ਬਾਕੂ - ਸੋਵੀਅਤ ਰੂਸ ਤੋਂ ਅਲੱਗ ਹੋਏ ਅਰਮੇਨੀਆ ਅਤੇ ਅਜ਼ਰਬੈਜਾਨ ਵਿਚਾਲੇ ਜ਼ਮੀਨ ਦੇ ਇਕ ਹਿੱਸੇ ਨੂੰ ਲੈ ਕੇ ਜੰਗ ਛਿੱੜ ਗਈ ਹੈ। ਦੋਹਾਂ ਦੇਸ਼ਾਂ ਨੇ ਇਕ ਦੂਜੇ ਖਿਲਾਫ ਜੰਗ ਦਾ ਐਲਾਨ ਕਰਦੇ ਹੋਏ ਟੈਂਕ, ਤੋਪ ਅਤੇ ਲੜਾਕੂ ਹੈਲੀਕਾਪਟਰਾਂ ਨੂੰ ਮੈਦਾਨ ਵਿਚ ਉਤਾਰ ਦਿੱਤੇ ਹਨ। ਇਸ ਵਿਚਾਲੇ ਅਰਮੇਨੀਆ ਨੇ ਦੇਸ਼ ਵਿਚ ਮਾਰਸ਼ਲ ਲਾਅ ਲਾਗੂ ਕਰਦੇ ਹੋਏ ਆਪਣੀਆਂ ਫੌਜਾਂ ਨੂੰ ਬਾਰਡਰ ਵੱਲੋਂ ਕੂਚ ਕਰਨ ਦਾ ਆਦੇਸ਼ ਦਿੱਤਾ ਹੈ। ਜਾਣਕਾਰੀ ਮੁਤਾਬਕ, ਹਮਲਿਆਂ ਵਿਚ 16 ਲੋਕਾਂ ਦੇ ਮਾਰੇ ਜਾ ਚੁੱਕੇ ਹਨ।
ਅਰਮੇਨੀਆ ਦੇ ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਅਜ਼ਰਬੈਜਾਨ ਦੀ ਫੌਜ ਨੇ ਖੇਤਰੀ ਰਾਜਧਾਨੀ ਸਟੇਪਨਕਰਟ ਦੇ ਰਿਹਾਇਸ਼ੀ ਇਲਾਕਿਆਂ 'ਤੇ ਸਥਾਨਕ ਸਮੇਂ ਮੁਤਾਬਕ 8-10 ਵਜੇ ਹਮਲਾ ਸ਼ੁਰੂ ਕਰ ਦਿੱਤਾ। ਇਸ ਦੇ ਜਵਾਬ ਵਿਚ ਸਾਡੇ ਸੁਰੱਖਿਆ ਬਲਾਂ ਨੇ ਅਜ਼ਰਬੈਜਾਨ ਦੇ 2 ਹੈਲੀਕਾਪਟਰਾਂ ਅਤੇ 3 ਡ੍ਰੋਨਾਂ ਨੂੰ ਢੇਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅਸੀਂ 3 ਟੈਂਕਾਂ ਨੂੰ ਵੀ ਉਡਾ ਦਿੱਤਾ ਹੈ। ਅਰਮੇਨੀਆ ਨੇ ਟੈਂਕਾਂ ਨੂੰ ਨਿਸ਼ਾਨਾ ਬਣਾਉਣ ਨੂੰ ਲੈ ਕੇ ਇਕ ਵੀਡੀਓ ਵੀ ਜਾਰੀ ਕੀਤੀ ਹੈ। ਜਵਾਬ ਵਿਚ ਅਜ਼ਰਬੈਜਾਨ ਨੇ ਕਿਹਾ ਹੈ ਕਿ ਅਰਮੇਨੀਆ ਦੇ ਸੁਰੱਖਿਆ ਬਲਾਂ ਦੀ ਜੰਗੀ ਗਤੀਵਿਧੀ ਨੂੰ ਦਬਾਉਣ ਅਤੇ ਨਾਗਰਿਕ ਆਬਾਦੀ ਦੀ ਸੁਰੱਖਿਆ ਯਕੀਨਨ ਕਰਨ ਲਈ ਪੂਰੇ ਮੋਰਚੇ 'ਤੇ ਸਾਡੇ ਫੌਜੀਆਂ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜ਼ਰਬੈਜਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਅਰਮੇਨੀਆ ਦੇ ਹਮਲੇ ਵਿਚ ਉਸ ਦੇ ਕਈ ਨਾਗਿਰਕਾਂ ਦੀ ਮੌਤ ਹੋਈ ਹੈ। ਉਥੇ, ਉਸ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਹੈ, ਪਰ ਇਸ ਦੇ ਪਾਇਲਟ ਨੂੰ ਬਚਾ ਲਿਆ ਗਿਆ ਹੈ।
ਇਸ ਲਈ ਛਿੜੀ ਹੈ ਜੰਗ
ਦੋਵੇਂ ਦੇਸ਼ 4400 ਵਰਗ ਕਿਲੋਮੀਟਰ ਵਿਚ ਫੈਲੇ ਨਾਗੋਰਨੋ-ਕਾਰਾਬਾਖ ਨਾਂ ਦੇ ਹਿੱਸੇ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਨਾਗੋਰਨੋ-ਕਾਰਾਬਾਖ ਇਲਾਕਾ ਅੰਤਰਰਾਸ਼ਟਰੀ ਰੂਪ ਤੋਂ ਅਜ਼ਰਬੈਜਾਨ ਦਾ ਹਿੱਸਾ ਹੈ ਪਰ ਉਸ 'ਤੇ ਅਰਮੇਨੀਆ ਦੇ ਜਾਤੀ ਗੁੱਟਾ ਦਾ ਕਬਜ਼ਾ ਹੈ। 1991 ਵਿਚ ਇਸ ਇਲਾਕੇ ਦੇ ਲੋਕਾਂ ਨੇ ਖੁਦ ਨੂੰ ਅਜ਼ਰਬੈਜਾਨ ਤੋਂ ਸੁਤੰਤਰ ਐਲਾਨ ਕਰਦੇ ਹੋਏ ਅਰਮੇਨੀਆ ਦਾ ਹਿੱਸਾ ਐਲਾਨ ਕਰ ਦਿੱਤਾ। ਉਨਾਂ ਦੀ ਇਸ ਹਰਕਤ ਨੂੰ ਅਜ਼ਰਬੈਜਾਨ ਨੇ ਸਿਰੇ ਤੋਂ ਖਾਰਿਜ਼ ਕਰ ਦਿੱਤਾ ਅਤੇ ਦੋਹਾਂ ਦੇਸ਼ਾਂ ਵਿਚਾਲੇ ਜੰਗ ਛਿੜ ਗਈ।
ਜਰਮਨੀ ਦੇ ਸਾਇੰਸਦਾਨਾਂ ਨੇ ਲੈਬ 'ਚ ਬਣਾਈ ਕੋਰੋਨਾ ਨਾਲ ਲੜਣ ਵਾਲੀ ਸਭ ਤੋਂ ਅਸਰਦਾਰ ਐਂਟੀਬਾਡੀ
NEXT STORY