ਕਾਬੁਲ/ਵਾਸ਼ਿੰਗਟਨ - ਅਮਰੀਕੀ ਵਾਰਤਾਕਾਰ ਦਲ ਦੇ ਇਕ ਮੈਂਬਰ ਨੇ ਆਖਿਆ ਹੈ ਕਿ ਤਾਲਿਬਾਨ ਨਾਲ ਹਾਲ ਹੀ 'ਚ ਹੋਈ ਗੱਲਬਾਤ ਕਾਫੀ ਸਾਰਥਕ ਰਹੀ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਕਿ ਵਾਸ਼ਿੰਗਟਨ ਨੇ ਅਫਗਾਨਿਸਤਾਨ 'ਚੋਂ ਆਪਣੇ 14,000 ਫੌਜੀਆਂ ਦੀ ਵਾਪਸੀ ਲਈ ਸਮਾਂ ਸੀਮਾ ਨਿਰਧਾਰਤ ਕਰਨ ਦੀ ਗੱਲ ਕਹੀ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਦੀ ਪਿਛਲੇ ਮਹੀਨੇ ਕਾਬੁਲ ਦੀ ਯਾਤਰਾ ਤੋਂ ਬਾਅਦ ਇਸ ਗੱਲਬਾਤ 'ਚ ਗਤੀ ਆਈ ਹੈ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਵਾਸ਼ਿੰਗਟਨ ਨੂੰ ਉਮੀਦ ਹੈ ਕਿ ਇਕ ਸਤੰਬਰ ਤੋਂ ਪਹਿਲਾਂ ਕੋਈ ਸਮਝੌਤਾ ਹੋ ਸਕਦਾ ਹੈ। ਕਤਰ ਦੀ ਰਾਜਧਾਨੀ ਦੋਹਾ 'ਚ ਅਮਰੀਕੀ ਵਾਰਤਾਕਾਰ ਦਲ ਦੇ ਇਕ ਮੈਂਬਰ ਨੇ ਏਜੰਸੀ ਨੂੰ ਸ਼ੁੱਕਰਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਸ਼ਾਂਤੀ ਸਮਝੌਤੇ ਤਹਿਤ 18 ਮਹੀਨੇ 'ਚ ਵਾਪਸੀ ਲਈ ਪੇਸ਼ਕਸ਼ ਨਹੀਂ ਕੀਤੀ ਹੈ।
ਦੋਹਾ 'ਚ ਤਾਲਿਬਾਨ ਦਾ ਸਿਆਸੀ ਦਫਤਰ ਹੈ ਅਤੇ ਉਥੇ ਵਾਰਤਾ ਹੋ ਰਹੀ ਹੈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਕੁਝ ਮਹੀਨੇ ਪਹਿਲਾਂ ਸੰਵਾਦ ਕਮੇਟੀ ਨੂੰ ਸਮਾਂ ਸੀਮਾ ਦੇ ਬਾਰੇ 'ਚ ਦੱਸਿਆ ਸੀ ਕਿ ਅਮਰੀਕੀ ਵਾਰਤਾਕਾਰ ਉਸ ਬਾਰੇ 'ਚ ਦੱਸ ਰਹੇ ਸਨ। ਵਾਰਤਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਸ ਅਮਰੀਕੀ ਅਧਿਕਾਰੀ ਨੇ ਆਪਣੀ ਪਛਾਣ ਜ਼ਾਹਿਰ ਕਰਨ ਤੋਂ ਇਨਕਾਰ ਕਰ ਦਿੱਤਾ। ਤਾਲਿਬਾਨ ਦਾ ਕਹਿਣਾ ਹੈ ਕਿ ਇਸ ਵਾਰ ਵਾਰਤਾ 'ਚ 60 ਲੋਕ ਹਿੱਸਾ ਲੈ ਰਹੇ ਹਨ। ਉਥੇ ਸਰਕਾਰ ਦੀ ਉੱਚ ਸ਼ਾਂਤੀ ਪ੍ਰੀਸ਼ਦ ਦੇ ਉਪ ਪ੍ਰਮੁੱਖ ਅਤਾਓਲਾ ਰਹਿਮਾਨ ਸਲੀਮ ਨੇ ਦੱਸਿਆ ਕਿ 64 ਲੋਕ ਵਾਰਤਾ 'ਚ ਸ਼ਾਮਲ ਹੋਣਗੇ।
ਅਜਿਹਾ ਦੇਸ਼ ਜਿਥੇ ਮੋਟੀਆਂ ਕੁੜੀਆਂ ਹਨ ਮੁੰਡਿਆਂ ਦੀ ਪਹਿਲੀ ਪਸੰਦ
NEXT STORY