ਕਾਬੁਲ (ਏ,ਐੱਨ,ਆਈ,): ਅਫਗਾਨਿਸਤਾਨ 'ਚ ਅਸਥਿਰਤਾ ਦੇ ਦੌਰ 'ਚ ਤਾਲਿਬਾਨ ਨੇ ਪਹਿਲੀ ਵਾਰ ਗੈਰ-ਮੁਸਲਮਾਨਾਂ ਨਾਲ ਵੱਡਾ ਵਾਅਦਾ ਕੀਤਾ ਹੈ ਅਤੇ ਦੇਸ਼ ਛੱਡ ਗਏ ਹਿੰਦੂਆਂ ਅਤੇ ਸਿੱਖਾਂ ਨੂੰ ਅਫਗਾਨਿਸਤਾਨ ਪਰਤਣ ਦੀ ਅਪੀਲ ਕੀਤੀ ਹੈ।ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਸੁਰੱਖਿਆ ਸਥਿਤੀ ਸੁਲਝ ਗਈ ਹੈ। ਇਸ ਲਈ ਉਨ੍ਹਾਂ ਨੇ ਘੱਟ ਗਿਣਤੀ ਹਿੰਦੂਆਂ ਅਤੇ ਸਿੱਖਾਂ ਨੂੰ ਦੇਸ਼ ਪਰਤਣ ਲਈ ਕਿਹਾ ਹੈ। ਇਹ ਬਿਆਨ ਤਾਲਿਬਾਨ ਦੇ ਰਾਜ ਮੰਤਰੀ ਡਾ: ਮੁੱਲਾ ਅਬਦੁਲ ਵਾਸੀ ਦੇ ਦਫ਼ਤਰ ਦੇ ਡਾਇਰੈਕਟਰ ਜਨਰਲ ਦੁਆਰਾ 24 ਜੁਲਾਈ ਨੂੰ ਅਫਗਾਨਿਸਤਾਨ ਦੀ ਹਿੰਦੂ ਅਤੇ ਸਿੱਖ ਕੌਂਸਲ ਦੇ ਕਈ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ। ਅਫਗਾਨਿਸਤਾਨ ਦੇ ਚੀਫ ਆਫ ਸਟਾਫ ਦੇ ਦਫਤਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਵਾਸੀ ਨੇ ਹਿੰਦੂ ਅਤੇ ਸਿੱਖ ਆਗੂਆਂ ਦੇ ਵਫ਼ਦ ਨਾਲ ਕੀਤੀ ਮੁਲਾਕਾਤ
ਵਾਸੀ ਨੇ ਕਾਬੁਲ ਵਿੱਚ ਹਿੰਦੂ ਅਤੇ ਸਿੱਖ ਆਗੂਆਂ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਭਾਰਤੀ ਅਤੇ ਸਿੱਖ, ਜੋ ਸੁਰੱਖਿਆ ਸਮੱਸਿਆਵਾਂ ਕਾਰਨ ਦੇਸ਼ ਛੱਡ ਕੇ ਚਲੇ ਗਏ ਸਨ, ਹੁਣ ਅਫਗਾਨਿਸਤਾਨ ਪਰਤ ਸਕਦੇ ਹਨ ਕਿਉਂਕਿ ਦੇਸ਼ ਵਿੱਚ ਸੁਰੱਖਿਆ ਸਥਾਪਿਤ ਹੋ ਚੁੱਕੀ ਹੈ।ਤਾਲਿਬਾਨ ਦੇ ਇਕ ਬਿਆਨ ਅਨੁਸਾਰ ਸਿੱਖ ਆਗੂਆਂ ਨੇ ਕਾਬੁਲ ਦੇ ਗੁਰਦੁਆਰੇ 'ਤੇ ਇਸਲਾਮਿਕ ਸਟੇਟ ਖੋਰਾਸਾਨ ਪ੍ਰਾਂਤ (ISKP) ਦੇ ਹਮਲੇ ਨੂੰ ਰੋਕਣ ਲਈ ਤਾਲਿਬਾਨ ਦਾ ਧੰਨਵਾਦ ਕੀਤਾ।
18 ਜੂਨ ਨੂੰ ਕਾਬੁਲ ਦੇ ਗੁਰਦੁਆਰੇ 'ਤੇ ਹੋਇਆ ਸੀ ਹਮਲਾ
18 ਨੂੰ ਇਸਲਾਮਿਕ ਸਟੇਟ ਖੋਰਾਸਾਨ ਪ੍ਰਾਂਤ (ISKP) ਨੇ ਕਾਬੁਲ ਦੇ ਕਰਤਾ ਪਰਵਾਨ ਗੁਰਦੁਆਰੇ 'ਤੇ ਹਮਲਾ ਕੀਤਾ ਸੀ। ਇਸ ਘਾਤਕ ਹਮਲੇ ਵਿੱਚ ਇੱਕ ਸਿੱਖ ਸਮੇਤ ਦੋ ਵਿਅਕਤੀ ਮਾਰੇ ਗਏ ਸਨ। ਸੂਤਰਾਂ ਅਨੁਸਾਰ ਜਦੋਂ ਹਮਲਾਵਰ ਇਮਾਰਤ ਅੰਦਰ ਦਾਖਲ ਹੋਏ ਤਾਂ ਸਵੇਰ ਦੀ ਅਰਦਾਸ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਕਰੀਬ 25 ਤੋਂ 30 ਲੋਕ ਮੌਜੂਦ ਸਨ। ਕਰੀਬ 10-15 ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਗੁਰਦੁਆਰਾ ਅਹਿਮਦ ਦੇ ਪਹਿਰੇਦਾਰ ਨੂੰ ਹਮਲਾਵਰਾਂ ਨੇ ਮਾਰ ਦਿੱਤਾ।
ਅਫਗਾਨਿਸਤਾਨ ਵਿੱਚ ਹਿੰਸਾ ਦਾ ਨਿਸ਼ਾਨਾ ਬਣ ਰਹੇ ਧਾਰਮਿਕ ਘੱਟ ਗਿਣਤੀ
ਅਫਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਸਮੇਤ ਧਾਰਮਿਕ ਘੱਟ ਗਿਣਤੀਆਂ ਹਿੰਸਾ ਦਾ ਨਿਸ਼ਾਨਾ ਬਣੀਆਂ ਹੋਈਆਂ ਹਨ। ਪਿਛਲੇ ਸਾਲ ਅਕਤੂਬਰ ਵਿੱਚ 15 ਤੋਂ 20 ਅੱਤਵਾਦੀ ਕਾਬੁਲ ਦੇ ਕਰਤ-ਏ-ਪਰਵਾਨ ਜ਼ਿਲ੍ਹੇ ਦੇ ਇੱਕ ਗੁਰਦੁਆਰੇ ਵਿੱਚ ਦਾਖਲ ਹੋਏ ਅਤੇ ਗਾਰਡਾਂ ਨੂੰ ਬੰਨ੍ਹ ਦਿੱਤਾ। ਮਾਰਚ 2020 ਵਿੱਚ, ਕਾਬੁਲ ਦੇ ਛੋਟੇ ਬਾਜ਼ਾਰ ਖੇਤਰ ਵਿੱਚ ਸ੍ਰੀ ਗੁਰੂ ਹਰਿਰਾਇ ਸਾਹਿਬ ਗੁਰਦੁਆਰੇ ਵਿੱਚ ਇੱਕ ਘਾਤਕ ਹਮਲਾ ਹੋਇਆ ਸੀ, ਜਿਸ ਵਿੱਚ 27 ਸਿੱਖਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ। ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਇਸ ਦੌਰਾਨ ਤਾਲਿਬਾਨ ਦੀ ਅਗਵਾਈ ਵਾਲੀ ਅਫਗਾਨ ਸਰਕਾਰ ਨੇ ਕਾਬੁਲ ਵਿੱਚ ਗੁਰਦੁਆਰਾ ਕਰਤਾ ਪਰਵਾਨ ਦੇ ਨਵੀਨੀਕਰਨ ਦਾ ਫ਼ੈਸਲਾ ਕੀਤਾ ਹੈ, ਜੋ ਕਿ ਇੱਕ ਅੱਤਵਾਦੀ ਹਮਲੇ ਵਿੱਚ ਨੁਕਸਾਨਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸੁਨਕ ਅਤੇ ਟਰਸ ਵਿਚਾਲੇ ਜ਼ੋਰਦਾਰ ਬਹਿਸ, ਟੈਕਸ ਪਾਲਿਸੀ ਅਤੇ ਚੀਨ 'ਤੇ ਭਿੜ ਗਏ ਦੋਵੇਂ ਨੇਤਾ (ਵੀਡੀਓ)
ਗ੍ਰਹਿ ਮੰਤਰਾਲੇ ਦੇ ਵਫ਼ਦ ਨੇ ਗੁਰਦੁਆਰੇ ਦਾ ਕੀਤਾ ਦੌਰਾ
ਸੂਤਰ ਦੱਸਦੇ ਹਨ ਕਿ ਗ੍ਰਹਿ ਮੰਤਰਾਲੇ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਕਰਨ ਲਈ ਗੁਰਦੁਆਰੇ ਦੇ ਕਈ ਦੌਰੇ ਕੀਤੇ। ਰਾਜਧਾਨੀ ਦੇ ਬਾਕੀ ਬਚੇ ਸਿੱਖ ਗੁਰਦੁਆਰੇ ਨੂੰ ਹੋਏ ਨੁਕਸਾਨ ਦੇ ਪੱਧਰ ਦਾ ਮੁਲਾਂਕਣ ਕਰਨ ਲਈ ਇੱਕ ਤਕਨੀਕੀ ਟੀਮ ਵੀ ਰਵਾਨਾ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਤਾਲਿਬਾਨ ਸਰਕਾਰ ਇਮਾਰਤ ਦੇ ਨਵੀਨੀਕਰਨ ਲਈ 75 ਲੱਖ ਅਫਗਾਨੀ ਰਾਸ਼ੀ ਖਰਚ ਕਰੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੋਸ਼ਲ ਮੀਡੀਆ ਕੰਪਨੀਆਂ ਨਿਊਜ਼ੀਲੈਂਡ 'ਚ ਹਾਨੀਕਾਰਕ ਸਮੱਗਰੀ ਨੂੰ ਘਟਾਉਣ 'ਤੇ ਹੋਈਆਂ ਸਹਿਮਤ
NEXT STORY