ਨਵੀਂ ਦਿੱਲੀ/ਵਾਸ਼ਿੰਗਟਨ- ਡੋਨਾਲਡ ਟਰੰਪ ਦੇ ਇਸ ਸਾਲ ਜਨਵਰੀ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਤੋਂ ਭਾਰਤੀਆਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚ ਭਾਰੀ ਉਛਾਲ ਆਇਆ ਹੈ। ਇਸ ਸਾਲ 2025 ਦੇ ਸ਼ੁਰੂਆਤੀ 7 ਮਹੀਨਿਆਂ ਵਿਚ ਹੁਣ ਤੱਕ 1,703 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਲੋਕ ਹਨ। ਜੇਕਰ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਾਰਜਕਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਇਹ ਗਿਣਤੀ ਦੁੱਗਣੀ ਤੋਂ ਵੀ ਵੱਧ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕਸਭਾ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਸਿੰਘ ਨੇ ਦੱਸਿਆ ਕਿ ਇਸ ਸਾਲ ਔਸਤਨ ਹਰ ਰੋਜ਼ ਘੱਟੋ-ਘੱਟ 8 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ, ਜਦੋਂ ਕਿ 2020 ਤੋਂ ਦਸੰਬਰ 2024 ਵਿਚਕਾਰ ਇਹ ਗਿਣਤੀ ਪ੍ਰਤੀ ਦਿਨ ਲਗਭਗ 3 ਸੀ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਜਨਵਰੀ 2020 ਤੋਂ ਜੁਲਾਈ 2025 ਦੇ ਵਿਚਕਾਰ ਸਾਢੇ ਪੰਜ ਸਾਲਾਂ ਵਿੱਚ 7,244 ਭਾਰਤੀਆਂ ਨੂੰ ਵੱਖ-ਵੱਖ ਕਾਰਨਾਂ ਕਰਕੇ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਉਨ੍ਹਾਂ ਵਿੱਚੋਂ ਲਗਭਗ ਇੱਕ ਚੌਥਾਈ 1,703 ਟਰੰਪ ਦੇ ਦੂਜੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਵਾਪਸ ਭੇਜੇ ਗਏ ਹਨ। ਡਿਪੋਰਟ ਕੀਤੇ 1,703 ਭਾਰਤੀਆਂ ਵਿਚ 1562 ਪੁਰਸ਼ ਅਤੇ 141 ਔਰਤਾਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਹੁਣ UK ਨੇ ਦਿੱਤਾ ਭਾਰਤ ਨੂੰ ਝਟਕਾ! 12 ਦਮਨਕਾਰੀ ਦੇਸ਼ਾਂ 'ਚ ਕੀਤਾ ਸ਼ਾਮਲ (ਵੀਡੀਓ)
ਸਿੰਘ ਨੇ ਅੱਗੇ ਦੱਸਿਆ ਕਿ 2020 ਤੋਂ 2024 ਵਿਚਕਾਰ 5,541 ਭਾਰਤੀਆਂ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਗਿਆ ਸੀ। ਇਸ ਸਾਲ (2025) 22 ਜੁਲਾਈ ਤੱਕ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੀ ਗਿਣਤੀ 1,703 ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਪੰਜ ਸਾਲਾਂ (2020-2024) ਵਿੱਚ ਬ੍ਰਿਟੇਨ ਤੋਂ 311 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਦੋਂ ਕਿ 2025 ਵਿੱਚ ਹੁਣ ਤੱਕ ਇਹ ਗਿਣਤੀ 131 ਹੈ। ਟਰੰਪ ਪ੍ਰਸ਼ਾਸਨ ਨੇ 2025 ਦੀ ਸ਼ੁਰੂਆਤ ਤੋਂ ਹੀ ਇਮੀਗ੍ਰੇਸ਼ਨ ਨੀਤੀ ਨੂੰ ਸਖ਼ਤ ਕਰ ਦਿੱਤਾ।
ਵਿਦੇਸ਼ ਮੰਤਰਾਲੇ ਦੇ ਅਨੁਸਾਰ ਇਸ ਸਾਲ ਦੇਸ਼ ਨਿਕਾਲਾ ਦਿੱਤੇ ਗਏ 1703 ਲੋਕਾਂ ਵਿੱਚੋਂ, 864 ਨੂੰ ਚਾਰਟਰ ਅਤੇ ਫੌਜੀ ਉਡਾਣਾਂ ਰਾਹੀਂ ਦੇਸ਼ ਨਿਕਾਲਾ ਦਿੱਤਾ ਗਿਆ। ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਫੌਜੀ ਉਡਾਣਾਂ) ਨੇ 5, 15 ਅਤੇ 16 ਫਰਵਰੀ ਨੂੰ 333 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ। ਯੂ.ਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ) ਨੇ 19 ਮਾਰਚ, 8 ਜੂਨ ਅਤੇ 25 ਜੂਨ ਨੂੰ ਚਾਰਟਰ ਉਡਾਣਾਂ ਰਾਹੀਂ ਇਨਫੋਰਸਮੈਂਟ ਅਤੇ ਹਟਾਉਣ ਦੀਆਂ ਕਾਰਵਾਈਆਂ ਰਾਹੀਂ ਕੁੱਲ 231 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ। ਹੋਮਲੈਂਡ ਸਿਕਿਓਰਿਟੀ ਵਿਭਾਗ (ਡੀ.ਐਚ.ਐਸ) ਨੇ ਵੀ 5 ਅਤੇ 18 ਜੁਲਾਈ ਨੂੰ ਚਾਰਟਰ ਰਾਹੀਂ 300 ਲੋਕਾਂ ਨੂੰ ਭਾਰਤ ਭੇਜ ਦਿੱਤਾ। ਇਸ ਤੋਂ ਇਲਾਵਾ 747 ਭਾਰਤੀਆਂ ਨੂੰ ਵਪਾਰਕ ਉਡਾਣਾਂ ਰਾਹੀਂ ਵਾਪਸ ਭੇਜਿਆ ਗਿਆ। ਇਸ ਸਮੇਂ ਦੌਰਾਨ 72 ਲੋਕ ਪਨਾਮਾ ਤੋਂ ਵੀ ਵਾਪਸ ਆਏ।
ਇਨ੍ਹਾਂ ਰਾਜਾਂ ਦੇ ਲੋਕ ਆਏ ਵਾਪਸ
ਜੇਕਰ ਰਾਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਪੰਜਾਬ ਦੇ 620 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਇਸ ਤੋਂ ਬਾਅਦ ਹਰਿਆਣਾ ਤੋਂ 604, ਗੁਜਰਾਤ ਤੋਂ 245, ਉੱਤਰ ਪ੍ਰਦੇਸ਼ ਤੋਂ 38, ਗੋਆ ਤੋਂ 26, ਮਹਾਰਾਸ਼ਟਰ ਅਤੇ ਦਿੱਲੀ ਤੋਂ 20-20, ਤੇਲੰਗਾਨਾ ਤੋਂ 19, ਤਾਮਿਲਨਾਡੂ ਤੋਂ 17, ਆਂਧਰਾ ਪ੍ਰਦੇਸ਼ ਅਤੇ ਉੱਤਰਾਖੰਡ ਤੋਂ 12 ਅਤੇ ਕਰਨਾਟਕ ਤੋਂ 5 ਲੋਕਾਂ ਨੂੰ ਵਾਪਸ ਭੇਜਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕਿਸਾਨਾਂ ਦੇ ਖ਼ਾਤਿਆਂ 'ਚ ਆਉਣ ਲੱਗੇ ਪੈਸੇ ! PM ਮੋਦੀ ਨੇ ਸਨਮਾਨ ਨਿਧੀ ਯੋਜਨਾ ਦੀ 20ਵੀਂ ਕਿਸ਼ਤ ਕੀਤੀ ਜਾਰੀ
NEXT STORY