ਅਮਰੀਕਾ ਨੇ ਪਾਕਿਸਤਾਨ ਸਮਰਥਿਤ ‘ਦਿ ਰੈਜਿਸਟੈਂਟ ਫਰੰਟ’ (ਟੀ. ਆਰ. ਐੱਫ.) ਨੂੰ ਕੌਮਾਂਤਰੀ ਅੱਤਵਾਦੀ ਸੰਗਠਨ ਦੀ ਸੂਚੀ ’ਚ ਪਾ ਦਿੱਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਨੁਸਾਰ, ‘‘ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁਖੌਟਾ ਸੰਗਠਨ ਅਤੇ ‘ਪ੍ਰੌਕਸੀ’ ਟੀ. ਆਰ. ਐੱਫ. ਨੇ ਹੀ 22 ਅਪ੍ਰੈਲ, 2025 ਨੂੰ ਭਾਰਤ ਦੇ ਪਹਿਲਗਾਮ ’ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ’ਚ 26 ਨਾਗਰਿਕ ਮਾਰੇ ਗਏ ਸਨ। ਇਹ 2008 ’ਚ ਮੁੰਬਈ ਹਮਲਿਆਂ ਤੋਂ ਬਾਅਦ ਲਸ਼ਕਰ ਦਾ ਭਾਰਤ ’ਚ ਨਾਗਰਿਕਾਂ ’ਤੇ ਕੀਤਾ ਿਗਆ ਸਭ ਤੋਂ ਘਾਤਕ ਹਮਲਾ ਸੀ ਅਤੇ ਟੀ. ਆਰ. ਐੱਫ. ਨੇ ਭਾਰਤੀ ਸੁਰੱਖਿਆ ਬਲਾਂ ’ਤੇ ਕਈ ਹਮਲਿਆਂ ਦੀ ਜ਼ਿੰਮੇਵਾਰੀ ਵੀ ਲਈ ਹੈ।’’
ਟੀ. ਆਰ. ਐੱਫ. ਪਾਕਿਸਤਾਨ ਸਥਿਤ ਪਾਬੰਦੀ ਲੱਗੇ ਸਮੂਹ ‘ਲਸ਼ਕਰ ਏ-ਤੋਇਬਾ’ ਦਾ ਹੀ ਇਕ ਮੁਖੌਟਾ ਸੰਗਠਨ ਹੈ।
ਟੀ. ਆਰ. ਐੱਫ. ਨੇ ਹੀ ਜੰਮੂ-ਕਸ਼ਮੀਰ ਦੇ ਕੇਰਨ, ਹੰਦਵਾੜਾ, ਸੋਪੋਰ, ਸ਼ੋਪੀਆਂ, ਅਨੰਤਨਾਗ, ਰਿਆਸੀ ਅਤੇ ਪਹਿਲਗਾਮ ’ਚ ਅੱਤਵਾਦੀ ਹਮਲੇ ਕੀਤੇ ਸਨ। ਜਿੱਥੇ ਭਾਰਤ ਨੇ ਅਮਰੀਕਾ ਵਲੋਂ ਟੀ. ਆਰ. ਐੱਫ. ਨੂੰ ਇਕ ਕੌਮਾਂਤਰੀ ਅੱਤਵਾਦੀ ਸੰਗਠਨ ਐਲਾਨ ਕਰਨ ਦਾ ਸਵਾਗਤ ਕੀਤਾ ਹੈ, ਉਥੇ ਪਾਕਿਸਤਾਨ ਇਸ ਨਾਲ ਬੌਖਲਾ ਉੱਠਿਆ ਹੈ ਅਤੇ ਉਸ ਨੇ ਟੀ. ਆਰ. ਐੱਫ. ’ਤੇ ਲੱਗੀ ਅਮਰੀਕੀ ਪਾਬੰਦੀ ਤੋਂ ਬਚਣ ਲਈ ਇਸ ਦਾ ਨਵਾਂ ਨਾਂ ਲੱਭਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਨੇ ਐੱਫ. ਏ. ਟੀ. ਏ. ਦੀ ਗ੍ਰੇ ਿਲਸਟ ’ਚੋਂ ਬਾਹਰ ਨਿਕਲਣ ਲਈ ਟੀ. ਆਰ. ਐੱਫ. ਨੂੰ ਚੁਣਿਆ ਸੀ ਅਤੇ ਲਸ਼ਕਰ ਅਤੇ ਜੈਸ਼ ਦਾ ਨਾਂ ਬਦਲ ਕੇ ਕਸ਼ਮੀਰ ’ਚ ਟੀ. ਆਰ. ਐੱਫ. ਦੇ ਨਾਂ ਨਾਲ ਆਪ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਪਹਿਲਗਾਮ ਹਮਲੇ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਨੇ ਟੀ. ਆਰ. ਐੱਫ. ਨੂੰ ਚੁਣਿਆ ਸੀ ਅਤੇ ਟੀ. ਆਰ. ਐੱਫ. ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ ਪਰ ਹੁਣ ਜਦਕਿ ਅਮਰੀਕਾ ਨੇ ਇਸ ’ਤੇ ਪਾਬੰਦੀ ਲਗਾ ਿਦੱਤੀ ਹੈ ਤਾਂ ਪਾਕਿਸਤਾਨ ਹੁਣ ਲਸ਼ਕਰ ਨੂੰ ਇਕ ਨਵਾਂ ਨਾਂ ਦੇ ਕੇ ਆਪਣੀਆਂ ਭਾਰਤ ਵਿਰੋਧੀ ਸਰਗਰਮੀਆਂ ਜਾਰੀ ਰੱਖ ਸਕਦਾ ਹੈ।
ਅਮਰੀਕਾ ਵਲੋਂ ਟੀ. ਆਰ. ਐੱਫ. ਨੂੰ ਬੈਨ ਕਰਨ ਦੇ ਐਲਾਨ ਨਾਲ ਪਾਕਿਸਤਾਨ ’ਚ ਇਕ ਹਲਚਲ ਜਿਹੀ ਮਚ ਗਈ ਹੈ ਅਤੇ ਉਹ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ’ਚ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦਾ ਸੰਬੰਧ ਿਕਸੇ ਵੀ ਤਰੀਕੇ ਨਾਲ ਲਸ਼ਕਰ-ਏ-ਤੋਇਬਾ ਨਾਲ ਨਹੀਂ ਹੈ। ਉਹ ਇਹ ਵੀ ਕਹਿ ਰਿਹਾ ਹੈ ਕਿ ਪਹਿਲਗਾਮ ਘਟਨਾ ਦੀ ਜਾਂਚ ਨਿਰਣਾਇਕ ਨਹੀਂ ਰਹੀ ਹੈ।
ਪਾਕਿਸਤਾਨ ਦੀ ਬੌਖਲਾਹਟ ਕੁਦਰਤੀ ਹੀ ਹੈ ਕਿਉਂਕਿ ਟੀ. ਆਰ. ਐੱਫ. ’ਤੇ ਪਾਬੰਦੀ ਨਾਲ ਐੱਫ. ਏ. ਟੀ. ਐੱਫ. ’ਚ ਪਾਕਿਸਤਾਨ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ।
ਪਹਿਲੀ ਗੱਲ ਤਾਂ ਇਹ ਹੈ ਕਿ ਇਸ ਨਾਲ ਸਪੱਸ਼ਟ ਤੌਰ ’ਤੇ ਪਹਿਲਗਾਮ ਹਮਲੇ ਨਾਲ ਪਾਕਿਸਤਾਨ ਦੇ ਸੰਬੰਧ ਦੀ ਪੁਸ਼ਟੀ ਹੋ ਜਾਂਦੀ ਹੈ ਕਿਉਂਕਿ ਟੀ. ਆਰ. ਐੱਫ. ਨੇ ਪਹਿਲਾਂ ਇਸ ਗੱਲ ਨੂੰ ਸੋਸ਼ਲ ਮੀਡੀਆ ’ਤੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਹੀ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦਾ ਪਾਕਿਸਤਾਨ ਦੀ ਫੌਜ ਨਾਲ ਵੀ ਸੰਬੰਧ ਸਿੱਧ ਹੋ ਜਾਂਦਾ ਹੈ ਕਿਉਂਕਿ ਫੌਜ ਟੀ. ਆਰ. ਐੱਫ. ਨੂੰ ਸਮਰਥਨ ਦਿੰਦੀ ਰਹੀ ਹੈ।
ਇਸ ਘਟਨਾਚੱਕਰ ਦੀ ਇਕ ਖਾਸ ਗੱਲ ਇਹ ਹੈ ਕਿ ਉਹ ਅਮਰੀਕਾ ਜੋ ਪਿਛਲੇ ਕੁਝ ਸਮੇਂ ਤੋਂ ਖੁੱਲ੍ਹੇਆਮ ਪਾਕਿਸਤਾਨ ਦਾ ਸਮਰਥਨ ਕਰਦਾ ਆ ਰਿਹਾ ਸੀ, ਉਸ ਨੇ ਆਪਣਾ ਰੁਖ ਥੋੜ੍ਹਾ ਿਜਹਾ ਭਾਰਤ ਵੱਲ ਬਦਲਿਆ ਹੈ ਅਤੇ ਤੀਜੀ ਗੱਲ ਇਹ ਹੈ ਕਿ ਇਸ ਤੋਂ ਬੌਖਲਾਹਟ ਚੀਨ ਨੂੰ ਵੀ ਹੋ ਰਹੀ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ ਕਿਉਂਕਿ ਹੁਣ ਤੱਕ ਪਾਕਿਸਤਾਨ ਨੂੰ ਚੀਨ ਅਤੇ ਅਮਰੀਕਾ ਦੋਵਾਂ ਦੀ ਹੀ ਸਰਪ੍ਰਸਤੀ ਹਾਸਲ ਸੀ। ਹਾਲਾਂਕਿ ਅਜੇ ਵੀ ਪਾਕਿਸਤਾਨ ਜਦੋਂ ਯੂ. ਐੱਨ. ਓ. ’ਚ ਇਹ ਮਾਮਲਾ ਲੈ ਕੇ ਜਾਵੇਗਾ ਤਾਂ ਚੀਨ ਉਸ ਨੂੰ ਵੀਟੋ ਕਰ ਦੇਵੇਗਾ ਅਤੇ ਅਮਰੀਕਾ ਨੂੰ ਪੀ. ਆਰ. ਐੱਫ. ’ਤੇ ਪਾਬੰਦੀ ਨਹੀਂ ਲਗਾਉਣ ਦੇਵੇਗਾ ਪਰ ਇਸ ਤੋਂ ਇਹ ਗੱਲ ਸਿੱਧ ਹੋ ਹੀ ਗਈ ਕਿ ਪਹਿਲਗਾਮ ’ਤੇ ਹਮਲੇ ਲਈ ਟੀ. ਆਰ. ਐੱਫ. ਨੂੰ ਪਾਕਿਸਤਾਨ ਦਾ ਸਮਰਥਨ ਹਾਸਲ ਸੀ।
‘ਬੱਚੇ ਭੀਖ ਨਾ ਮੰਗ ਸਕਣ’ ਪੰਜਾਬ ਸਰਕਾਰ ਦੀ ਚੰਗੀ ਪਹਿਲਕਦਮੀ!
NEXT STORY