ਮਿਲਾਨ/ਇਟਲੀ (ਸਾਬੀ ਚੀਨੀਆ)- ਦੱਖਣੀ ਇਟਲੀ ਦੇ ਕਸਬਾ ਬੱਤੀਪਾਲੀਆ ਵਿੱਚ ਮੈਂਗੜਾ ਪ੍ਰੋਡਕਸ਼ਨ ਦੇ ਬੈਨਰ ਹੇਠ ਤੀਜ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਹੁੰਚ ਕਰਕੇ ਪੰਜਾਬਣ ਮੁਟਿਆਰਾਂ ਵੱਲੋਂ ਪੰਜਾਬੀ ਵਿਰਸੇ ਅਤੇ ਕਲਾਕ੍ਰਿਤੀਆਂ ਦਾ ਖੂਬ ਆਨੰਦ ਮਾਣਿਆ ਗਿਆ। ਬਹੁਤ ਸਾਰੀਆਂ ਪੰਜਾਬਣ ਮੁਟਿਆਰਾਂ ਨੇ ਜਿੱਥੇ ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕਰਦਿਆਂ ਖੂਬ ਰੌਣਕਾਂ ਲਾਈਆਂ ਉੱਥੇ ਕਈ ਗੋਰੀਆਂ ਨੇ ਵੀ ਪੇਸ਼ਕਾਰੀ ਕਰਦਿਆਂ ਆਪਣਾ ਯੋਗਦਾਨ ਪਾਉਂਦਿਆਂ ਗਿੱਧੇ ਨਾਲ ਰੌਣਕਾਂ ਲਾਈਆਂ।

ਪੜ੍ਹੋ ਇਹ ਅਹਿਮ ਖ਼ਬਰ-ਆਸ ਦੀ ਕਿਰਨ; ਤਿੰਨ ਵਿਅਕਤੀਆਂ ਦੇ DNA ਤੋਂ ਪੈਦਾ ਬੱਚੇ ਜੈਨੇਟਿਕ ਬਿਮਾਰੀਆਂ ਤੋਂ ਮੁਕਤ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਜ ਫੈਸਟੀਵਲ ਪੂਰੀ ਤਰਾਂ ਯਾਦਗਾਰੀ ਹੋ ਨਿਬੜਿਆ। ਇਸ ਮੇਲੇ ਵਿੱਚ ਜਿੱਥੇ ਬਹੁਤ ਸਾਰੀਆਂ ਪੰਜਾਬਣ ਮੁਟਿਆਰਾਂ ਨੇ ਪੀਂਘਾਂ ਝੂਟੀਆਂ ਉੱਥੇ ਲੋਕ ਗੀਤਾਂ 'ਤੇ ਬੋਲੀਆਂ ਪਾਉਂਦਿਆਂ ਰੰਗ ਬੰਨ ਛੱਡਿਆ। ਤੀਜ ਫੈਸਟੀਵਲ ਵਿੱਚ ਪਹੁੰਚੀਆੰ ਗੋਰੀਆਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Trump ਹੋਏ ਬਿਮਾਰ! ਮੈਡੀਕਲ ਰਿਪੋਰਟ 'ਚ ਖੁਲਾਸਾ
NEXT STORY