ਵਾਸ਼ਿੰਗਟਨ— ਵ੍ਹਾਈਟ ਹਾਊਸ ਨੇ ਅੱਜ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਅਮਰੀਕੀ ਹਮ-ਅਹੁਦਾ ਡੋਨਾਲਡ ਟਰੰਪ ਨੂੰ ਸੀ. ਆਈ. ਏ. ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਲਈ ਧੰਨਵਾਦ ਪ੍ਰਗਟਾਇਆ ਜਿਸ ਦੀ ਮਦਦ ਨਾਲ ਸੇਂਟ ਪੀਟਰਸਬਰਗ ਵਿਚ ਇਕ ਵੱਡਾ ਅੱਤਵਾਦੀ ਹਮਲਾ ਅਸਫਲ ਹੋ ਸਕਿਆ ਸੀ। ਵ੍ਹਾਈਟ ਹਾਊਸ ਵਲੋਂ ਜਾਰੀ ਬਿਓਰੇ ਵਿਚ ਕਿਹਾ ਗਿਆ ਕਿ ਅਮਰੀਕਾ ਵਲੋਂ ਮੁਹੱਈਆ ਕਰਵਾਈ ਗਈ ਮਦਦ ਦੇ ਆਧਾਰ 'ਤੇ ਰੂਸੀ ਅਧਿਕਾਰੀ ਹਮਲੇ ਤੋਂ ਪਹਿਲਾਂ ਅੱਤਵਾਦੀਆਂ ਨੂੰ ਫੜਨ ਲਈ ਕਾਮਯਾਬ ਰਹੇ।
ਕ੍ਰੈਮਲਿਨ ਵਲੋਂ ਵੀ ਇਸ ਸੰਬੰਧੀ ਇਕ ਵੇਰਵਾ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ. ਆਈ. ਏ.) ਵਲੋਂ ਮੁਹੱਈਆ ਕਰਵਾਈ ਜਾਣਕਾਰੀ ਨਾਲ ਰੂਸ ਦੀ ਸੰਘੀ ਸੁਰੱਖਿਆ ਸੇਵਾ (ਐੱਫ. ਐੱਸ. ਬੀ.) ਨੂੰ ਉਨ੍ਹਾਂ ਸ਼ੱਕੀਆਂ ਨੂੰ ਫੜਨ ਵਿਚ ਮਦਦ ਮਿਲੀ ਜਿਹੜੇ ਸ਼ਹਿਰ ਦੇ ਭੀੜ ਵਾਲੇ ਇਲਾਕੇ ਵਿਚ ਆਤਮਘਾਤੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।
ਪੈਰਿਸ ਹਮਲਾ ਮਾਮਲੇ ਦੀ ਸੁਣਵਾਈ 5 ਫਰਵਰੀ ਤਕ ਟਲੀ
NEXT STORY