ਨੂੰ ਡਾਵਾਂਡੋਲ ਕਰਨ ਵਾਲਾ ਦੇਸ਼ ਹੈ ਪਾਕਿ'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ ਪੂਰਾ ਕੀਤਾ 80 ਫੀਸਦੀ ਟੀਕਾਕਰਣ
NEXT STORY