ਕਾਬੁਲ (ਬਿਊਰੋ): ਅਫਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਨੇ ਹੁਣ ਆਪਣੀ ਸਰਕਾਰ ਦਾ ਏਜੰਡਾ ਤੈਅ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਸਾਰੇ ਨਾਗਰਿਕਾਂ ਨੂੰ ਇਕ ਸਾਂਝੀ ਮੁਆਫ਼ੀ ਦੇਣ ਦਾ ਫ਼ੈਸਲਾ ਲਿਆ ਹੈ ਨਾਲ ਹੀ ਬੀਬੀਆਂ ਨੂੰ ਵੀ ਸਰਕਾਰ ਵਿਚ ਜੁੜਨ ਦੀ ਅਪੀਲ ਕੀਤੀ ਹੈ।
ਸਮਾਚਾਰ ਏਜੰਸੀ ਏਪੀ ਮੁਤਾਬਕ, ਇਸਲਾਮਿਕ ਅਮੀਰਾਤ ਦੇ ਕਲਚਰਲ ਕਮਿਸ਼ਨ ਦੇ ਐਨਾਮੁੱਲਾਹ ਨੇ ਇਕ ਟੀਵੀ ਚੈਨਲ 'ਤੇ ਗੱਲਬਾਤ ਦੌਰਾਨ ਇਹ ਐਲਾਨ ਕੀਤਾ। ਤਾਲਿਬਾਨ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੀ ਸਰਕਾਰ ਵਿਚ ਬੀਬੀਆਂ ਨੂੰ ਵੀ ਸ਼ਾਮਲ ਕਰੇਗਾ। ਨਾਲ ਹੀ ਉਹ ਇਹ ਨਹੀਂ ਚਾਹੁੰਦਾ ਕਿ ਬੀਬੀਆਂ ਨੂੰ ਕਿਸੇ ਤਰ੍ਹਾਂ ਦੀ ਹਿੰਸਾ ਦੀ ਸ਼ਿਕਾਰ ਬਣਾਇਆ ਜਾਵੇ।
ਪੜ੍ਹੋ ਇਹ ਅਹਿਮ ਖਬਰ -ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ’ਚ ਹਨ ਆਸਟ੍ਰੇਲੀਆ ਸਮੇਤ ਕਈ ਦੇਸ਼
ਭਾਵੇਂਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਨਵੀਂ ਸਰਕਾਰ ਦਾ ਗਠਨ ਕਿਵੇਂ ਹੋਵੇਗਾ ਅਤੇ ਕਿਹੜੇ ਫਾਰਮੂਲੇ ਦੇ ਤਹਿਤ ਹੋਵੇਗਾ ਇਸ 'ਤੇ ਹਾਲੇ ਤਾਲਿਬਾਨ ਨੇ ਪੱਤੇ ਨਹੀਂ ਖੋਲ੍ਹੇ ਹਨ। ਤਾਲਿਬਾਨ ਦਾ ਕਹਿਣਾ ਹੈ ਕਿ ਸਾਡੀ ਲੀਡਰਸ਼ਿਪ ਪੂਰੀ ਤਰ੍ਹਾਂ ਨਾਲ ਇਸਲਾਮਿਕ ਹੋਵੇਗੀ ਅਤੇ ਇਸ ਵਿਚ ਸਾਰਿਆਂ ਵਰਗਾਂ ਨੂੰ ਜਗ੍ਹਾ ਮਿਲੇਗੀ।
ਅਫਗਾਨਿਸਤਾਨ ਨੂੰ ਲੈ ਕੇ ਬਦਲੇ ਚੀਨ ਦੇ ਸੁਰ, ਕਿਹਾ- ਗ੍ਰਹਿਯੁੱਧ ਰੋਕਣ ਲਈ US ਦੇ ਸਹਿਯੋਗ ਲਈ ਤਿਆਰ
NEXT STORY