ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਇਸਲਾਮਾਬਾਦ 'ਚ ਇਕ ਟਰੱਕ ਡਰਾਈਵਰ ਨੂੰ ਸਨਮਾਨਿਤ ਕਰਨ ਜਾ ਰਹੇ ਹਨ। ਮੁਹੰਮਦ ਫੈਜ਼ਲ ਨਾਂ ਦੇ ਇਸ ਤੇਲ ਟੈਂਕਰ ਡਰਾਈਵਰ ਨੂੰ ਪਾਕਿਸਤਾਨ 'ਚ 'ਹੀਰੋ' ਕਿਹਾ ਜਾ ਰਿਹਾ ਹੈ, ਜੋ ਇਕ ਬਲਦਾ ਹੋਇਆ ਟੈਂਕਰ ਭੀੜ ਤੋਂ ਦੂਰ ਲੈ ਗਿਆ, ਜਿਸ ਨਾਲ ਕਈ ਜਾਨਾਂ ਬਚ ਗਈਆਂ।ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਆਪਣੀ ਜਾਨ ਖਤਰੇ 'ਚ ਪਾ ਕੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਦੇ ਇਸ ਜਜ਼ਬੇ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਇਸ ਦੇ ਨਾਲ ਹੀ ਸ਼ਹਿਬਾਜ਼ ਨੇ ਲੋਕਾਂ ਨੂੰ ਡਰਾਈਵਰ ਨੂੰ ਫ਼ੋਨ ਕਰਕੇ ਉਸਦੀ ਹਿੰਮਤ ਦਾ ਸਨਮਾਨ ਕਰਨ ਲਈ ਵੀ ਕਿਹਾ।
ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਕੁੱਦੁਸ ਬਿਜੇਂਜੋ ਨੇ ਵੀ ਟਰੱਕ ਡਰਾਈਵਰ ਦੀ ਹਿੰਮਤ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਪੰਜ ਲੱਖ ਦੇ ਇਨਾਮ ਦਾ ਐਲਾਨ ਕੀਤਾ। ਬਲੋਚਿਸਤਾਨ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਬਿਜੇਂਜੋ ਨੇ ਡਰਾਈਵਰ ਦੀ ਹਿੰਮਤ ਅਤੇ ਬਹਾਦਰੀ ਦੀ ਤਾਰੀਫ਼ ਕੀਤੀ ਹੈ ਅਤੇ ਉਸ ਨੂੰ ਵਿਸ਼ੇਸ਼ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਹੁਣ ਮੁਹੰਮਦ ਫੈਸਲ ਨੂੰ ਇਸਲਾਮਾਬਾਦ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ।
ਮੁਹੰਮਦ ਨੂੰ ਦਿੱਤੀ ਜਾਵੇਗੀ ਸਰਕਾਰੀ ਨੌਕਰੀ
ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਰਣਨੀਤਕ ਸੁਧਾਰ ਦੇ ਮੁਖੀ ਸਲਮਾਨ ਸੂਫੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਬਹੁਤ ਜਲਦੀ ਡਰਾਈਵਰ ਇਸਲਾਮਾਬਾਦ ਵਿੱਚ ਹੋਵੇਗਾ। ਉਹਨਾਂ ਨੇ ਕਿਹਾ ਕਿ ਬਲੋਚਿਸਤਾਨ ਦੇ ਮੁੱਖ ਮੰਤਰੀ ਪਹਿਲਾਂ ਹੀ ਉਸ ਲਈ ਪੁਰਸਕਾਰ ਦਾ ਐਲਾਨ ਕਰ ਚੁੱਕੇ ਹਨ। ਬਲੋਚਿਸਤਾਨ ਸਰਕਾਰ ਵੱਲੋਂ ਟਰੱਕ ਡਰਾਈਵਰ ਲਈ ਉਸ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਾ ਐਲਾਨ ਵੀ ਕੀਤਾ ਜਾਵੇਗਾ। ਪਾਕਿਸਤਾਨ ਦੇ ਕਈ ਰਾਜਨੇਤਾਵਾਂ ਨੇ ਟਵਿੱਟਰ 'ਤੇ ਟਰੱਕ ਡਰਾਈਵਰ ਦੀ ਤਾਰੀਫ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ -ਯੂਕੇ ਨੇ ਪਾਕਿਸਤਾਨ 'ਚ ਸਿੱਖਾਂ ਦੀ ਸੁਰੱਖਿਆ 'ਤੇ ਜਤਾਈ ਚਿੰਤਾ, ਕੀਤੀ ਇਹ ਮੰਗ
ਬੁੱਧਵਾਰ ਨੂੰ ਫੈਜ਼ਲ ਹਜ਼ਾਰਾਂ ਜਾਨਾਂ ਬਚਾਉਣ ਲਈ ਸੂਬਾਈ ਰਾਜਧਾਨੀ ਦੇ ਕੰਬਰਾਨੀ ਰੋਡ 'ਤੇ ਆਬਾਦੀ ਵਾਲੇ ਖੇਤਰ ਤੋਂ ਸੜਦੇ ਹੋਏ ਟੈਂਕਰ ਲੈ ਕੇ ਭੱਜ ਗਿਆ। ਇਹ ਬਿਲਕੁਲ ਕਿਸੇ ਫਿਲਮ ਦੇ ਸੀਨ ਵਾਂਗ ਲੱਗ ਰਿਹਾ ਸੀ। ਫੈਜ਼ਲ ਦੀ ਗੱਡੀ ਨੂੰ ਪੈਟਰੋਲ ਪੰਪ 'ਤੇ ਅੱਗ ਲੱਗ ਗਈ, ਜਿਸ ਤੋਂ ਬਾਅਦ ਉਹ ਇਸ ਨੂੰ ਭੀੜ ਤੋਂ ਦੂਰ ਲੈ ਗਿਆ। ਫੈਜ਼ਲ ਦੀ ਡਰਾਈਵਿੰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉਸ ਨੇ ਕਿਹਾ ਕਿ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਤੇਲ ਟੈਂਕਰ ਫਟ ਜਾਵੇਗਾ ਅਤੇ ਮੇਰੀ ਮੌਤ ਹੋ ਜਾਵੇਗੀ।
ਉੱਤਰੀ ਇਟਲੀ 'ਚ ਲਾਪਤਾ ਹੋਇਆ ਹੈਲੀਕਾਪਟਰ, 7 ਲੋਕ ਹਨ ਸਵਾਰ
NEXT STORY