ਲਾਹੌਰ- ਪਾਕਿਸਤਾਨ ਦੇ ਲਾਹੌਰ ਵਿਚ ਸ਼ੱਕੀ ਅੱਤਵਾਦੀ ਹਮਲੇ ਵਿਚ 10 ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇਕ ਆਟੋਰਿਕਸ਼ਾ ਵਿਚ ਭੀੜ ਭਰੇ ਇਲਾਕੇ ਵਿਚ ਧਮਾਕਾ ਹੋ ਗਿਆ। ਇਸ ਦੀ ਜਾਣਕਾਰੀ ਪਾਕਿਸਤਾਨੀ ਪੁਲਸ ਵਲੋਂ ਦਿੱਤੀ ਗਈ ਹੈ।
ਪਾਕਿਸਤਾਨ ਦੇ ਟੈਰਰਿਜ਼ਮ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਕ ਸ਼ੱਕੀ ਨੇ ਚੌਰਬੁਰਜੀ ਇਲਾਕੇ ਲਈ ਆਟੋਰਿਕਸ਼ਾ ਲਿਆ ਤੇ ਉਸ ਨੇ ਆਪਣਾ ਇਕ ਸ਼ੱਕੀ ਬੈਗ ਰਿਕਸ਼ੇ ਵਿਚ ਛੱਡ ਦਿੱਤਾ। ਉਸ ਦੇ ਰਿਕਸ਼ੇ ਤੋਂ ਉਤਰਣ ਤੋਂ ਕੁਝ ਹੀ ਪਲਾਂ ਵਿਚ ਉਸ ਵਿਚ ਧਮਾਕਾ ਹੋ ਗਿਆ। ਅਧਿਕਾਰੀ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਡਿਪਟੀ ਜਨਰਲ ਪੰਜਾਬ ਪੁਲਸ ਇਨਾਮ ਹੈਦਰ ਨੇ ਕਿਹਾ ਕਿ ਸ਼ੱਕੀ ਨੇ ਭੀੜ ਭਰੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ।
ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰਨ 'ਤੇ ਕੁਝ ਕਹਿਣਾ ਜਲਦਬਾਜ਼ੀ : ਤਾਲਿਬਾਨ
NEXT STORY