ਕਿਲਿਮੰਜਾਰੋ— ਤਨਜ਼ਾਨੀਆ ਦੀ ਇਕ ਚਰਚ 'ਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਕਿਲਿਮੰਜਾਰੋ ਪਹਾੜ ਦੀ ਢਲਾਣ 'ਤੇ ਸਥਿਤ ਮੋਸ਼ੀ ਨਾਂ ਦੇ ਸ਼ਹਿਰ ਨੇੜਲੇ ਸਟੇਡੀਅਮ 'ਚ ਸੈਂਕੜੇ ਲੋਕ ਇਕੱਠੇ ਹੋਏ ਸਨ।
ਇਸ ਦੌਰਾਨ 'ਪਵਿੱਤਰ ਤੇਲ' ਲੈਣ ਸਮੇਂ ਲੋਕਾਂ ਨੇ ਭਾਜੜ ਪਾ ਦਿੱਤੀ, ਜਿਸ ਕਾਰਨ ਕਈ ਲੋਕ ਇਕ-ਦੂਜੇ ਦੇ ਹੇਠਾਂ ਆ ਗਏ। ਇਸ ਘਟਨਾ 'ਚ ਘੱਟ ਤੋਂ ਘੱਟ 20 ਲੋਕਾਂ ਦੇ ਮਾਰੇ ਜਾਣ ਅਤੇ 16 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਾਰੇ ਗਏ ਲੋਕਾਂ 'ਚ 5 ਬੱਚੇ ਵੀ ਸ਼ਾਮਲ ਹਨ।
ਪਾਕਿ ਰਾਸ਼ਟਰਪਤੀ ਆਪਣੇ ਟਵੀਟ ਕਾਰਨ ਸੋਸ਼ਲ ਮੀਡੀਆ 'ਤੇ ਹੋਏ ਟਰੋਲ
NEXT STORY