ਮੈਡ੍ਰਿਡ (ਏਜੰਸੀ)- ਦੱਖਣੀ ਸਪੇਨ ਵਿਚ 13 ਜਨਵਰੀ ਨੂੰ ਖੂਹ ਵਿਚ ਡਿੱਗੇ ਬੱਚੇ ਦੀ ਲਾਸ਼ ਬਚਾਅ ਕਰਮੀਆਂ ਨੇ ਸ਼ਨੀਵਾਰ ਨੂੰ ਬਰਾਮਦ ਕਰ ਲਿਆ। ਖੇਤਰ ਵਿਚ ਕੇਂਦਰ ਸਰਕਾਰ ਦੇ ਇਕ ਪ੍ਰਤੀਨਿਧੀ ਨੇ ਇਹ ਜਾਣਕਾਰੀ ਦਿੱਤੀ। ਦੱਖਣ-ਪੱਛਮੀ ਖੇਤਰ ਏਂਡਲੂਸੀਆ ਵਿਚ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਅਲਫੋਂਸੋ ਰੌਡ੍ਰਿਰਗਜ਼ ਗੋਮੇਜ ਡੀ ਸੇਲਿਸ ਨੇ ਟਵਿੱਟਰ 'ਤੇ ਲਿਖਿਆ ਕਿ ਬਚਾਅ ਦਸਤੇ ਨੇ ਦੇਰ ਰਾਤ ਤਕਰੀਬਨ ਡੇਢ ਵਜੇ, ਬੱਚੇ ਦੀ ਲਾਸ਼ ਬਰਾਮਦ ਕੀਤੀ।
ਦੱਖਣੀ ਸਪੇਨ ਦੇ ਮਾਲਾਗਾ ਸ਼ਹਿਰ ਵਿਚ ਬੱਚੇ ਦੇ ਪੇਰੈਂਟਸ ਜਦੋਂ ਲੰਚ ਕਰ ਰਹੇ ਸਨ, ਉਸ ਵੇਲੇ ਉਹ ਖੇਡਦੇ ਹੋਏ ਉਸ ਵਿਚ ਡਿੱਗ ਗਿਆ। ਖੂਹ 'ਤੇ ਖਤਰੇ ਦਾ ਨਿਸ਼ਾਨ ਨਹੀਂ ਸੀ ਅਤੇ ਬੱਚਾ ਖੇਡਦੇ-ਖੇਡਦੇ ਉਥੋਂ ਤੱਕ ਪਹੁੰਚ ਗਿਆ। ਦੱਸ ਦਈਏ ਕਿ 2 ਸਾਲ ਦੇ ਇਸ ਬੱਚੇ ਦੀ ਸਲਾਮਤੀ ਲਈ ਪੂਰੇ ਸਪੇਨ ਵਿਚ ਦੁਆ ਅਤੇ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਗਈ ਸੀ।
2 ਸਾਲ ਦੇ ਜੂਲੀਅਨ ਰੋਸੇਲੋ ਦੀ ਮੌਤ ਬੱਚੇ ਦੇ ਪੇਰੈਂਟਸ ਲਈ ਦੋਹਰਾ ਝਟਕਾ ਹੈ ਕਿਉਂਕਿ ਇਕ ਸਾਲ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਇਕ ਹੋਰ ਬੱਚਾ ਬੀਮਾਰੀ ਕਾਰਨ ਹਮੇਸ਼ਾ ਲਈ ਗੁਆ ਦਿੱਤਾ ਸੀ।
ਆਸੀਆ ਬੀਬੀ ਦੇ ਵਕੀਲ ਪਰਤਣਗੇ ਪਾਕਿਸਤਾਨ
NEXT STORY