ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਟੈਕਸਾਸ ਦੀ ਕੋਲਿਨ ਕਾਉਂਟੀ 'ਚ ਸ਼ੈਰਿਫ ਦਫ਼ਤਰ ਨੇ ਵੀਰਵਾਰ ਨੂੰ ਦੱਸਿਆ ਕਿ ਇਕ ਗੈਰ-ਗੋਰੇ ਵਿਅਕਤੀ ਦੀ ਮਾਰਚ 'ਚ ਮੌਤ ਹੋਣ 'ਤੇ ਸੱਤ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਵਿਅਕਤੀ ਨੂੰ ਹਿਰਾਸਤ 'ਚ ਰੱਖਣ ਦੌਰਾਨ, ਇਸ 'ਤੇ ਪੇਪਰ ਸਪਰੇਅ ਦਾ ਛਿੜਕਾਅ ਕਰਨ ਦੇ ਨਾਲ ਚਿਹਰੇ ਤੇ ਥੁੱਕ ਵਾਲਾ ਮਾਸਕ ਦਿੱਤਾ ਗਿਆ ਸੀ। ਇਸ ਸੰਬੰਧੀ ਸ਼ੈਰਿਫ ਨੇ ਜਾਣਕਾਰੀ ਦਿੱਤੀ ਕਿ ਮਾਰਵਿਨ ਡੇਵਿਡ ਸਕਾਟ ਨਾਂ ਦੇ ਇਸ ਵਿਅਕਤੀ ਨਾਲ ਵਿਵਹਾਰ ਸੰਬੰਧੀ ਸੱਤ ਅਫਸਰਾਂ ਨੇ ਵਿਭਾਗ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਉਲੰਘਣਾ ਕੀਤੀ, ਜੋ ਕਿ ਗੈਰ ਜ਼ਿੰਮੇਵਾਰ ਸੀ।
ਇਹ ਵੀ ਪੜ੍ਹੋ-'ਵੈਕਸੀਨ ਪਾਸਪੋਰਟ' ਦਾ ਅਮਰੀਕੀ ਰਿਪਬਲਿਕਨ ਨੇਤਾਵਾਂ ਵੱਲੋਂ ਵਿਰੋਧ
ਇਸ ਵਿਅਕਤੀ ਦੀ ਸਥਾਨਕ ਹਸਪਤਾਲ 'ਚ ਮੌਤ ਹੋ ਗਈ ਸੀ। ਕੋਲਿਨ ਕਾਉਂਟੀ ਦੇ ਸ਼ੈਰਿਫ਼ ਜਿੰਮ ਸਕਿਨਰ ਨੇ ਇਕ ਬਿਆਨ 'ਚ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਸੱਤ ਅਧਿਕਾਰੀਆਂ ਦੇ ਮੁਅੱਤਲ ਹੋਣ ਦੇ ਨਾਲ ਅੱਠਵੇਂ ਅਧਿਕਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਮਾਮਲੇ 'ਚ ਇਸ 26 ਸਾਲਾ ਵਿਅਕਤੀ ਨੂੰ ਐਲੇਨ ਪੁਲਸ ਵਿਭਾਗ ਦੇ ਅਧਿਕਾਰੀਆਂ ਨੇ 14 ਮਾਰਚ ਨੂੰ ਇਕ ਆਊਟਲੇਟ ਮਾਲ 'ਚ ਨਸ਼ਿਆਂ ਦੇ ਪ੍ਰਭਾਵ ਹੇਠ ਹੋਣ ਕਾਰਣ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਉਸ ਨੂੰ ਲਗਭਗ ਤਿੰਨ ਘੰਟਿਆਂ ਲਈ ਐਮਰਜੈਂਸੀ ਕਮਰੇ 'ਚ ਰੱਖਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਕੋਲਿਨ ਕਾਉਂਟੀ 'ਚ ਇਕ ਨਜ਼ਰਬੰਦੀ ਸਹੂਲਤ 'ਚ ਤਬਦੀਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ-'ਮਹਾਮਾਰੀ ਦੌਰਾਨ ਜਰਮਨੀ ਕਰ ਰਿਹੈ ਭਿਆਨਕ 'ਸੰਕਟ' ਦਾ ਸਾਹਮਣਾ'
ਸਕਾਟ ਨੂੰ ਭੰਗ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਕਿਨਰ ਅਨੁਸਾਰ ਕੇਂਦਰ 'ਚ ਸਕਾਟ ਨੂੰ ਬਿਸਤਰੇ ਤੱਕ ਪਹੁੰਚਾਉਣ ਲਈ ਅਧਿਕਾਰੀਆਂ ਦੁਆਰਾ ਸੰਘਰਸ਼ ਕੀਤਾ ਗਿਆ ਅਤੇ ਉਨ੍ਹਾਂ ਨੇ ਸਕਾਟ ਨਾਲ ਮਾੜਾ ਵਿਵਹਾਰ ਕੀਤਾ ਅਤੇ ਰਾਤ ਤਕਰੀਬਨ 10: 22 ਵਜੇ ਹਾਲਤ ਵਿਗੜਨ ਕਾਰਨ ਸਕਾਟ ਨੂੰ ਡਾਕਟਰੀ ਦੇਖਭਾਲ ਮਿਲੀ, ਪਰ ਬਾਅਦ 'ਚ ਉਸ ਨੂੰ ਸਥਾਨਕ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ। ਟੈਕਸਾਸ ਰੇਂਜਰਸ ਇਸ ਘਟਨਾ ਦੀ ਜਾਂਚ ਕਰ ਰਹੇ ਹਨ, ਪਰ ਹਾਲੇ ਤੱਕ ਇਸ ਕੇਸ ਬਾਰੇ ਕੋਈ ਰਿਪੋਰਟ ਜਾਰੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ-ਟੈਕਸਾਸ 'ਚ ਮਾਂ ਨੇ ਪੈਸਿਆਂ ਖਾਤਰ ਆਪਣੇ ਹੀ 6 ਸਾਲਾਂ ਬੱਚੇ ਦਾ ਕੀਤਾ ਕਤਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
'ਵੈਕਸੀਨ ਪਾਸਪੋਰਟ' ਦਾ ਅਮਰੀਕੀ ਰਿਪਬਲਿਕਨ ਨੇਤਾਵਾਂ ਵੱਲੋਂ ਵਿਰੋਧ
NEXT STORY