ਆਟੋ ਡੈਸਕ– ਟੈਸਲਾ ਨੇ ਦੁਨੀਆ ਦੇ ਸਭ ਤੋਂ ਵੱਡੇ ਸੁਪਰਚਾਰਜਰ ਸਟੇਸ਼ਨ ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਇਸ ਗੱਲ ਦਾ ਐਲਾਨ ਕੰਪਨੀ ਨੇ ਚੀਨੀ ਮਾਈਕ੍ਰੋਬਲਾਗਿੰਗ ਵੈੱਬਸਾਈਟ Wiebo ’ਤੇ ਕੀਤਾ ਹੈ। ਸ਼ੰਘਾਈ ’ਚ ਲਗਾਏ ਗਏ ਇਸ ਸੁਪਰਚਾਰਜਰ ਸਟੇਸ਼ਨ ’ਚ 72 ਸਟਾਲਸ ਲੱਗੇ ਹਨ। ਇਹ ਸਟੇਸ਼ਨ ਕੰਪਨੀ ਦੁਆਰਾ ਪਿਛਲੇ ਮਹੀਨੇ ਫ੍ਰੈਸਨੋ ਕਾਊਂਟੀ, ਕੈਲੀਫੋਰਨੀਆ ’ਚ ਲਗਾਏ ਗਏ 56 ਸਟਾਲਸ ਸਟੇਸ਼ਨ ਤੋਂ ਵੱਡਾ ਹੈ। ਇਸ ਤੋਂ ਇਲਾਵਾ ਸ਼ੰਘਾਈ ਦਾ ਸੁਪਰਚਾਰਜਰ ਸਟੇਸ਼ਨ ਪੂਰੀ ਤਰ੍ਹਾਂ ਕਵਰ ਵੀ ਕੀਤਾ ਗਿਆ ਹੈ ਜਿਵੇਂ ਕਿ ਤੁਸੀਂ ਤਸਵੀਰਾਂ ’ਚ ਵੀ ਵੇਖ ਸਕਦੇ ਹੋ।
ਇਹ ਸਟੇਸ਼ਨ ਸ਼ੰਘਾਈ ਦੇ ਜਿੰਗ ਇੰਟਰਨੈਸ਼ਨਲ ਸੈਂਟਰ ’ਚ ਸਥਿਤ ਹੈ। ਰਿਪੋਰਟ ਮੁਤਾਬਕ, ਦੁਨੀਆ ਦੇ ਸਭ ਤੋਂ ਵੱਡੇ ਸੁਪਰਚਾਰਜਰ ਸਟੇਸ਼ਨ ’ਚ ਜੋ 72 ਸਟਾਲਸ ਲੱਗੇ ਹਨ, ਇਨ੍ਹਾਂ ਨੂੰ V2 ਸੁਪਰਚਾਰਜਰਸ ਨਾਲ ਲੈਸ ਕੀਤਾ ਗਿਆ ਹੈ ਜੋ ਕਿ 150 ਕਿਲੋਵਾਟ ਦੀ ਪਾਵਰ ਪੈਦਾ ਕਰਦੇ ਹਨ। ਉਥੇ ਹੀ ਕੈਲੀਫੋਰਨੀਆ ਦੇ ਸਟਾਲਸ 250 ਕਿਲੋਵਾਟ ਵੀ3 ਚਾਰਜਰਸ ਨਾਲ ਲੈਸ ਕੀਤੇ ਗਏ ਹਨ।
(ਟੈਸਲਾ ਮਾਡਲ 3 ਅਤੇ ਟੈਸਲਾ ਮਾਡਲ Y EV V3 ਚਾਰਜਰ ਨਾਲ ਹੀ ਚਾਰਜ ਹੁੰਦੀਆਂ ਹਨ) ਤੁਹਾਨੂੰ ਦੱਸ ਦੇਈਏ ਕਿ ਟੈਸਲਾ ਹੁਣ ਤਕ 20,000 ਮਾਡਲ 3 EV ਨੂੰ ਚੀਨ ’ਚ ਤਿਆਰ ਕਰ ਚੁੱਕੀ ਹੈ। ਇਨ੍ਹਾਂ ਕਾਰਾਂ ’ਚ ਕੁਝ ਦੀ ਕੰਪਨੀ ਨੇ ਚੀਨ ’ਚ ਵਿਕਰੀ ਕੀਤੀ ਹੈ, ਉਥੇ ਹੀ ਹੋਰ ਨੂੰ ਯੂਰਪ ਅਤੇ ਦੂਜੇ ਬਾਜ਼ਾਰਾਂ ’ਚ ਐਕਸਪੋਰਟ ਕੀਤਾ ਹੈ।
ਕੈਨੇਡਾ : ਕੈਲਗਰੀ ਪੁਲਸ ਦੇ ਅਧਿਕਾਰੀ ਨੂੰ ਮਾਰਨ ਦੇ ਦੋਸ਼ 'ਚ ਦੋ ਗ੍ਰਿਫ਼ਤਾਰ
NEXT STORY