ਬੀਜਿੰਗ/ਇਸਲਾਮਾਬਾਦ : ਚੀਨ ਅਤੇ ਪਾਕਿਸਤਾਨ ਦੀ ਦੋਸਤੀ ਆਉਣ ਵਾਲੇ ਸਮੇਂ 'ਚ ਖਤਰਨਾਕ ਸਾਬਤ ਹੋ ਸਕਦੀ ਹੈ। ਚੀਨ ਜਿੱਥੇ ਪਾਕਿ ਨੂੰ ਆਧੁਨਿਕ ਹਥਿਆਰ ਦੇ ਰਿਹਾ ਹੈ ਉਥੇ ਹੀ ਜੈਵਿਕ ਹਥਿਆਰਾਂ ਨੂੰ ਲੈ ਕੇ ਵੀ ਦੋਵੇਂ ਦੇਸ਼ ਮਿਲ ਕੇ ਕੰਮ ਕਰ ਰਹੇ ਹਨ। ਇੱਕ ਰਿਪੋਰਟ 'ਚ ਚੀਨ-ਪਾਕਿਸਤਾਨ ਦੀ ਨਵੀਂ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਚੀਨ-ਪਾਕਿਸਤਾਨ ਇਕੋਨਾਮਿਕ ਕਾਰਿਡੋਰ (CPEC) ਦੀ ਆੜ 'ਚ ਜੈਵਿਕ ਹਥਿਆਰ ਬਣਾ ਰਹੇ ਹਨ। ਆਸਟਰੇਲੀਆ ਦੀ ਨਿਊਜ਼ ਵੈਬਸਾਈਟ ਕਲਾਕਸੋਨ ਨੇ ਦਾਅਵਾ ਕੀਤਾ ਹੈ ਦੀ ਇਹ ਹਥਿਆਰ ਬੀਤੇ 5 ਸਾਲਾਂ ਤੋਂ ਬਣਾਏ ਜਾ ਰਹੇ ਹਨ ਅਤੇ ਇਸ ਪੂਰੇ ਖੇਡ 'ਚ ਕੋਰੋਨਾ ਵਾਇਰਸ ਲਈ ਬਦਨਾਮ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਵੀ ਸ਼ਾਮਲ ਹੈ।
ਰਿਪੋਰਟ ਮੁਤਾਬਕ ਵੁਹਾਨ ਦੀ ਲੈਬ ਨੂੰ ਇਸ ਪੂਰੇ ਪ੍ਰਾਜੈਕਟ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਐਂਥਨੀ ਕਲਾਨ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਦੀ ਵੁਹਾਨ ਦੇ ਵਿਗਿਆਨੀ ਪਾਕਿਸਤਾਨ 'ਚ ਸਾਲ 2015 ਤੋਂ ਹੀ ਖਤਰਨਾਕ ਵਾਇਰਸ 'ਤੇ ਰਿਸਰਚ ਕਰ ਰਹੇ ਹਨ। ਇਹ ਰਿਸਰਚ ਮੁੱਖ ਤੌਰ 'ਤੇ ਵਾਇਰਸ ਨੂੰ ਹਥਿਆਰ 'ਚ ਬਦਲਨ ਨਾਲ ਸੰਬੰਧਿਤ ਹਨ। ਇਸ ਤੋਂ ਇਲਾਵਾ ਚੀਨ-ਪਾਕਿਸਤਾਨ ਨੇ ਜੋ ਡੀਲ ਕੀਤੀ ਹੈ ਉਸਦਾ ਇੱਕ ਹਿੱਸਾ ਗੁਪਤ ਰੱਖਿਆ ਗਿਆ ਹੈ ਕਿਉਂਕਿ ਇਹ ਜੈਵਿਕ ਹਥਿਆਰਾਂ ਨਾਲ ਜੁੜਿਆ ਹੈ। ਚੀਨ ਅਤੇ ਪਾਕਿਸਤਾਨ ਨੇ ਬਾਇਓ-ਵਾਰਫੇਅਰ ਦੀ ਸਮਰੱਥਾ ਨੂੰ ਵਧਾਉਣ ਲਈ ਤਿੰਨ ਸਾਲ ਦੀ ਇਹ ਸੀਕ੍ਰੇਟ ਡੀਲ ਕੀਤੀ ਹੋਈ ਹੈ ਅਤੇ ਇਸ 'ਤੇ ਕੰਮ ਵੀ ਸ਼ੁਰੂ ਹੋ ਗਿਆ ਹੈ।
ਰਿਸਰਚ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਦੀ ਇੱਕ ਸੰਯੁਕਤ ਸਟੱਡੀ ਬਕਾਇਦਾ ਮੈਡੀਕਲ ਜਰਨਲ 'ਚ ਪ੍ਰਕਾਸ਼ਤ ਹੋ ਚੁੱਕੀ ਹੈ ਜਿਸ 'ਚ ਅਜਿਹੇ ਖਤਰਨਾਕ ਵਾਇਰਸ ਦਾ ਜ਼ਿਕਰ ਹੈ। ਇਹ ਰਿਸਰਚ ਦਸੰਬਰ 2017 ਤੋਂ ਲੈ ਕੇ ਇਸ ਸਾਲ ਮਾਰਚ ਤੱਕ ਕੀਤੀ ਗਈ ਸੀ। ਇਸ 'ਚ ਜੂਨੋਟਿਕ ਪੈਥਾਜੰਸ (ਜਾਨਵਰਾਂ ਤੋਂ ਇੰਸਾਨਾਂ 'ਚ ਆਉਣ ਵਾਲੇ ਵਾਇਰਸ) ਦੀ ਪਛਾਣ ਅਤੇ ਲੱਛਣਾਂ ਬਾਰੇ ਦੱਸਿਆ ਗਿਆ ਹੈ। ਇਸ ਰਿਸਰਚ 'ਚ ਪਾਕਿਸਤਾਨ ਨੇ ਵੁਹਾਨ ਇੰਸਟੀਚਿਊਟ ਨੂੰ ਵਾਇਰਸ ਪੀੜਤ ਸੈਲਸ ਉਪਲੱਬਧ ਕਰਾਉਣ ਲਈ ਧੰਨਵਾਦ ਵੀ ਕਿਹਾ ਸੀ।
ਇਸ ਦੇ ਨਾਲ ਹੀ ਰਿਸਰਚ ਨੂੰ CPEC ਦੇ ਤਹਿਤ ਮਿਲੇ ਸਹਿਯੋਗ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਰਿਸਰਚ 'ਚ ਵੈਸਟ ਨੀਲ ਵਾਇਰਸ, ਮਰਸ-ਕੋਰੋਨਾਵਾਇਰਸ, ਕ੍ਰੀਮਿਆ-ਕਾਂਗਾਂ ਹੈਮੋਰਜਿਕ ਫੀਵਰ ਵਾਇਰਸ, ਥਰੋਂਬੋਸਾਇਟੋਪੇਨਿਆ ਸਿੰਡਰੋਮ ਵਾਇਰਸ ਅਤੇ ਚਿਕਨਗੁਨੀਆ ਨੂੰ ਹਥਿਆਰ 'ਚ ਤਬਦੀਲ ਕਰਨ 'ਤੇ ਕੰਮ ਚੱਲ ਰਿਹਾ ਹੈ। ਆਸਟਰੇਲੀਆ ਦੀ ਵੈਬਸਾਈਟ ਦਾ ਕਹਿਣਾ ਹੈ ਕਿ ਚੀਨ ਅਤੇ ਪਾਕਿਸਤਾਨ ਵਿਚਾਲੇ ਇੱਕ ਸਮਝੌਤਾ ਕੀਤਾ ਗਿਆ ਹੈ।
ਪੈਰਿਸ 'ਚ ਹਰ ਕਿਸੇ ਦੇ ਲਈ ਮਾਸਕ ਪਾਉਣਾ ਕੀਤਾ ਗਿਆ ਲਾਜ਼ਮੀ
NEXT STORY