ਗੁਰਦਾਸਪੁਰ (ਵਿਨੋਦ)- ਭਾਰਤੀ ਕਸ਼ਮੀਰ ’ਚ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਹੁਣ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨੇ ਪਾਕਿਸਤਾਨ ਸਰਕਾਰ ਦੀ ਮਦਦ ਨਾਲ ਖੁੱਲ੍ਹ ਕੇ ਭਾਰਤ ਵਿਰੋਧੀ ਜੇਹਾਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ’ਚ ਭਾਰਤੀ ਕਸ਼ਮੀਰ ’ਚ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਫੰਡ ਇਕੱਠਾ ਕਰਨ ਲਈ ਤਹਿਰੀਕ-ਏ-ਖਤਮ ਨਵਨੂਤ ਅੱਤਵਾਦੀ ਸੰਗਠਨ ਜਨਤਕ ਰੂਪ ’ਚ ਐਲਾਨ ਕਰ ਕੇ 30 ਅਪ੍ਰੈਲ ਨੂੰ ਜੇਹਲਮ ਘਾਟੀ ’ਚ ਹਟੀਆ ਬਾਬਾ ਕਾਲਜ ਦੇ ਮੈਦਾਨ ’ਚ ਇਕ ਵਿਸ਼ਾਲ ਕਾਨਫ਼ਰੰਸ ਦਾ ਆਯੋਜਨ ਕਰ ਰਿਹਾ ਹੈ।
ਇਹ ਵੀ ਪੜ੍ਹੋ- ਪ੍ਰੇਮ ਸੰਬੰਧਾਂ ਦਾ ਖ਼ੌਫ਼ਨਾਕ ਅੰਤ, ਤਰਨਤਾਰਨ ਦੇ ਨੌਜਵਾਨ ਦੀ ਟਿਊਬਵੈੱਲ ਵਾਲੇ ਕਮਰੇ 'ਚੋਂ ਮਿਲੀ ਲਾਸ਼
ਸਰਹੱਦ ਪਾਰ ਸੂਤਰਾਂ ਅਨੁਸਾਰ ਇਸ ਸਬੰਧ ’ਚ ਇੱਤੇਫਾਕ-ਏ-ਰਾਏ, ਜੋ ਤਹਿਰੀਕ-ਏ-ਖ਼ਤਮ ਨਵਨੂਤ ਦਾ ਨੌਜਵਾਨਾਂ ਦਾ ਸੰਗਠਨ ਹੈ, ਦੇ ਚੇਅਰਮੈਨ ਡਾ. ਅਮਜ਼ਦ ਅਯੂਬ ਮਿਸ਼ਰਾ ਨੇ ਐਲਾਨ ਕੀਤਾ ਹੈ ਕਿ 30 ਅਪ੍ਰੈਲ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੀਡੀਆ ਨੂੰ ਬੁਲਾਇਆ ਜਾਵੇਗਾ ਅਤੇ ਕਾਨਫਰੰਸ ਦਾ ਮੁੱਖ ਟੀਚਾ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਭਵਿੱਖ ’ਚ ਅੱਤਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨਾ ਹੈ। ਇਸ ਸਬੰਧ ’ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਸੰਗਠਨ ਵੱਲੋਂ ਜਨਤਕ ਤੌਰ ’ਤੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅਮਿਤ ਸ਼ਾਹ ਦੇ ਸ਼ਾਰਦਾਪੀਠ ਕਾਰੀਡੋਰ ਦੇ ਸੁਝਾਅ ਨੂੰ POK ਦੀ ਅਸੈਂਬਲੀ ’ਚ ਮਨਜ਼ੂਰੀ ਮਿਲਣ ’ਤੇ ਪਾਕਿ ਚਿੰਤਤ
ਅਯੂਬ ਮਿਸ਼ਰਾ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨੌਜਵਾਨਾਂ ’ਚ ਇਸ ਜੇਹਾਦ ਲਈ ਭਾਵਨਾ ਪੈਦਾ ਕਰ ਕੇ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ਜੇਹਾਦੀ ਸੰਗਠਨਾਂ ’ਚ ਭਰਤੀ ਲਈ ਤਿਆਰ ਕੀਤਾ ਜਾ ਰਿਹਾ ਹੈ। ਡਾ. ਮਿਰਜਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਇਕ ਵਾਰ ਫਿਰ ਅੱਤਵਾਦ ਨੂੰ ਤੇਜ਼ ਕਰਨ ਲਈ ਭਾਰਤੀ ਕਸ਼ਮੀਰ ’ਚ ਘੁਸਪੈਠ ਨੂੰ ਮੁੜ ਤੋਂ ਤੇਜ਼ੀ ਨਾਲ ਸ਼ੁਰੂ ਕਰਨ ’ਤੇ ਕੰਮ ਕਰ ਰਹੀ ਹੈ, ਤਾਂ ਕਿ ਭਾਰਤੀ ਕਸ਼ਮੀਰ ’ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕੇ। ਇਸ ਸਬੰਧ ’ਚ ਪਹਿਲਾਂ ਹੀ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ ਪਰ ਆਈ. ਐੱਸ. ਆਈ. ਅਤੇ ਪਾਕਿਸਤਾਨੀ ਫੌਜ ਦੇ ਹੁਕਮ ’ਤੇ ਜਨਤਕ ਰੂਪ ’ਚ ਕਾਨਫਰੰਸ ਪਹਿਲੀ ਵਾਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਤਰਨਤਾਰਨ ਦੇ 3 ਪਿੰਡਾਂ ਵੱਲੋਂ ਨਸ਼ਿਆਂ ਖ਼ਿਲਾਫ਼ 'ਜੰਗ' ਦਾ ਆਗਾਜ਼, ਲਿਆ ਵੱਡਾ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਹੁਣ ਆਸਟ੍ਰੇਲੀਆ ਦਾ ਵੀ ਰੁਖ਼ ਸਖ਼ਤ, ਫੈਡਰਲ ਸਰਕਾਰ ਦੇ ਡਿਵਾਈਸਾਂ ਤੋਂ TikTok 'ਤੇ ਲਗਾਈ ਪਾਬੰਦੀ
NEXT STORY