ਨਿਊਯਾਰਕ (ਏਜੰਸੀ)- ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬਜ਼ੁਰਗ ਸਿੱਖ ਸੈਲਾਨੀ ਉੱਤੇ ਕੀਤੇ ਗਏ ਹਮਲੇ ਸਮੇਤ ਇੱਥੇ ਕੁਈਨਜ਼ ਵਿੱਚ ਤਿੰਨ ਸਿੱਖਾਂ ਉੱਤੇ ਹਮਲਿਆਂ ਵਿੱਚ ਕਥਿਤ ਸ਼ਮੂਲੀਅਤ ਦੇ ਮਾਮਲੇ ਵਿਚ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਨਫ਼ਰਤੀ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਦੇ ਕੌਂਸਲੇਟ ਜਨਰਲ ਦੁਆਰਾ ਇਨ੍ਹਾਂ ਹਮਲਿਆਂ ਨੂੰ "ਬਹੁਤ ਹੀ ਪਰੇਸ਼ਾਨ ਕਰਨ ਵਾਲਾ" ਕਰਾਰ ਦਿੰਦੇ ਹੋਏ ਇਨ੍ਹਾਂ ਦੀ ਨਿੰਦਾ ਕੀਤੀ ਗਈ। ਕੁਈਨਜ਼ ਕ੍ਰੋਨਿਕਲ ਦੀ ਖ਼ਬਰ ਮੁਤਾਬਕ, ਬ੍ਰਾਊਨਸਵਿਲੇ ਦੇ ਵਰਨਨ ਡਗਲਸ ਨੂੰ ਵੀਰਵਾਰ ਨੂੰ ਬਰੁਕਲਿਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਲੁੱਟ, ਹਮਲੇ, ਅੱਤਿਆਚਾਰ ਅਤੇ ਨਫ਼ਰਤ ਅਪਰਾਧਾਂ ਦੇ ਕਈ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ: ਨਿਊਯਾਰਕ 'ਚ ਬਜ਼ੁਰਗ ਸਿੱਖ 'ਤੇ ਹੋਏ ਹਮਲੇ ਦੇ ਮਾਮਲੇ 'ਚ ਭਾਰਤੀ ਕੌਂਸਲੇਟ ਦਾ ਬਿਆਨ ਆਇਆ ਸਾਹਮਣੇ
ਡਗਲਸ 3 ਅਪ੍ਰੈਲ ਨੂੰ ਕਥਿਤ ਤੌਰ 'ਤੇ ਲੈਫਰਟਸ ਬੁਲੇਵਾਰਡ ਅਤੇ 95ਵੇਂ ਐਵੇਨਿਊ ਨੇੜੇ 70 ਸਾਲਾ ਨਿਰਮਲ ਸਿੰਘ ਕੋਲ ਆਇਆ ਅਤੇ ਉਨ੍ਹਾਂ 'ਤੇ ਬਿਨਾਂ ਕਾਰਨ ਹਮਲਾ ਕਰਦੇ ਹੋਏ ਮੂੰਹ 'ਤੇ ਮੁੱਕਾ ਮਾਰਿਆ ਸੀ। ਹਮਲੇ ਤੋਂ ਬਾਅਦ ਹਮਲਾਵਰ ਪੈਦਲ ਹੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਇਹ ਕੇਸ ਨਿਊਯਾਰਕ ਪੁਲਸ ਵਿਭਾਗ (NYPD) ਦੀ ਨਫ਼ਰਤ ਅਪਰਾਧ ਟਾਸਕ ਫੋਰਸ ਨੂੰ ਸੌਂਪਿਆ ਗਿਆ ਸੀ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਸਿੰਘ ਨੂੰ ਖੂਨ ਨਾਲ ਲੱਥਪੱਥ ਪੱਗ ਅਤੇ ਕੱਪੜਿਆਂ 'ਚ ਦੇਖਿਆ ਗਿਆ ਸੀ। ਸਿੰਘ "ਭਾਰਤ ਤੋਂ ਆਉਣ ਵਾਲੇ ਸੈਲਾਨੀ" ਸਨ ਅਤੇ ਉਹ ਨਿਊਯਾਰਕ ਸਿਟੀ ਵਿੱਚ ਪਹੁੰਚਣ ਤੋਂ ਬਾਅਦ ਸੱਭਿਆਚਾਰਕ ਕੇਂਦਰ ਵਿਚ ਠਹਿਰੇ ਸਨ, ਜਿੱਥੇ ਉਹ ਹਮਲੇ ਤੋਂ ਬਾਅਦ ਕਿਸੇ ਤਰ੍ਹਾਂ ਵਾਪਸ ਪਹੁੰਚੇ। ਉਨ੍ਹਾਂ ਦੀ ਨੱਕ ਦੀ ਹੱਡੀ ਟੁੱਟ ਗਈ ਸੀ ਅਤੇ ਚਿਹਰੇ 'ਤੇ ਸੱਟ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ: ਅਮਰੀਕਾ 'ਚ ਦੋ ਸਿੱਖ ਵਿਅਕਤੀਆਂ 'ਤੇ ਹਮਲਾ, ਕੀਤੀ ਗਈ ਲੁੱਟਮਾਰ
ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਬਜ਼ੁਰਗ ਸਿੱਖ ਵਿਅਕਤੀ 'ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ "ਬਹੁਤ ਹੀ ਪਰੇਸ਼ਾਨ ਕਰਨ ਵਾਲਾ" ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਪੁਲਸ ਦੇ ਸੰਪਰਕ ਵਿੱਚ ਹੈ, ਜੋ ਇਸ ਘਿਨਾਉਣੇ ਨਫ਼ਰਤੀ ਅਪਰਾਧ ਦੀ ਜਾਂਚ ਕਰ ਰਹੀ ਹੈ। 'ਸਿੱਖ ਕੁਲੀਸ਼ਨ' ਨੇ ਕਿਹਾ ਕਿ ਸਿੰਘ ਨੇ ਹਮਲੇ ਤੋਂ ਬਾਅਦ ਆਪਣੇ ਪਰਿਵਾਰ ਨਾਲ ਭਾਰਤ ਪਰਤਣ ਦਾ ਫ਼ੈਸਲਾ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਇਸ ਹਫ਼ਤੇ ਸ਼ਹਿਰ ਦੇ ਇੱਕ ਹੋਰ ਇਲਾਕੇ ਵਿੱਚ 2 ਸਿੱਖ ਵਿਅਕਤੀਆਂ ’ਤੇ ਹੋਏ ਹਮਲੇ ਵਿੱਚ ਵੀ ਸ਼ਾਮਲ ਸੀ। ਡਗਲਸ ਅਤੇ ਇੱਕ ਹੋਰ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਨੇ ਮੰਗਲਵਾਰ ਨੂੰ ਦੋ ਸਿੱਖ ਵਿਅਕਤੀਆਂ 'ਤੇ ਹਮਲਾ ਕੀਤਾ, ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ, ਉਨ੍ਹਾਂ ਦੇ ਪੈਸੇ ਲੁੱਟ ਲਏ ਅਤੇ ਉਨ੍ਹਾਂ ਦੇ ਸਿਰ ਅਤੇ ਸਰੀਰ 'ਤੇ ਮੁੱਕਿਆਂ ਅਤੇ ਡੰਡਿਆਂ ਨਾਲ ਹਮਲਾ ਕੀਤਾ। ਇਹ ਹਮਲਾ ਉਸ ਇਲਾਕੇ ਦੇ ਨੇੜੇ ਹੋਇਆ, ਜਿੱਥੇ 70 ਸਾਲਾ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: ਕੈਨੇਡੀਅਨ ਆਗੂ ਜਗਮੀਤ ਸਿੰਘ ਨੇ ਭਾਰਤ 'ਚ ਮੁਸਲਮਾਨਾਂ ਨੂੰ ਲੈ ਕੇ ਜਤਾਈ ਚਿੰਤਾ, PM ਮੋਦੀ ਨੂੰ ਕੀਤੀ ਅਪੀਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ : ਪੰਜਾਬੀਆਂ ਦਾ ਪਿੰਡ ਕਹੇ ਜਾਂਦੇ ਕਾਫਸ ਹਾਰਬਰ ਵਿਖੇ 34ਵੀਆਂ 'ਸਿੱਖ ਖੇਡਾਂ' ਸ਼ੁਰੂ
NEXT STORY