ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਨੇ 40 ਦਿਨਾਂ ਦੀ ਲੰਬੀ ਪਾਬੰਦੀ ਤੋਂ ਬਾਅਦ ਮਸਜਿਦ ਅਲ-ਅਕਸਾ ਨੂੰ ਫਲਸਤੀਨੀ ਨਮਾਜ਼ੀਆਂ ਲਈ ਦੁਬਾਰਾ ਖੋਲ੍ਹ ਦਿੱਤਾ ਹੈ। ਵੀਰਵਾਰ ਸਵੇਰ ਦੀ ਨਮਾਜ਼ (ਫਜ਼ਰ) ਦੌਰਾਨ ਲਗਭਗ ਤਿੰਨ ਹਜ਼ਾਰ ਨਮਾਜ਼ੀਆਂ ਨੇ ਹਿੱਸਾ ਲਿਆ, ਜਿਸ ਨਾਲ ਮਸਜਿਦ ਦੇ ਵਿਹੜੇ ਵਿੱਚ ਇੱਕ ਵਾਰ ਫਿਰ ਰੌਣਕ ਪਰਤ ਆਈ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਹੋਈ ਜੰਗਬੰਦੀ (ਸੀਜ਼ਫਾਇਰ) ਤੋਂ ਬਾਅਦ ਇਜ਼ਰਾਈਲ ਨੇ ਇਹ ਕਦਮ ਚੁੱਕਿਆ ਹੈ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਨੇ ਮਸਜਿਦ ਵਿੱਚ ਨਮਾਜ਼ ਪੜ੍ਹਨ 'ਤੇ ਪਾਬੰਦੀ ਲਗਾ ਦਿੱਤੀ ਸੀ। ਜੇਰੂਸਲਮ ਸਥਿਤ ਇਸਲਾਮਿਕ ਵਕਫ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਮਸਜਿਦ ਦੇ ਦਰਵਾਜ਼ੇ ਹੁਣ ਸਾਰੇ ਨਮਾਜ਼ੀਆਂ ਲਈ ਖੋਲ੍ਹ ਦਿੱਤੇ ਗਏ ਹਨ।
ਮਸਜਿਦ ਖੋਲ੍ਹਣ ਦੇ ਨਾਲ ਹੀ ਪੁਰਾਣੇ ਜੇਰੂਸਲਮ ਸ਼ਹਿਰ ਦੀਆਂ ਗਲੀਆਂ ਅਤੇ ਪਵਿੱਤਰ ਸਥਾਨਾਂ ਵੱਲ ਜਾਣ ਵਾਲੇ ਰਸਤਿਆਂ 'ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸੈਂਕੜੇ ਪੁਲਿਸ ਅਧਿਕਾਰੀ ਅਤੇ ਬਾਰਡਰ ਗਾਰਡ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਹਨ। ਦੂਜੇ ਪਾਸੇ, ਰਿਪੋਰਟਾਂ ਅਨੁਸਾਰ ਵੈਸਟ ਬੈਂਕ ਦੇ ਇਲਾਕਿਆਂ ਵਿੱਚ ਅਜੇ ਵੀ ਇਜ਼ਰਾਈਲੀ ਫੌਜ ਦੀਆਂ ਕਾਰਵਾਈਆਂ ਜਾਰੀ ਹਨ। ਪਰ ਜੇਰੂਸਲਮ ਵਿੱਚ ਮੁਸਲਿਮ ਭਾਈਚਾਰੇ ਲਈ ਇਹ ਇੱਕ ਵੱਡੀ ਰਾਹਤ ਵਾਲੀ ਖਬਰ ਹੈ ਕਿਉਂਕਿ ਮਸਜਿਦ ਅਲ-ਅਕਸਾ ਇਸਲਾਮ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
"ਸ਼ਹਿਬਾਜ਼-ਮੁਨੀਰ ਨੂੰ ਦਿਓ ਨੋਬਲ ਸ਼ਾਂਤੀ ਪੁਰਸਕਾਰ"! ਈਰਾਨ ਜੰਗਬੰਦੀ ਤੋਂ ਬਾਅਦ ਪਾਕਿਸਤਾਨ 'ਚ ਉੱਠੀ ਮੰਗ
NEXT STORY