ਇਸਲਾਮਾਬਾਦ - ਉੱਤਰੀ ਵਜੀਰਿਸਤਾਨ ਦੇ ਮੀਰ ਅਲੀ ਇਲਾਕੇ ਵਿਚ ਸੁਰੱਖਿਆ ਫੋਰਸਾਂ ਦੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨਾਲ ਸਬੰਧ ਰੱਖਣ ਵਾਲਾ ਇਕ ਅੱਤਵਾਦੀ ਕਮਾਂਡਰ ਮਾਰਿਆ ਗਿਆ। ਰੇਡੀਓ ਪਾਕਿਸਤਾਨ ਨੇ ਸੋਮਵਾਰ ਨੂੰ ਫੌਜ ਦੇ ਮੀਡੀਆ ਵਿੰਗ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ - ਟੈਕਸਾਸ 'ਚ ਮਿਲਟਰੀ ਟ੍ਰੇਨਿੰਗ ਜਹਾਜ਼ ਹੋਇਆ ਕ੍ਰੈਸ਼, ਦੋ ਪਾਈਲਟ ਜ਼ਖ਼ਮੀ
ਇੰਟਰ ਸਰਵਿਸੇਜ ਪਬਲਿਕ ਰਿਲੇਸ਼ੰਸ (ਆਈ. ਐੱਸ. ਪੀ. ਆਰ.) ਮੁਤਾਬਕ ਟੀ. ਟੀ. ਪੀ. ਕਮਾਂਡਰ ਸਪੀਉੱਲਾਹ ਦਾ ਹੱਥ ਇਕ ਗੈਰ-ਸਰਕਾਰੀ ਸੰਗਟਨ ਦੀਆਂ 4 ਔਰਤਾਂ ਪ੍ਰਤੀਨਿਧੀਆਂ ਅਤੇ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਨਾਲ ਸਬੰਧਤ ਇੰਜੀਨੀਅਰਾਂ ਦੀਆਂ ਹੱਤਿਆਵਾਂ ਵਿਚ ਸੀ। ਮਾਰਿਆ ਗਿਆ ਅੱਤਵਾਦੀ ਫਿਰੌਤੀ, ਜ਼ਬਰਦਸਤੀ ਵਸੂਲੀ ਅਤੇ ਅਗਵਾ ਦੇ ਮਾਮਲਿਆਂ ਤੋਂ ਇਲਾਵਾ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾ ਕੇ ਵਿਸਫੋਟਕ ਉਪਕਰਣ ਨਾਲ ਹਮਲਿਆਂ ਦੀ ਯੋਜਨਾ ਵਿਚ ਵੀ ਸ਼ਾਮਲ ਸੀ। ਮੁਹਿੰਮ ਵਿਚ ਸ਼ਾਮਲ ਸੁਰੱਖਿਆ ਫੋਰਸਾਂ ਨੇ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟੈਕਸਾਸ 'ਚ ਮਿਲਟਰੀ ਟ੍ਰੇਨਿੰਗ ਜਹਾਜ਼ ਹੋਇਆ ਕ੍ਰੈਸ਼, ਦੋ ਪਾਇਲਟ ਜ਼ਖ਼ਮੀ
NEXT STORY