ਨਵੀਂ ਦਿੱਲੀ: ਪਿਛਲੇ ਕੁਝ ਹਫਤਿਆਂ ਤੋਂ ਪੂਰਬੀ ਭੂ-ਮੱਧ ਸਾਗਰ ਵਿਚ ਤਣਾਅ ਵਧ ਰਿਹਾ ਹੈ। ਇਸ ਦੀ ਸ਼ੁਰੂਆਤ ਊਰਜਾ ਸਰੋਤਾਂ ਦੀ ਇਕ ਸਾਧਾਰਣ ਜਿਹੀ ਦਿਖਣ ਵਾਲੀ ਹੋੜ ਨਾਲ ਹੋਈ। ਤੁਰਕੀ ਨੇ ਨੇਵੀ ਦੇ ਨਾਲ ਇਕ ਗੈਸ ਖੋਜੀ ਮੁਹਿੰਮ ਚਲਾਈ। ਇਥੇ ਤੁਰਕੀ ਦਾ ਗ੍ਰੀਸ ਨਾਲ ਆਹਮਣਾ-ਸਾਹਮਣਾ ਹੋ ਚੁੱਕਿਆ ਸੀ। ਪਰ ਹੁਣ ਫਰਾਂਸ ਵੀ ਗ੍ਰੀਸ ਦੇ ਪੱਖ ਵਿਚ ਉਤਰ ਆਇਆ ਹੈ।
ਇਸੇ ਵਿਚਾਲੇ ਯੂ.ਏ.ਈ. ਵਲੋਂ ਗ੍ਰੀਸ ਦਾ ਸਾਥ ਦੇਣ ਦੇ ਲਈ ਕੁਝ ਐੱਫ-16 ਜਹਾਜ਼ ਕ੍ਰੇਟੇ ਏਅਰਬੇਸ ਭੇਜਣ ਦਾ ਐਲਾਨ ਕੀਤਾ ਗਿਆ। ਹਾਲਾਂਕਿ ਇਸ ਨੂੰ ਇਕ ਰੂਟੀਨ ਤਾਇਨਾਤੀ ਦੱਸਿਆ ਜਾ ਰਿਹਾ ਹੈ। ਓਧਰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਅਦ੍ਰੋਆਨ ਦਾ ਕਹਿਣਾ ਹੈ ਕਿ ਤੁਰਕੀ ਇਕ ਕਦਮ ਵੀ ਪਿੱਛੇ ਨਹੀਂ ਹਟੇਗਾ। ਪਰ ਆਖਿਰ ਇਥੇ ਕੀ ਹੋ ਰਿਹਾ ਹੈ? ਕੀ ਇਹ ਤਣਾਅ ਗੈਸ ਰਿਸੋਰਸ ਨੂੰ ਲੈ ਕੇ ਹੈ? ਦੂਰ-ਦੁਰਾਡੇ ਦੇਸ਼ ਇਸ ਖੇਤਰ ਵੱਲ ਕਿਉਂ ਆਕਰਸ਼ਿਤ ਹੋ ਰਹੇ ਹਨ?
ਸੰਯੁਕਤ ਅਰਬ ਅਮੀਰਾਤ ਨੇ ਦੱਖਣੀ ਗ੍ਰੀਸ ਟਾਪੂ ਕ੍ਰੀਟ 'ਤੇ ਜੰਗੀ ਜਹਾਜ਼ ਭੇਜੇ ਹਨ। ਇਥੇ ਗ੍ਰੀਸ ਦੀ ਹਵਾਈ ਫੌਜ ਦੇ ਨਾਲ ਸੰਯੁਕਤ ਜੰਗੀ ਅਭਿਆਸ ਕੀਤਾ ਜਾਵੇਗਾ। ਗ੍ਰੀਸ ਤੇ ਤੁਰਕੀ ਦੇ ਵਿਚਾਲੇ ਇੰਧਨ ਅਧਿਕਾਰਾਂ ਨੂੰ ਲੈ ਕੇ ਤਣਾਅਪੂਰਨ ਹਾਲਾਤਾਂ ਦੇ ਵਿਚਾਲੇ ਯੂ.ਏ.ਈ. ਦੇ ਇਸ ਕਦਮ ਨਾਲ ਸੰਕਟ ਵਧਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਗ੍ਰੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਤੋਂ ਚਾਰ ਜੰਗੀ ਜਹਾਜ਼ ਯੂ.ਏ.ਈ. ਨਾਲ ਸੌਦਾ ਨੇਵਲ ਬੇਸ ਪਹੁੰਚਣਗੇ ਤੇ ਹੇਲੇਨਿਕ ਏਅਰਫੋਰਸ ਦੇ ਨਾਲ ਅਗਲੇ ਹਫਤੇ ਸੰਯੁਕਤ ਟ੍ਰੇਨਿੰਗ ਤੇ ਅਭਿਆਸ ਕਰਨਗੇ।
ਪੂਰਬੀ ਭੂ-ਮੱਧ ਸਾਗਰ ਵਿਚ ਕੀਤਾ ਜਾਵੇਗਾ ਜੰਗੀ ਅਭਿਆਸ
ਗ੍ਰੀਸ ਦੇ ਅਖਬਾਰ ਕੈਥੀਮੇਰਿਨੀ ਦੇ ਮੁਤਾਬਕ ਯੂ.ਏ.ਈ. ਨੇ 4 ਐੱਫ-16 ਫਾਈਟਰ ਜੈੱਟ ਭੇਜੇ ਹਨ। ਇਹ ਜੰਗੀ ਅਭਿਆਸ ਭੂ-ਮੱਧ ਸਾਗਰ ਵਿਚ ਕੀਤਾ ਜਾਵੇਗਾ। ਕੁਝ ਸਮਾਂ ਪਹਿਲਾਂ ਹੀ ਯੂ.ਏ.ਈ. ਤੇ ਗ੍ਰੀਸ ਦੇ ਫੌਜ ਤੇ ਸਰਕਾਰੀ ਅਧਿਕਾਰੀਆਂ ਦੇ ਵਿਚਾਲੇ ਗੱਲਬਾਤ ਹੋਈ ਸੀ। ਯੂ.ਏ.ਈ. ਤੇ ਗ੍ਰੀਸ ਦੋਵਾਂ ਦਾ ਤੁਰਕੀ ਨਾਲ ਵਿਵਾਦ ਚੱਲ ਰਿਹਾ ਹੈ। ਯੂ.ਏ.ਈ. ਤੇ ਤੁਰਕੀ ਸਿਆਸੀ ਇਸਲਾਮ ਤੇ ਲੀਬੀਆ ਵਿਚ ਲੜਾਈ 'ਤੇ ਇਕ-ਦੂਜੇ ਦੇ ਖਿਲਾਫ ਹਨ। ਤੁਰਕੀ ਯੂ.ਏ.ਈ. ਤੋਂ ਇਜ਼ਰਾਇਲ ਦੇ ਨਾਲ ਸਬੰਧ ਆਮ ਕਰਨ ਤੋਂ ਵੀ ਨਾਰਾਜ਼ ਹੈ।
ਫਰਾਂਸ ਦੀ ਮਦਦ 'ਤੇ ਭੜਕਿਆ ਸੀ ਤੁਰਕੀ
ਤੁਰਕੀ ਨੇ ਪੂਰਬੀ ਭੂ-ਮੱਧ ਸਾਗਰ ਵਿਚ ਤੇਲ ਤੇ ਗੈਸ ਲੱਭਣ ਦੇ ਲਈ ਰਿਸਰਚ ਜਹਾਜ਼ ਵੀ ਭੇਜੇ ਹਨ ਜਿਥੇ ਏਥੇਂਸ ਆਪਣੇ ਐਕਸਕਲੁਸਿਵ ਅਧਿਕਾਰਾਂ ਦਾ ਦਾਅਵਾ ਕਰਦਾ ਹੈ। ਤੁਰਕੀ ਨੇ ਤੁਰਕੀ ਦੇ ਜਹਾਜ਼ਾਂ ਨੂੰ ਵਾਪਸ ਜਾਣ ਲਈ ਕਿਹਾ ਹੈ ਤੇ ਆਪਣੇ ਜੰਗੀ ਜਹਾਜ਼ਾਂ ਨੂੰ ਖੇਤਰ ਵਿਚ ਭੇਜ ਦਿੱਤਾ ਹੈ ਤੇ ਫੌਜ ਨੂੰ ਅਲਰਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਰਾਂਸ ਨੇ ਵੀ ਆਪਣੇ ਜੋ ਜਹਾਜ਼ ਭੇਜੇ ਸਨ ਤੁਰਕੀ ਨੇ ਉਸ ਦੀ ਨਿੰਦਾ ਕੀਤੀ ਸੀ।
ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਹਮਲਾ ਕੀਤਾ ਤਾਂ ਚੁਕਾਉਣੀ ਪਵੇਗੀ ਕੀਮਤ
ਕੁਝ ਦਿਨ ਪਹਿਲਾਂ ਪਾਰਟੀ ਏਕੇਪੀ ਦੇ ਮੈਂਬਰਾਂ ਨਾਲ ਗੱਲ ਕਰਦੇ ਹੋਏ ਤੁਰਕੀ ਦੇ ਰਾਸ਼ਟਰਪਤੀ ਏਦ੍ਰੋਵਾਨ ਨੇ ਕਿਹਾ ਕਿ ਅਸੀਂ ਗ੍ਰੀਸ ਨੂੰ ਕਹਿ ਦਿੱਤਾ ਹੈ ਕਿ ਜੇਕਰ ਤੁਸੀਂ ਸਾਡੇ ਓਰੂਚ ਰੇਈਸ 'ਤੇ ਹਮਲਾ ਕੀਤਾ ਤਾਂ ਤੁਹਾਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਓਰੂਚ ਰੋਈਸ ਤੁਰਕੀ ਦਾ ਐਕਸਪਲੋਰੇਸ਼ਨ ਜਹਾਜ਼ ਹੈ। ਇਸ ਹਫਤੇ ਫਿਰ ਤੋਂ ਜਹਾਜ਼ ਨੇ ਪੂਰਬੀ ਭੂ-ਮੱਧ ਸਾਗਰ ਵਿਚ ਗੈਸ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਚੀਨ-ਪਾਕਿ ਨੇ ਕੀਤੀ 'ਸੀਕ੍ਰੇਟ ਡੀਲ', ਵੁਹਾਨ 'ਚ ਖਤਰਨਾਕ ਵਾਇਰਸ 'ਤੇ ਕਰ ਰਹੇ ਕੰਮ: ਰਿਪੋਰਟ
NEXT STORY