ਬ੍ਰਿਟੇਨ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਉਥੇ ਹੀ ਕੁੱਝ ਅਜਿਹੇ ਵੀ ਲੋਕ ਹਨ ਜੋ ਕੋਰੋਨਾ ਵਾਇਰਸ ਨਾਲ ਲੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਵਿਚ ਇਕ 5 ਸਾਲ ਦਾ ਬੱਚਾ ਵੀ ਸ਼ਾਮਲ ਹੈ। ਉਸ ਨੇ ਭਾਰਤ ਵਿਚ ਕੋਰੋਨਾ ਵਾਇਰਸ ਲਈ ਬਣਾਏ ਗਏ ਰਾਹਤ ਫੰਡ ਵਿਚ ਮਦਦ ਲਈ 3200 ਕਿਮੀ ਸਾਈਕਲ ਚਲਾਈ ਅਤੇ ਕਰੀਬ 3.7 ਲੱਖ ਰੁਪਏ ਦਾ ਫੰਡ ਜੁਟਾਇਆ ਹੈ।
3200 ਕਿਮੀ ਸਾਈਕਲ ਚਲਾਉਣ ਵਾਲੇ ਇਸ ਬੱਚੇ ਦਾ ਨਾਮ ਅਨੀਸ਼ਵਰ ਕੁੰਚਲਾ ਹੈ। ਉਹ ਬ੍ਰਿਟੇਨ ਵਿਚ ਰਹਿੰਦਾ ਹੈ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਉਸ ਨੇ 27 ਮਈ ਨੂੰ ਆਪਣੇ 60 ਦੋਸਤਾਂ ਨਾਲ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦਾ ਨਾਮ ਸੀ ਲਿਟਲ ਪੈਡਲਰਸ ਅਨੀਸ਼ ਐਂਡ ਹਿਜ਼ ਫਰੈਂਡਸ। ਇਸ ਮੁਹਿੰਮ ਤਹਿਤ ਉਨ੍ਹਾਂ ਨੇ 3200 ਕਿਮੀ ਸਾਈਕਲ ਚਲਾਈ। ਉਨ੍ਹਾਂ ਨੂੰ ਭਾਰਤ ਦੇ ਇਲਾਵਾ ਅਮਰੀਕਾ ਦੇ ਲੋਕਾਂ ਨੇ ਵੀ ਸਹਿਯੋਗ ਕੀਤਾ। ਉਨ੍ਹਾਂ ਨੂੰ ਹਰ ਜਗ੍ਹਾ ਤੋਂ ਡੋਨੇਸ਼ਨ ਮਿਲਿਆ। ਅਨੀਸ਼ਵਰ ਦਾ ਕਹਿਣਾ ਹੈ ਕਿ ਉਹ ਅਜੇ ਹੋਰ ਵੀ ਲੋਕਾਂ ਦੀ ਮਦਦ ਕਰਣਾ ਚਾਹੁੰਦੇ ਹਨ ਅਤੇ ਜ਼ਿਆਦਾ ਚੈਲੇਂਜ ਵੀ ਲੈਣਾ ਚਾਹੁੰਦੇ ਹਨ।
ਦੱਸ ਦੇਈਏ ਕਿ ਅਨੀਸ਼ਵਰ ਦੇ ਮਾਤਾ-ਪਿਤਾ ਆਂਧਰਾ ਪ੍ਰਦੇਸ਼ ਦੇ ਚਿੱਤੂਰ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਇੰਗਲੈਂਡ ਵਿਚ ਰਹਿ ਰਹੇ ਹਨ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਅਨੀਸ਼ਵਰ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਲੋਕਾਂ ਦੀ ਮਦਦ ਕਰ ਚੁੱਕਾ ਹੈ। ਉਹ ਬ੍ਰਿਟੇਨ ਵਿਚ ਕੋਵਿਡ 19 ਮਹਾਮਾਰੀ ਨਾਲ ਨਜਿੱਠਣ ਲਈ ਨੈਸ਼ਨਲ ਹੈਲਥ ਸਰਵਿਸ ਨੂੰ ਸਪੋਰਟ ਕਰਣ ਲਈ ਕ੍ਰਿਕਟ ਚੈਂਪੀਅਨਸ਼ਿਪ ਵੀ ਕਰ ਚੁੱਕਾ ਹੈ।
ਪਾਕਿ ਅਦਾਲਤ 'ਚ ਈਸ਼ਨਿੰਦਾ ਦੇ ਦੋਸ਼ੀ ਅਮਰੀਕੀ ਨਾਗਰਿਕ ਦਾ ਕਤਲ, ਭੜਕਿਆ US
NEXT STORY