ਲੰਡਨ - ਖੁਫੀਆ ਕੁਟਨੀਤਕ ਸੰਦੇਸ਼ਾਂ ਦੇ ਲੀਕ ਹੋਣ ਦੇ ਮਾਮਲੇ 'ਚ ਬ੍ਰਿਟਿਸ਼ ਜਾਂਚ ਨੂੰ ਲੈ ਕੇ ਇਕ ਪਾਸੜ ਪ੍ਰੈਸ ਦਾ ਆਜ਼ਾਦੀ ਦਾ ਮੁੱਦਾ ਚੁੱਕ ਰਿਹਾ ਹੈ ਤਾਂ ਉਥੇ ਪੁਲਸ ਨੇ ਮੀਡੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੀਕ ਹੋਏ ਦਸਤਾਵੇਜ਼ਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਤਾਂ ਉਨ੍ਹਾਂ ਅਪਰਾਧਿਕ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੈਟਰੋਪਾਲੀਟਨ ਪੁਲਸ ਅੱਤਵਾਦ ਰੋਕੂ ਕਮਾਨ ਅਮਰੀਕਾ'ਚ ਬ੍ਰਿਟੇਨ ਦੇ ਰਾਜਦੂਤ ਦੇ ਨਿੱਜੀ ਸੰਦੇਸ਼ਾਂ ਦੇ ਲੀਕ ਹੋਣ ਦੀ ਜਾਂਚ ਕਰ ਰਹੀ ਹੈ ਤਾਂ ਜੋ ਸ਼ਾਸ਼ਕੀ ਖੁਫੀਆ ਕਾਨੂੰਨ ਦਾ ਉਲੰਘਣ ਨਾ ਹੋ ਸਕੇ। ਅੱਤਵਾਦ ਰੋਕੂ ਪੁਲਸ ਈਕਾਈ ਦੀ ਅਗਵਾਈ ਕਰ ਰਹੇ ਨੀਲ ਬਾਸੂ ਨੇ ਲੀਕ ਹੋਏ ਦਸਤਾਵੇਜ਼ਾਂ ਦੇ ਭਵਿੱਖ 'ਚ ਕਿਸੇ ਪ੍ਰਕਾਸ਼ਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਅਪਰਾਧਿਕ ਮਾਮਲਾ ਹੋ ਸਕਦਾ ਹੈ। ਸ਼ਾਸ਼ਕੀ ਖੁਫੀਆ ਕਾਨੂੰਨ ਲੋਕ ਸੇਵਰਾਂ ਨੂੰ ਖੁਫੀਆ ਸਮੱਗਰੀ ਦੇ ਨੁਕਸਾਨਦੇਹ ਖੁਲਾਸੇ ਤੋਂ ਰੋਕਦਾ ਹੈ।
ਤਾਈਵਾਨ ਕਾਰਨ ਅਮਰੀਕੀ ਕੰਪਨੀਆਂ 'ਤੇ ਪਾਬੰਦੀ ਲਾਉਣ ਦੀ ਤਿਆਰੀ 'ਚ ਚੀਨ
NEXT STORY