ਹਿਊਸਟਨ (ਏਜੰਸੀ)- ਅਮਰੀਕਾ ਦੇ ਹਿਊਸਟਨ ਵਿੱਚ 'ਪ੍ਰੈਂਕ ' ਕਰਦੇ ਹੋਏ ਇੱਕ ਘਰ ਦੀ ਘੰਟੀ ਵਜਾ ਕੇ ਭੱਜ ਰਹੇ 11 ਸਾਲਾ ਬੱਚੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਿਊਸਟਨ ਪੁਲਸ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੱਚਾ ਸ਼ਨੀਵਾਰ ਦੇਰ ਸ਼ਾਮ 'ਪ੍ਰੈਂਕ' ਦੇ ਤੌਰ 'ਤੇ ਲੋਕਾਂ ਦੇ ਘਰਾਂ ਦੀਆਂ ਘੰਟੀਆਂ ਵਜਾ ਰਿਹਾ ਸੀ। ਇਸ ਪ੍ਰੈਂਕ ਵਿੱਚ, ਜਿਸਨੂੰ 'ਡਿੰਗ-ਡੋਂਗ ਡਿਚਿੰਗ' ਵਜੋਂ ਜਾਣਿਆ ਜਾਂਦਾ ਹੈ, ਘੰਟੀ ਵਜਾਉਣ ਤੋਂ ਬਾਅਦ ਕਿਸੇ ਦੇ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਉਥੋਂ ਭੱਜਣਾ ਹੁੰਦਾ ਹੈ। ਪੁਲਸ ਨੇ ਕਿਹਾ ਕਿ ਬੱਚੇ, ਜਿਸਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ, ਦੀ ਐਤਵਾਰ ਨੂੰ ਮੌਤ ਹੋ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ; ਕੈਫ਼ੇ ਮਗਰੋਂ ਹੁਣ ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਦੀ ਕਾਰ 'ਤੇ ਦਿਨ-ਦਿਹਾੜੇ ਹੋ ਗਿਆ ਹਮਲਾ
ਪੁਲਸ ਬੁਲਾਰੇ ਸ਼ੇਅ ਅਵੋਸੀਅਨ ਨੇ ਕਿਹਾ ਕਿ ਅਧਿਕਾਰੀ ਅਜੇ ਵੀ ਜਾਂਚ ਕਰ ਰਹੇ ਹਨ ਅਤੇ ਐਤਵਾਰ ਸ਼ਾਮ ਤੱਕ ਬੱਚੇ ਦੀ ਮੌਤ ਦੇ ਸਬੰਧ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪਹਿਲਾਂ ਵੀ ਅਜਿਹੇ ਹੋਰ 'ਡਿੰਗ ਡਾਂਗ ਡਿਚਿੰਗ' ਪ੍ਰੈਂਕ ਘਾਤਕ ਸਾਬਤ ਹੋਏ ਹਨ। 2023 ਵਿੱਚ, ਪੱਛਮੀ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ 'ਡੋਰ ਬੈੱਲ' ਪ੍ਰੈਂਕ ਕਰਨ ਵਾਲੇ 3 ਬੱਚਿਆਂ ਨੂੰ ਜਾਣਬੁੱਝ ਕੇ ਆਪਣੀ ਕਾਰ ਨਾਲ ਟੱਕਰ ਮਾਰਨ ਲਈ ਪਹਿਲੀ ਡਿਗਰੀ ਕਤਲ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਮਈ ਵਿੱਚ ਵਰਜੀਨੀਆ ਦੇ ਇੱਕ ਵਿਅਕਤੀ 'ਤੇ ਇੱਕ 18 ਸਾਲਾ ਨੌਜਵਾਨ ਨੂੰ ਗੋਲੀ ਮਾਰਨ ਲਈ ਸੈਕਿੰਡ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਸੀ, ਜਿਸਨੇ ਪ੍ਰੈਂਕ ਦਾ ਇਕ ਟਿੱਕਟੋਕ ਵੀਡੀਓ ਬਣਾਉਂਦੇ ਸਮੇਂ ਉਸਦੇ ਦਰਵਾਜ਼ੇ ਦੀ ਘੰਟੀ ਵਜਾਈ ਸੀ।
ਇਹ ਵੀ ਪੜ੍ਹੋ: ਸਿਰਫ਼ ਲੋਕਾਂ ਦੀ ਹੀ ਨਹੀਂ, 'ਬੇਜ਼ੁਬਾਨਾਂ' ਦੀ ਮਦਦ ਲਈ ਵੀ ਅੱਗੇ ਆ ਰਹੇ ਪੰਜਾਬੀ ਕਲਾਕਾਰ, ਗਿੱਪੀ ਨੇ ਕੀਤਾ ਇਹ ਨੇਕ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਨੂੰ ਇਕ ਹੋਰ ਝਟਕਾ ! ਅਦਾਲਤ ਨੇ ਡਿਪੋਰਟੇਸ਼ਨ ਦੇ ਫ਼ੈਸਲੇ 'ਤੇ ਲਾਈ ਰੋਕ
NEXT STORY