ਕੋਲੰਬੋ (ਏਜੰਸੀ)- ਆਪਣੀ ਪ੍ਰੇਮਿਕਾ ਦੇ ਘਰ ਜਾਣ ਲਈ ਸਰਕਾਰੀ ਬੱਸ ਚੋਰੀ ਕਰਨ ਵਾਲੇ 15 ਸਾਲਾ ਸ਼੍ਰੀਲੰਕਾ ਦੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਅਣਪਛਾਤੇ ਮੁੰਡੇ ਨੇ ਪਿਲੀਅਆਂਦਲਾ ਬੱਸ ਸਟੈਂਡ ਤੋਂ ਬੱਸ ਚੋਰੀ ਕੀਤੀ ਅਤੇ ਆਪਣੀ ਪ੍ਰੇਮਿਕਾ ਨੂੰ ਮਿਲਣ ਚਲਾ ਗਿਆ। ਪੁਲਸ ਅਨੁਸਾਰ ਬੱਸ ਡਰਾਈਵਰ ਐਤਵਾਰ ਸ਼ਾਮ ਨੂੰ ਬੱਸ ਸਟੈਂਡ ’ਤੇ ਬੱਸ ਪਾਰਕ ਕਰਕੇ ਖਾਣ ਖਾਣ ਲਈ ਗਿਆ ਸੀ। ਜਦੋਂ ਉਹ ਵਾਪਸ ਪਰਤਿਆ ਤਾਂ ਉਸ ਨੇ ਦੇਖਿਆ ਕਿ ਬੱਸ ਗਾਇਬ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ: ਦੁਬਈ 'ਚ ਨਵੇਂ ਹਿੰਦੂ ਮੰਦਰ ਦੀ ਪਹਿਲੀ ਝਲਕ ਪਾਉਣ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ (ਵੀਡੀਓ)
ਕਰੀਬ ਤਿੰਨ ਘੰਟੇ ਬਾਅਦ ਪੁਲਸ ਨੇ ਬੱਸ ਨੂੰ ਸੜਕ 'ਤੇ ਚੱਲਦੇ ਹੋਏ ਦੇਖਿਆ ਅਤੇ ਇਸ ਨੂੰ ਚੈਕਿੰਗ ਲਈ ਰੋਕ ਲਿਆ। ਬੱਸ ਚਲਾ ਰਿਹਾ ਸ਼ੱਕੀ ਮੁੰਡਾ ਬੱਸ ਨੂੰ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਹਾਲਾਂਕਿ ਪੁਲਸ ਨੇ ਪਿੱਛਾ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ। ਪੁੱਛਗਿੱਛ 'ਤੇ ਸ਼ੱਕੀ ਨੇ ਮੰਨਿਆ ਕਿ ਉਸ ਨੇ ਬੱਸ ਇਸ ਲਈ ਚੋਰੀ ਕੀਤੀ ਸੀ ਕਿਉਂਕਿ ਉਹ ਮੋਰਾਗਹਾਨਾ ਵਿਖੇ ਆਪਣੀ ਪ੍ਰੇਮਿਕਾ ਨੂੰ ਮਿਲਣ ਜਾਣਾ ਚਾਹੁੰਦਾ ਸੀ। ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੰਡੇ ਨੇ ਕਰੀਬ ਇੱਕ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਇੱਕ ਬੱਸ ਚੋਰੀ ਕੀਤੀ ਸੀ।
ਇਹ ਵੀ ਪੜ੍ਹੋ: ਵਿਗਿਆਨੀਆਂ ਦਾ ਖ਼ੁਲਾਸਾ : ਪਹਿਲੀ ਵਾਰ ਪਿਤਾ ਬਣਨ ਤੋਂ ਬਾਅਦ ਮਰਦਾਂ ਦਾ ਸੁੰਗੜ ਜਾਂਦੈ ਦਿਮਾਗ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ : ਕੰਗਾਰੂ ਵੱਲੋਂ ਕੀਤੇ ਜਾਨਲੇਵਾ ਹਮਲੇ 'ਚ ਵਿਅਕਤੀ ਦੀ ਦਰਦਨਾਕ ਮੌਤ
NEXT STORY