ਵਾਸ਼ਿੰਗਟਨ— ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਨੇ ਫੌਜੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕਾ ਨੇ ਪੈਟ੍ਰੀਅਟ ਮਿਜ਼ਾਇਲ ਡਿਫੈਂਸ ਸਿਸਟਮ ਨੂੰ ਤਾਇਨਾਤ ਕਰਨ ਲਈ ਪੱਛਮੀ ਏਸ਼ੀਆ ਭੇਜਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੈਟ੍ਰੀਅਟ ਮਿਜ਼ਾਇਲ ਡਿਫੈਂਸ ਸਿਸਟਮ 'ਚ ਇਕ ਜੰਗੀ ਬੇੜਾ, ਬਹੁ ਉਦੇਸ਼ੀ ਵਾਹਨ ਅਤੇ ਜਹਾਜ਼ ਸ਼ਾਮਲ ਹਨ, ਜੋ ਆਲਰਿੰਗਟਨ ਖਾੜੀ 'ਚ ਇਬਰਾਹਿਮ ਲਿੰਕਨ
ਸਟ੍ਰਾਈਕ ਸਮੂਹ ਨਾਲ ਜੁੜਨਗੇ। ਅਮਰੀਕਾ ਦੇ ਬੀ 52 ਜਹਾਜ਼ ਵੀ ਕਤਰ ਹਵਾਈ ਅੱਡੇ 'ਤੇ ਪੁੱਜ ਗਏ ਹਨ। ਅਮਰੀਕਾ ਨੇ ਇਸ ਫੈਸਲੇ ਨੂੰ ਖਤਰਿਆਂ ਨਾਲ ਨਜਿੱਠਣ ਲਈ ਚੁੱਕਿਆ ਗਿਆ ਕਦਮ ਦੱਸਿਆ ਹੈ।
ਉੱਧਰ ਅਮਰੀਕਾ ਦੇ ਤਕਰੀਬਨ 52 ਹਜ਼ਾਰ ਫੌਜੀ ਈਰਾਨ ਦੇ ਗੁਆਂਢੀ ਦੇਸ਼ ਇਰਾਕ 'ਚ ਪਹਿਲੇ ਤੋਂ ਹੀ ਤਾਇਨਾਤ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਜਿਹਾ ਇਸ ਲਈ ਕਰ ਰਿਹਾ ਹੈ ਤਾਂ ਕਿ ਉਹ ਮਨੋਵਿਗਿਆਨਕ ਦਬਾਅ ਈਰਾਨ 'ਤੇ ਵਧਾ ਸਕੇ।
ਜ਼ਿਕਰਯੋਗ ਹੈ ਕਿ ਪੈਟ੍ਰੀਅਟ ਮਿਜ਼ਾਇਲ ਸਿਸਟਮ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਇਲ ਹੈ। ਇਹ 1991 ਦੇ ਖਾੜੀ ਯੁੱਧ ਦੌਰਾਨ ਚਰਚਾ 'ਚ ਆਈ। ਇਹ ਦੁਸ਼ਮਣ ਦੇ ਰਡਾਰ ਪਹੁੰਚ ਤੋਂ ਬਾਹਰ ਹਨ। ਅਮਰੀਕਾ ਨੇ ਇਰਾਕ ਯੁੱਧ 'ਚ ਮਿਜ਼ਾਇਲ ਦਾ ਖੂਬ ਵਰਤੋਂ ਕੀਤੀ ਸੀ।
ਵਾਸ਼ਿੰਗਟਨ ਈਰਾਨੀ ਸਰਕਾਰ 'ਤੇ ਲਗਾਤਾਰ ਦਬਾਅ ਵਧਾਉਂਦਾ ਰਿਹਾ ਹੈ, ਇਸ ਦੇ ਪਹਿਲਾਂ ਅਮਰੀਕਾ ਨੇ ਈਰਾਨ ਦੇ ਆਰਥਿਕ ਹਾਲਾਤਾਂ ਦਾ ਫਾਇਦਾ ਚੁੱਕਿਆ ਸੀ ਅਤੇ ਉਨ੍ਹਾਂ ਦੀ ਤੇਲ ਨਿਰਯਾਤ ਦਾ ਲੱਕ ਤੋੜ ਦਿੱਤਾ ਸੀ ਪਰ ਹੁਣ ਅਮਰੀਕਾ ਮੱਧ ਪੂਰਬ ਦੇ ਸੈਂਟਰਲ ਕਮਾਂਡ ਇਲਾਕਿਆਂ 'ਚ ਹਥਿਆਰਾਂ ਦੀ ਤਾਇਨਾਤੀ ਕਰ ਕੇ ਦਬਾਅ ਵਧਾਉਣਾ ਚਾਹੁੰਦਾ ਹੈ।
ਲੰਡਨ 'ਚ ਪਾਕਿ ਨਾਗਰਿਕ ਨੇ ਕੀਤਾ ਭਾਰਤੀ ਨੌਜਵਾਨ ਦਾ ਕਤਲ, ਹੋਇਆ ਖੁਲਾਸਾ
NEXT STORY