ਸਿਡਨੀ (ਵਾਰਤਾ)- ਸਿਡਨੀ ਯੂਨੀਵਰਸਿਟੀ ਦੇ ਕੰਪਲੈਕਸ 'ਚ ਇਕ ਵਿਅਕਤੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਮੰਗਲਵਾਰ ਨੂੰ ਨਾਬਾਲਗ ਨੂੰ ਹਿਰਾਸਤ 'ਚ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 8.35 ਵਜੇ ਯੂਨੀਵਰਸਿਟੀ ਕੰਪਲੈਕਸ 'ਚ ਚਾਕੂਬਾਜ਼ੀ ਦੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੈਂਪਰਡਾਊਨ 'ਚ ਪਰਮਟਾ ਰੋਡ ਦੇ ਕਿਨਾਰੇ ਸਿੱਖਿਆ ਸਹੂਲਤ 'ਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਨਿਊ ਸਾਊਥ ਵੇਲਸ ਪੁਲਸ ਫ਼ੋਰਸ ਨੇ ਇਕ ਬਿਆਨ 'ਚ ਪੁਸ਼ਟੀ ਕੀਤੀ ਕਿ 22 ਸਾਲਾ ਇਕ ਵਿਅਕਤੀ ਨੂੰ ਗੰਭੀਰ ਸਥਿਤੀ 'ਚ ਰਾਇਲ ਪ੍ਰਿੰਸ ਅਲਫਰੇਡ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਪਤਾ ਲੱਗਾ ਕਿ ਘਟਨਾ ਤੋਂ ਬਾਅਦ ਇਕ ਨਾਬਾਲਗ ਪਰਮਟਾ ਰੋਡ 'ਤੇ ਇਕ ਬੱਸ 'ਚ ਸਵਾਰ ਹੋ ਕੇ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ 14 ਸਾਲਾ ਨਾਬਾਲਗ ਨੂੰ ਰਾਇਲ ਪ੍ਰਿੰਸ ਅਲਫਰੇਡ ਹਸਪਤਾਲ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਕਿਹਾ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੋਹਾਂ 'ਚੋਂ ਕੋਈ ਵੀ ਵਿਅਕਤੀ ਇਕ-ਦੂਜੇ ਨੂੰ ਜਾਣਦਾ ਨਹੀਂ ਹੈ। ਇਕ ਬੁਲਾਰੇ ਦੇ ਹਵਾਲੇ ਤੋਂ ਕਿਹਾ ਗਿਆ ਕਿ ਚੌਕਸੀ ਉਪਾਅ ਵਜੋਂ ਯੂਨੀਵਰਸਿਟੀ ਕੰਪਲੈਕਸ 'ਚ ਸੁਰੱਖਿਆ ਅਤੇ ਪੁਲਸ ਦੀ ਮੌਜੂਦਗੀ ਵਧਾਈ ਜਾ ਸਕਦੀ ਹੈ, ਜਾਂਚ ਅਜੇ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਨਲੈਂਡ ਸਰਕਾਰ ਦਾ ਅਹਿਮ ਫ਼ੈਸਲਾ, ਆਪਣੇ ਖਰਚੇ 'ਤੇ ਵਿਦੇਸ਼ਾਂ ਤੋਂ ਬੱਚਿਆਂ ਨੂੰ ਦੇਵੇਗੀ ਦਾਖਲਾ
NEXT STORY