ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਜ਼ੇਲੈਂਸਕੀ ਨੂੰ ਦੱਸਿਆ ਕਿ ਭਾਰਤ ਯੂਕ੍ਰੇਨ ਸੰਘਰਸ਼ ਦੇ ਸ਼ਾਂਤਮਈ ਹੱਲ ਲਈ ਹਰ ਸੰਭਵ ਯੋਗਦਾਨ ਪਾਉਣ ਲਈ ਵਚਨਬੱਧ ਹੈ।
ਦੋਵਾਂ ਨੇਤਾਵਾਂ ਦਰਮਿਆਨ ਇਹ ਗੱਲਬਾਤ ਰੂਸ-ਯੂਕ੍ਰੇਨ ਸ਼ਾਂਤੀ ਸਮਝੌਤੇ ’ਤੇ ਅਮਰੀਕਾ ਦੇ ਅਲਾਸਕਾ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਸਿਖਰ ਵਾਰਤਾ ਤੋਂ ਪਹਿਲਾਂ ਹੋਈ।
ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਉਨ੍ਹਾਂ ਜ਼ੇਲੈਂਸਕੀ ਨੂੰ ਭਾਰਤ ਦੇ ਇਕਸਾਰ ਰੁਖ਼ ਤੋਂ ਜਾਣੂ ਕਰਵਾਇਆ ਤੇ ਦੱਸਿਆ ਕਿ ਟਕਰਾਅ ਨੂੰ ਇਕ ਤੇਜ਼ ਤੇ ਸ਼ਾਂਤਮਈ ਹੱਲ ਦੀ ਲੋੜ ਹੈ। ਮੈਨੂੰ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਗੱਲਬਾਤ ਕਰ ਕੇ ਤੇ ਉਨ੍ਹਾਂ ਦੇ ਵਿਚਾਰ ਜਾਣ ਕੇ ਖੁਸ਼ੀ ਹੋਈ। ਮੈਂ ਉਨ੍ਹਾਂ ਨੂੰ ਭਾਰਤ ਦੇ ਰੁਖ਼ ਤੋਂ ਜਾਣੂ ਕਰਵਾਇਆ ਕਿ ਟਕਰਾਅ ਦੇ ਜਲਦੀ ਤੇ ਸ਼ਾਂਤੀਪੂਰਨ ਹੱਲ ਦੀ ਲੋੜ ਹੈ।
ਜ਼ੇਲੈਂਸਕੀ ਨੇ ਕਿਹਾ : ਮੋਦੀ ਨਾਲ ਸਾਰੇ ਅਹਿਮ ਮੁੱਦਿਆਂ ’ਤੇ ਚਰਚਾ' ਹੋਈ
ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਸਾਰੇ ਅਹਿਮ ਮੁੱਦਿਆਂ ਤੇ ਵਿਸਥਾਰ ਨਾਲ' ਚਰਚਾ ਕੀਤੀ। ਇਸ ’ਚ 'ਦੁਵੱਲੇ ਸਹਿਯੋਗ ਤੇ ਸਮੁੱਚੀ ਕੂਟਨੀਤਕ ਸਥਿਤੀ' ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਨਿੱਘੇ ਸ਼ਬਦਾਂ ਲਈ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਸਾਡੇ ਦੇਸ਼ ਦੇ ਲੋਕਾਂ ਲਈ ਹਮਾਇਤ ਪ੍ਰਗਟ ਕਰਦੇ ਹੋਏ ਕਹੇ ਹਨ।
ਤਿਹਾੜ ਜੇਲ ’ਚ ਜਬਰੀ ਵਸੂਲੀ ਰੈਕੇਟ ਦਾ ਮਾਮਲਾ, ਦਿੱਲੀ ਹਾਈ ਕੋਰਟ ਨੇ CBI ਜਾਂਚ ਦਾ ਦਿੱਤਾ ਹੁਕਮ
NEXT STORY