ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿੱਚ ਘਰੇਲੂ ਕੰਮਾਂ ਵਿੱਚ ਮਦਦ ਨਾ ਕਰਨ 'ਤੇ ਮਾਪਿਆਂ ਵੱਲੋਂ ਝਿੜਕਣ ਤੋਂ ਬਾਅਦ ਇੱਕ 21 ਸਾਲਾ ਨੌਜਵਾਨ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਹ ਘਟਨਾ ਮੰਗਲਵਾਰ ਨੂੰ ਆਸ਼ਟੀ ਤਹਿਸੀਲ ਦੇ ਸੰਗਵੀ (ਪਾਟਨ) ਪਿੰਡ ਵਿੱਚ ਵਾਪਰੀ। ਪੁਲਸ ਅਨੁਸਾਰ ਮ੍ਰਿਤਕ ਨੌਜਵਾਨ, ਜਿਸ ਦੀ ਪਛਾਣ ਵਿਰਾਜ ਹਰੀਦਾਸ ਭਗਤ ਵਜੋਂ ਹੋਈ ਹੈ, ਨੂੰ ਉਸ ਦੇ ਮਾਪਿਆਂ ਨੇ ਘਰੇਲੂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਨ ਲਈ ਝਿੜਕਿਆ ਸੀ।
ਮਾਪਿਆਂ ਦੀ ਝਿੜਕ ਤੋਂ ਬਾਅਦ ਵਿਰਾਜ ਖੇਤਾਂ ਵਿੱਚ ਚਲਾ ਗਿਆ ਅਤੇ ਉੱਥੇ ਇੱਕ ਅੰਬ ਦੇ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਸ ਦੀ ਭੈਣ ਖੇਤ ਵਿੱਚ ਗਈ ਅਤੇ ਉਸ ਨੂੰ ਦਰੱਖਤ ਨਾਲ ਲਟਕਦਾ ਦੇਖਿਆ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਧਾਮਨਗਾਓਂ ਦੇ ਪ੍ਰਾਇਮਰੀ ਹੈਲਥ ਸੈਂਟਰ ਭੇਜ ਦਿੱਤਾ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- 2 ਕਰੋੜ ਵੋਟਾਂ 'ਤੇ ਚੱਲੇਗੀ ਕੈਂਚੀ ! ਟਰੰਪ ਦੀ ਡਿਮਾਂਡ ਨੇ ਖੜ੍ਹਾ ਕੀਤਾ ਨਵਾਂ 'ਮਸਲਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਨੇ ਕੇਰਲ 'ਚ 10,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
NEXT STORY