ਨਵੀਂ ਦਿੱਲੀ (ਭਾਸ਼ਾ) : ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ ’ਚ ਦੱਸਿਆ ਕਿ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ (ਸੀ. ਏ. ਪੀ. ਐੱਫ.) ਅਤੇ ਅਸਾਮ ਰਾਈਫਲਜ਼ ’ਚ 93,000 ਤੋਂ ਵੱਧ ਅਹੁਦੇ ਖ਼ਾਲੀ ਹਨ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਅਰਧ ਸੈਨਿਕ ਫੋਰਸਾਂ ’ਚ ਖ਼ਾਲੀ ਆਸਾਮੀਆਂ ਦੇ ਅੰਕੜੇ ਪੇਸ਼ ਕੀਤੇ, ਜਿਸ ਅਨੁਸਾਰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ’ਚ ਸਭ ਤੋਂ ਵੱਧ 27,400 ਅਹੁਦੇ ਖ਼ਾਲੀ ਹਨ।
ਇਸ ਤੋਂ ਬਾਅਦ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਹੈ, ਜਿਸ ’ਚ 28,342 ਅਹੁਦੇ ਖ਼ਾਲੀ ਹਨ। ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ’ਚ 14,531 ਆਸਾਮੀਆਂ ਖ਼ਾਲੀ ਹਨ, ਜਦਕਿ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ’ਚ 12,333 ਅਤੇ ਹਥਿਆਰਬੰਦ ਸੀਮਾ ਬਲ (ਐੱਸ. ਐੱਸ. ਬੀ.) ’ਚ 6,784 ਖ਼ਾਲੀ ਅਹੁਦੇ ਹਨ। ਅਸਾਮ ਰਾਈਫਲਜ਼ ’ਚ 3,749 ਆਸਾਮੀਆਂ ਖ਼ਾਲੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਵਾਇਰਲ ਗਰਲ' ਮੋਨਾਲੀਸਾ ਆਸ਼ਕ ਨਾਲ ਹੋਈ ਫਰਾਰ, ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਕਰਵਾ ਲਿਆ ਵਿਆਹ
NEXT STORY