ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ ਬੇਖੌਫ ਮੁਸਲਿਮ ਵਿਅਕਤੀ ਵਲੋਂ ਇਕ ਹਿੰਦੂ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ 'ਚ ਨਾਰਾਜ਼ਗੀ ਫੈਲ ਗਈ ਹੈ। ਲੜਕੀ ਦੀ ਸੁਰੱਖਿਅਤ ਰਿਹਾਈ ਨੂੰ ਲੈ ਕੇ ਦਬਾਅ ਬਣਾਉਣ ਲਈ ਹਿੰਦੂ ਭਾਈਚਾਰੇ ਦੇ ਲੋਕ ਵੀਰਵਾਰ ਨੂੰ ਧਰਨੇ 'ਤੇ ਬੈਠ ਗਏ ਤੇ ਸ਼ਹਿਰ ਦੀ ਮੁੱਖ ਸੜਕ ਨੂੰ ਰੋਕ ਦਿੱਤਾ ਗਿਆ।
ਬੈਨਰ ਤੇ ਤਖਤੀਆਂ ਹੱਥਾਂ 'ਚ ਫੜੇ ਹਿੰਦੂ ਭਾਈਚਾਰੇ ਦੇ ਲੋਕ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲੇ 'ਚ ਧਰਨੇ 'ਤੇ ਬੈਠ ਗਏ ਤੇ ਉਨ੍ਹਾਂ ਨੇ 17 ਸਾਲਾ ਲੜਕੀ ਨੂੰ ਰਿਹਾਅ ਕਰਨ ਦੀ ਮੰਗ ਕਰਦੇ ਹੋਏ ਜ਼ਬਰੀ ਧਰਮ ਪਰਿਵਰਤਨ ਕਰਨ ਖਿਲਾਫ ਨਾਅਰੇਬਾਜ਼ੀ ਕੀਤੀ। ਐੱਫ.ਆਈ.ਆਰ. ਮੁਤਾਬਕ ਤਾਹਿਰ ਤਾਮਰੀ ਨੇ ਆਪਣੇ ਪਿਤਾ ਤੇ ਭਰਾ ਦੀ ਮਦਦ ਨਾਲ ਪਿਛਲੇ ਮਹੀਨੇ ਨੈਨਾ ਨੂੰ ਅਗਵਾ ਕੀਤਾ ਸੀ। ਅਗਵਾ ਕਰਨ ਵਾਲੇ ਲੜਕੀ ਨੂੰ ਕਰਾਚੀ ਲੈ ਕੇ ਗਏ ਤੇ ਉਸ ਨਾਲ ਵਿਆਹ ਕਰਕੇ ਉਸ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ। ਉਸ ਦਾ ਨਾਂ ਬਦਲ ਕੇ ਨੂਰ ਫਾਤਿਮਾ ਰੱਖ ਦਿੱਤਾ ਗਿਆ। ਸ਼ੱਕੀਆਂ ਨੇ ਉਸ ਦੇ ਵਿਆਹ ਤੇ ਇਸਲਾਮ ਅਪਣਾਉਣ ਦੇ ਬਾਰੇ 'ਚ ਸੋਸ਼ਲ ਮੀਡੀਆ 'ਤੇ ਵੀ ਅਪਲੋਡ ਕੀਤਾ।
ਹਿੰਦੂ ਭਾਈਚਾਰੇ ਦੇ ਲੋਕ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਸੜਕਾਂ 'ਤੇ ਉਤਰੇ ਤੇ ਨੈਨਾ ਦੀ ਕਿਡਨੈਪਿੰਗ ਤੇ ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ ਆਪਣਾ ਵਿਰੋਧ ਜ਼ਾਹਿਰ ਕੀਤਾ। ਪ੍ਰਦਰਸ਼ਨ ਦੌਰਾਨ ਲੜਕੀ ਦੇ ਪਿਤਾ ਰਘੂ ਰਾਮ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦ ਨੂੰ ਅੱਗ ਲਗਾ ਲਵੇਗਾ। ਰਹੀਮ ਯਾਰ ਖਾਨ ਜ਼ਿਲੇ 'ਚ ਹਿੰਦੂਆਂ ਦੇ 1,50,000 ਘਰ ਹਨ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਇਨਸਾਫ ਹੋਵੇਗਾ, ਜਿਸ ਤੋਂ ਬਾਅਦ ਪ੍ਰਦਰਸ਼ਨ ਖਤਮ ਹੋਇਆ। ਰਹੀਮ ਯਾਰ ਖਾਨ ਦੇ ਪੁਲਸ ਮੁਖੀ ਉਮਰ ਫਾਰੁਕ ਸਲਮਾਨ ਨੇ ਕਿਹਾ ਕਿ ਲੜਕੀ ਨੂੰ ਲਿਆਉਣ ਲਈ ਪੁਲਸ ਦੀ ਇਕ ਟੀਮ ਕਰਾਚੀ ਗਈ ਹੈ।
ਦੱਖਣੀ ਅਫਰੀਕਾ ਸੜਕ ਹਾਦਸੇ 'ਚ 10 ਦੀ ਮੌਤ, 2 ਜ਼ਖਮੀ
NEXT STORY