ਬੈਂਕਾਕ— ਥਾਈਲੈਂਡ ਦੇ ਉੱਤਰੀ-ਪੂਰਬੀ ਸ਼ਹਿਰ ਨਾਖੋਨ 'ਚ ਇਕ ਮਾਲ 'ਚ ਅੰਨ੍ਹੇਵਾਹ ਫਾਇਰਿੰਗ ਕਰਕੇ ਘੱਟੋ-ਘੱਟ 20 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਫੌਜੀ ਨੂੰ ਮਿਲਟਰੀ ਨੇ ਸ਼ੂਟ ਕਰ ਦਿੱਤਾ ਹੈ। ਪੁਲਸ ਤੇ ਫੌਜ ਨੇ ਨਾਖੋਨ ਰਤਚਸੀਮਾ ਦੇ ਟਰਮੀਨਲ-21 ਮਾਲ ਨੂੰ ਘੇਰਨ ਤੋਂ ਕੁਝ ਘੰਟਿਆਂ ਬਾਅਦ ਐਤਵਾਰ ਨੂੰ 32 ਸਾਲਾ ਜਕਰਾਪੰਤ ਥੋਮਾ ਨੂੰ ਮਾਰ ਦਿੱਤਾ। ਪਬਲਿਕ ਸਿਹਤ ਮੰਤਰੀ ਅਨੂਤਿਨ ਚਾਰਨਵੀਰਾਕੁਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਾਖੋਨ ਰਤਚਸੀਮਾ ਸ਼ਹਿਰ ਦੇ ਟਰਮੀਨਲ-21 ਮਾਲ 'ਚ ਸਿਰਫਿਰੇ ਫੌਜੀ ਨੂੰ ਗੋਲੀ ਮਾਰ ਦਿੱਤੀ ਗਈ ਹੈ।
ਸਿਰਫਿਰੇ ਫੌਜੀ ਨਾਲ ਮਿਲਟਰੀ ਅਤੇ ਪੁਲਸ ਗਠਜੋੜ ਦਾ ਇਹ ਮੁਕਾਬਲਾ ਤਕਰੀਬਨ 24 ਘੰਟੇ ਤੱਕ ਚੱਲਿਆ। ਸਿਰਫਿਰੇ ਫੌਜੀ ਵੱਲੋਂ ਮਾਲ 'ਚ ਗੋਲੀਬਾਰੀ ਨਾਲ ਜਿੱਥੇ 20 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਹਸਪਤਾਲ 'ਚ ਭਰਤੀ ਜ਼ਖਮੀ ਲੋਕਾਂ 'ਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜਿਸ ਸਮੇਂ ਬੰਦੂਕਧਾਰੀ ਫੌਜੀ ਨੇ ਮਾਲ 'ਚ ਫਾਈਰਿੰਗ ਕੀਤੀ ਉਸ ਸਮੇਂ ਮਾਲ 'ਚ ਕਾਫੀ ਭੀੜ ਸੀ, ਜਿਸ ਕਾਰਨ ਉੱਥੇ ਹਫੜਾ-ਦਫੜੀ ਮਚ ਗਈ ਤੇ ਲੋਕ ਸਹਿਮ ਗਏ। ਸ਼ਨੀਵਾਰ ਨੂੰ ਮਾਲ 'ਚ ਫਾਈਰਿੰਗ ਉੱਥੇ ਦੇ ਸਮੇਂ ਮੁਤਾਬਕ, ਤਕਰੀਬਨ 3 ਵਜੇ ਸ਼ੁਰੂ ਹੋਈ। ਸਿਪਾਹੀ ਨੇ ਫੌਜ ਦੇ ਕੈਂਪ 'ਚ ਜਾਣ ਤੋਂ ਪਹਿਲਾਂ ਇਕ ਘਰ 'ਚ ਗੋਲੀਆਂ ਚਲਾਈਆਂ ਤੇ ਫਿਰ ਮਾਲ ਜਾ ਪੁੱਜਾ।
ਥਾਈ ਮੀਡੀਆ ਮੁਤਾਬਕ, ਮਾਲ 'ਚ ਫਾਈਰਿੰਗ ਕਰਨ ਵਾਲਾ ਸ਼ੂਟਰ ਨਾਖੋਨ ਰਤਚਸੀਮਾ ਦੇ ਨੇੜੇ ਆਰਮੀ ਬੇਸ 'ਚ ਕੰਮ ਕਰਦਾ ਸੀ, ਜੋ ਰਾਜਧਾਨੀ ਬੈਂਕਾਕ ਤੋਂ 250 ਕਿਲੋਮੀਟਰ ਦੀ ਦੂਰੀ 'ਤੇ ਹੈ। ਮਾਲ 'ਚ ਫਾਈਰਿੰਗ ਤੋਂ ਪਹਿਲਾਂ ਉਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਵੀ ਕੀਤਾ ਸੀ ਕਿ ਉਹ ਬਦਲਾ ਲੈਣ ਜਾ ਰਿਹਾ ਹੈ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਕਿਸ ਲਈ। ਉੱਥੇ ਹੀ, ਥਾਈ ਰੱਖਿਆ ਮੰਤਰਾਲਾ ਦੇ ਬੁਲਾਰੇ ਕੌਂਗਚਿਪ ਤਤ੍ਰਾਨਵਿਤ ਨੇ ਕਿਹਾ, ''ਸਾਨੂੰ ਨਹੀਂ ਪਤਾ ਕਿ ਉਸ ਨੇ ਅਜਿਹਾ ਕਿਉਂ ਕੀਤਾ। ਇਹ ਪ੍ਰਤੀਤ ਹੁੰਦਾ ਹੈ ਕਿ ਉਹ ਦਿਮਾਗ ਦਾ ਸੰਤੁਲਨ ਖੋਹ ਚੁੱਕਾ ਸੀ।''
ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 811 ਲੋਕਾਂ ਦੀ ਮੌਤ
NEXT STORY