ਬੈਂਕਾਕ - ਕੋਈ ਵੀ ਬੀਮਾਰੀ ਜਾਂ ਇਨਫਕੈਸ਼ਨ ਉਨ੍ਹਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਆਪਣੀ ਲਪੇਟ ਵਿਚ ਲੈਂਦਾ ਹੈ, ਜੋ ਪਹਿਲਾਂ ਤੋਂ ਕਿਸੇ ਬੀਮਾਰੀ ਨਾਲ ਇਨਫੈਕਟਡ ਹੋਣ ਜਾਂ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਵੇ। ਬੱਚੇ ਇਸ ਦਾ ਅਪਵਾਦ ਨਹੀਂ ਹਨ, ਖਾਸ ਤੌਰ 'ਤੇ ਨਵਜਾਤ ਬੱਚੇ। ਉਹ ਜਲਦ ਹੀ ਕਿਸੇ ਵੀ ਇਨਫੈਕਸ਼ਨ ਦੀ ਲਪੇਟ ਵਿਚ ਆ ਸਕਦੇ ਹਨ। ਕੋਰੋਨਾਵਾਇਰਸ ਦੀ ਮਹਾਮਾਰੀ ਨੂੰ ਦੇਖਦੇ ਹੋਏ ਥਾਈਲੈਂਡ ਦੇ ਇਕ ਹਸਪਤਾਲ ਨੇ ਮਿਨੀ ਫੇਸ ਸ਼ੀਲਡ ਬਣਾਈ ਹੈ, ਤਾਂ ਜੋ ਨਵਜਾਤ ਬੱਚਿਆਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿਚ ਦੇਸ਼ ਦੇ ਸਾਮੁਤ ਪ੍ਰਕਾਰਨ ਸੂਬੇ ਦੇ ਪਾਓਲੋ ਹਸਪਤਾਲ ਵਿਚ ਬੱਚਿਆਂ ਨੂੰ ਡਿਲੀਵਰੀ ਵਾਰਡ ਵਿਚ ਉਨ੍ਹਾਂ ਦੇ ਮੂੰਹਾਂ 'ਤੇ ਫੇਸ ਸ਼ੀਲਡ ਲਗਾਏ ਹੋਏ ਦਿਖਾਇਆ ਗਿਆ ਹੈ। ਜਦ ਇਨ੍ਹਾਂ ਤਸਵੀਰਾਂ ਨੂੰ ਹਸਪਤਾਲ ਦੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤਾ ਗਿਆ ਹੈ, ਉਦੋਂ ਤੋਂ ਤਸਵੀਰਾਂ ਨੂੰ ਦੇਖ ਕੇ ਹਜ਼ਾਰਾਂ ਲੋਕਾਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ।

ਹਸਪਤਾਲ ਨੇ ਆਪਣੇ ਫੇਸਬੁੱਕ ਪੋਸਟ ਵਿਚ ਲਿੱਖਿਆ ਕਿ ਨਵਜਾਤ ਬੱਚਿਆਂ ਲਈ ਫੇਸ ਸ਼ੀਲਡ ਦੇ ਨਾਲ ਹੀ ਸਾਡੇ ਕੋਲ ਛੋਟੇ ਲੋਕਾਂ ਅਤੇ ਦੋਸਤਾਂ ਲਈ ਹੋਰ ਸੁਰੱਖਿਆ ਉਪਾਅ ਹਨ। ਉਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਨੂੰ ਸਾਂਝਾ ਕਰ ਰਹੇ ਹਨ, ਜੋ ਆਪਣੇ ਨਿੱਜੀ ਸੁਰੱਖਿਆ ਉਪਕਰਣ ਤੋਂ ਅਸੰਤੁਸ਼ਟ ਲੱਗਦੇ ਹਨ। ਹਸਪਤਾਲ ਨੇ ਆਖਿਆ ਕਿ ਸਾਰੇ ਮਾਤਾ-ਪਿਤਾ ਨੂੰ ਵਧਾਈ।
ਇਕ ਹੋਰ ਤਸਵੀਰ ਵਿਚ ਇਕ ਸਿਹਤ ਅਧਿਕਾਰੀ ਨੂੰ ਇਕ ਬੱਚੇ ਨੂੰ ਫੇਸ ਸ਼ੀਲਡ ਪਾਏ ਹੋਏ ਲੇਟੇ ਹੋਇਆ ਦਿਖਾਇਆ ਗਿਆ ਹੈ। ਉਥੇ ਹੋਰ ਬੱਚਿਆਂ ਨੂੰ ਉਨ੍ਹਾਂ ਦੇ ਚਿਹਰੇ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਕਰਦੇ ਹੋਏ ਸ਼ਾਂਤੀ ਨਾਲ ਝੱਪਕੀ ਲੈਂਦੇ ਹੋਏ ਦਿਖਾਇਆ ਗਿਆ ਹੈ। ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ ਪਾਓਲੋ ਹਸਪਤਾਲ ਦੀ ਪੋਸਟ ਨੂੰ 4,600 ਤੋਂ ਜ਼ਿਆਦਾ ਵਾਰ ਸ਼ੇਅਰ ਅਤੇ 5,000 ਤੋਂ ਜ਼ਿਆਦਾ ਲਾਈਕ ਮਿਲੇ ਹਨ। ਕੁਮੈਂਟ ਸੈਕਸ਼ਨ ਵਿਚ ਕਈ ਲੋਕਾਂ ਨੇ ਨਵਜਾਤ ਸ਼ੀਸ਼ੂਆਂ ਨੂੰ ਵਾਇਰਸ ਤੋਂ ਬਚਾਉਣ ਲਈ ਹੋਰ ਕਦਮ ਚੁੱਕਣ ਲਈ ਹਸਪਤਾਲ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਥਾਈਲੈਂਡ ਨੇ 15 ਅਪ੍ਰੈਲ ਤੱਕ ਦੇਸ਼ ਵਿਚ ਪੂਰੀ ਤਰ੍ਹਾਂ ਨਾਲ ਲਾਕਡਾਊਨ ਕਰ ਦਿੱਤਾ ਹੈ। ਦੇਸ਼ ਨੇ ਕੋਰੋਨਾਵਾਇਰਸ ਦੇ 2,579 ਤੋਂ ਜ਼ਿਆਦਾ ਮਾਮਲੇ ਆ ਚੁੱਕੇ ਹਨ।

ਬ੍ਰਿਟਿਸ਼ ਪੀ.ਐਮ. ਜਾਨਸਨ ਨੂੰ ਸਲਾਹ, ਚੀਨ 'ਤੇ ਨਾ ਕਰੋ ਭਰੋਸਾ
NEXT STORY