ਲੰਡਨ (ਏਜੰਸੀ)- ਕੋਰੋਨਾ ਵਾਇਰਸ ਦਾ ਅਸਰ ਚੀਨ ਦੇ ਕੌਮਾਂਤਰੀ ਸਬੰਧਾਂ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਅਮਰੀਕਾ ਤਾਂ ਚੀਨ 'ਤੇ ਲਗਾਤਾਰ ਹਮਲਾਵਰ ਰਿਹਾ ਹੀ ਹੈ ਹੁਣ ਬ੍ਰਿਟੇਨ ਵਿਚ ਵੀ ਹਲਚਲ ਤੇਜ਼ ਹੋ ਗਈ ਹੈ। ਦਰਅਸਲ ਬ੍ਰਿਟੇਨ ਦੀ ਖੁਫੀਆ ਏਜੰਸੀ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਚੀਨ ਦੇ ਨਾਲ ਸਬੰਧਾਂ 'ਤੇ ਦੁਬਾਰਾ ਮੁਲਾਂਕਣ ਕਰਨ ਦੀ ਲੋੜ ਹੈ। ਉਹ ਚਾਹੁੰਦੇ ਹਨ ਕਿ ਹਾਈ-ਟੈੱਕ ਅਤੇ ਰਣਨੀਤਕ ਉਦਯੋਗ ਵਿਚ ਚੀਨੀ ਨਿਵੇਸ਼ 'ਤੇ ਕੰਟਰੋਲ ਹੋਣਾ ਚਾਹੀਦਾ ਹੈ। ਬ੍ਰਿਟਿਸ਼ ਰਣਨੀਤੀਕਾਰ ਅਤੇ ਚੀਨ ਵਿਚ ਕੰਮ ਕਰ ਚੁੱਕੇ ਚਾਰਲਸ ਪਾਰਟਨ ਦਾ ਕਹਿਣਾ ਹੈ ਕਿ ਲੰਡਨ-ਪੇਈਚਿੰਗ ਦੇ ਰਿਸ਼ਤਿਆਂ 'ਤੇ ਮੁੜ ਤੋਂ ਵਿਚਾਰ ਦੀ ਲੋੜ ਹੈ ਕਿਉਂਕਿ ਚੀਨ ਇਸ ਨੂੰ ਲੰਬੇ ਸਮੇਂ ਲਈ ਪੱਛਮੀ ਦੇਸ਼ਾਂ ਦੇ ਨਾਲ ਪ੍ਰਤੀਯੋਗਤਾ ਦੇ ਰੂਪ ਵਿਚ ਦੇਖਦਾ ਹੈ। ਦੱਸ ਦਈਏ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨਾਲ 10 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।
ਗਾਰਜੀਅਨ ਦੀ ਰਿਪੋਰਟ ਮੁਤਾਬਕ ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮਹਾਮਾਰੀ ਨਾਲ ਸਫਲਤਾਪੂਰਵਕ ਨਜਿੱਠਿਆ ਹੈ ਅਤੇ ਹੁਣ ਉਹ ਆਪਣੀ ਵਨ-ਪਾਰਟੀ ਮਾਡਲ ਦੇ ਬਚਾਅ ਵਿਚ ਉਤਰੇਗਾ, ਉਥੇ ਹੀ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਬੋਰਿਸ ਜਾਨਸਨ ਅਤੇ ਹੋਰ ਮੰਤਰੀਆਂ ਨੂੰ ਜਿਵੇਂ ਦੀ ਤਿਵੇਂ ਸੋਚ ਅਪਣਾਉਣੀ ਹੋਵੇਗੀ ਅਤੇ ਉਨ੍ਹਾਂ ਨੂੰ ਵਿਚਾਰ ਕਰਨਾ ਹੋਵੇਗਾ ਕਿ ਬ੍ਰਿਟੇਨ ਹੁਣ ਚੀਨੀ ਸਬੰਧ 'ਤੇ ਕਿਸ ਤਰ੍ਹਾਂ ਨਾਲ ਪ੍ਰਤੀਕਿਰਿਆ ਦੇਵੇ। ਹੁਣ ਸਵਾਲ ਇਹ ਉਠਦਾ ਹੈ ਕਿ ਕੀ ਬ੍ਰਿਟੇਨ ਡਿਜੀਟਲ ਕਮਿਊਨੀਕੇਸ਼ਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਹਾਈ-ਟੈੱਕ ਕੰਪਨੀਆਂ 'ਤੇ ਪਾਬੰਦੀ ਲਗਾਉਣਾ ਚਾਹੁੰਦਾ ਹੈ ਅਤੇ ਜਾਂ ਫਿਰ ਆਪਣੀ ਵੱਖ-ਵੱਖ ਯੂਨੀਵਰਸਿਟੀਜ਼ ਵਿਚ ਚੀਨੀ ਵਿਦਿਆਰਥੀਆਂ ਦੀ ਛਾਂਟੀ ਕਰੇਗਾ।
ਦੱਸ ਦਈਏ ਕਿ ਜਾਨਸਨ ਖੁਦ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੈ ਅਤੇ ਕਲ ਹੀ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਮਿਲੀ ਹੈ। ਮੰਨਿਆ ਜਾਂਦਾ ਹੈ ਕਿ ਬ੍ਰਿਟੇਨ ਦੀ ਫਾਰੇਨ ਇੰਟੈਲੀਜੈਂਸ ਸਰਵਿਸ ਐਮ.ਆਈ6 ਨੇ ਮੰਤਰੀਆਂ ਨੂੰ ਦੱਸਿਆ ਹੈ ਕਿ ਚੀਨ ਨੇ ਆਪਣੇ ਇਥੇ ਕੋਰੋਨਾ ਦੇ ਕੇਸ ਅਤੇ ਮੌਤ ਦੀ ਗਿਣਤੀ ਘੱਟ ਕਰਕੇ ਦੱਸੀ ਹੈ ਅਤੇ ਵ੍ਹਾਈਟ ਹਾਊਸ ਵਿਚ ਵੀ ਅਮਰੀਕੀ ਖੁਫੀਆ ਏਜੰਸੀ ਸੀ.ਆਈ. ਨੇ ਕੁਝ ਅਜਿਹਾ ਹੀ ਕਿਹਾ ਸੀ। ਖੁਫੀਆ ਏਜੰਸੀਆਂ ਇਸ ਗੱਲ 'ਤੇ ਜ਼ੋਰ ਦੇ ਰਹੀ ਹੈ ਕਿ ਚੀਨੀ ਗਤੀਵਿਧੀਆਂ 'ਤੇ ਕੁਝ ਮਹੀਨੇ ਤੱਕ ਨਜ਼ਰ ਰੱਖੀ ਜਾਵੇਗੀ। ਉਥੇ ਹੀ ਘਰੇਲੂ ਇੰਟੈਲੀਜੈਂਟ ਐਮ.ਆਈ6 ਦੇ ਨਵੇਂ ਡਾਇਰੈਕਟਰ ਜਨਰਲ ਕੇਨ ਮੈਕੁਕਲਮ ਮਹੀਨੇ ਦੇ ਅਖੀਰ ਵਿਚ ਅਹੁਦਾ ਸੰਭਾਲਣਗੇ ਅਤੇ ਉਹ ਇਸ ਵਾਅਦੇ ਦੇ ਨਾਲ ਲਿਆਂਦੇ ਜਾ ਰਹੇ ਹਨ ਕਿ ਸੰਗਠਨ ਅਜੇ ਚੀਨ 'ਤੇ ਖਾਸ ਨਜ਼ਰ ਰੱਖੇਗਾ।
ਉਥੇ ਹੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਰੱਖਿਆ ਮੰਤਰੀ ਬੇਨ ਵਾਲੇਸ, ਸੰਸਦ ਵਿਚ ਲੀਡਰ ਆਫ ਹਾਊਸ ਜੈਕਬ ਰੀਸ-ਮੌਗ ਵੀ ਚੀਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਹਾਲਾਂਕਿ ਡੇਵਿਡ ਕੈਮਰਨ ਅਤੇ ਜਾਰਜ ਔਸਬੋਰਨ ਦੀਆਂ ਸਰਕਾਰਾਂ ਵਿਚ ਚੀਨੀ ਨਿਵੇਸ਼ ਨੂੰ ਮਹੱਤਵਪੂਰਨ ਦੱਸਿਆ ਗਿਆ ਸੀ। ਇਹ ਨਿਵੇਸ਼ ਨਿਊਕਲੀਅਰ ਪਾਵਰ ਅਤੇ ਟੈਲੀਕਾਮ ਖੇਤਰ ਵਿਚ ਹੋ ਰਹੇ ਸਨ। ਹਾਲਾਂਕਿ ਜਦੋਂ ਟਰੀਜ਼ਾ ਮੇਅ ਨੇ ਚਾਰਜ ਸਾਂਭ ਲਿਆ। ਉਨ੍ਹਾਂ ਨੇ ਚੀਨੀ ਜਨਰਲ ਨਿਊਕਲੀਅਰ ਪਾਵਰ ਗਰੁੱਪ ਦੇ ਇਨਵੈਸਟਮੈਂਟ ਦੀ ਸਮੀਖਿਆ ਦੇ ਹੁਕਮ ਦਿੱਤੇ। ਹਾਲਾਂਕਿ ਬਾ੍ਦ ਵਿਚ ਇਸ ਨੂੰ ਮਨਜ਼ੂਰੀ ਦਿੱਤੀ ਗਈ।
ਇਟਲੀ 'ਚ ਲੌਕਡਾਊਨ ਕਾਰਨ ਪਈ ਸੁੰਨ ਵਿਚਾਲੇ ਪਹਿਲੀ ਨਜ਼ਰ ਦਾ ਪਿਆਰ
NEXT STORY