ਲੰਡਨ — ਲੰਡਨ ਫੈਸ਼ਨ ਵੀਕ ਵਿਚ ਇਕ ਮਾਡਲ ਦੀ ਕੈਟਵਾਕ ਸਭ ਤੋਂ ਵੱਖਰੀ ਸੀ। ਰੋਲਰਕੋਸਟਰ ਰਾਇਡ ਦੌਰਾਨ ਹੋਏ ਇਕ ਹਾਦਸੇ ਵਿਚ ਆਪਣਾ ਇਕ ਪੈਰ ਗਵਾ ਚੁੱਕੀ 22 ਸਾਲ ਦੀ ਇਸ ਮਾਡਲ ਦਾ ਨਾਮ ਵਿਕੀ ਬਾਲਚ ਹੈ। ਬੀਤੇ ਸ਼ੁੱਕਰਵਾਰ ਨੂੰ 'ਟੀਟਮਜੋਂਸ' ਲਈ ਰੈਂਪ ਉੱਤੇ ਉੱਤਰੀ ਵਿਕੀ ਨੇ ਸਾਲ 2015 ਵਿਚ ਆਪਣਾ ਪੈਰ ਖੋਅ ਦਿੱਤਾ ਸੀ। ਇਸ ਹਾਦਸੇ ਵਿਚ ਉਸ ਦੇ ਨਾਲ 4 ਹੋਰ ਲੋਕ ਜਖ਼ਮੀ ਹੋਏ ਸਨ। ਵਿਕੀ ਜੇਬਏਡੀ ਮਾਡਲ ਏਜੰਸੀ ਵੱਲੋਂ ਰੈਂਪ ਉੱਤੇ ਉਤਾਰੀ ਗਈ ਸਰੀਰਕ ਰੂਪ ਤੋਂ ਅਕਸ਼ਮ ਕੁਝ ਹੋਰ ਮਾਡਲਾਂ ਦੀ ਨੁਮਾਇੰਦਗਾ ਕਰ ਰਹੀ ਸੀ। ਬਾਲਚ ਰੈਂਪ ਉੱਤੇ ਕਾਫ਼ੀ ਕਾਨਫੀਡੈਂਟ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਪ੍ਰਾਸਥੇਟਿਕ ਲੇਗ ਦੇ ਸਹਾਰੇ ਇਹ ਵਾਕ ਪੂਰੀ ਕੀਤੀ ਅਤੇ ਦਰਸ਼ਕ ਉਸ ਨੂੰ ਦੇਖਦੇ ਹੀ ਰਹਿ ਗਏ।
ਟਰੰਪ ਦੀ ਵੀਜ਼ਾ ਪਾਲਿਸੀ ਕਾਰਨ ਆਈ. ਆਈ. ਟੀ. ਵਿਦਿਆਰਥੀ ਪਰੇਸ਼ਾਨ, ਨਹੀਂ ਮਿਲ ਰਹੀ ਨੌਕਰੀ
NEXT STORY