ਲੁਧਿਆਣਾ (ਅਨਿਲ) : ‘ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ’ ਦੇ ਅਹੁਦੇਦਾਰਾਂ ਦੀ ਇਕ ਅਹਿਮ ਬੈਠਕ ਲੁਧਿਆਣਾ ਵਿਖੇ ਪੰਜਾਬ ਪ੍ਰਧਾਨ ਬਲਰਾਜ ਸਿੰਘ ਔਜਲਾ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਯੂਨੀਅਨ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ’ਚ ਪਟਵਾਰ ਅਤੇ ਕਾਨੂੰਨਗੋ ਯੂਨੀਅਨ 9 ਅਤੇ 10 ਅਪ੍ਰੈਲ ਨੂੰ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ’ਚ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਹੜਤਾਲ ਕਰ ਕੇ ਰੋਸ ਪ੍ਰਦਰਸ਼ਨ ਕਰੇਗੀ। ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਪਟਵਾਰੀਆਂ ਦੀ ਕਾਨੂੰਗੋ ਵਜੋਂ ਤਰੱਕੀ ਰੋਕੀ ਹੋਈ ਹੈ, ਜਦੋਂਕਿ ਕਾਨੂੰਨਗੋ ਦੀਆਂ ਕਈ ਪੋਸਟਾਂ ਖ਼ਾਲੀ ਹਨ।
ਇਹ ਵੀ ਪੜ੍ਹੋ : ਪੰਜਾਬੀ ਹੋ ਜਾਣ ਸਾਵਧਾਨ! ਅਗਲੇ 3 ਘੰਟਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਚਿਤਾਵਨੀ
ਇਸ ਤੋਂ ਇਲਾਵਾ ਨਵੀਂ ਭਰਤੀ ਨਾ ਹੋਣ ਕਾਰਨ ਇਕ-ਇਕ ਪਟਵਾਰੀ ਕੋਲ ਕਈ-ਕਈ ਸਰਕਲ ਹਨ, ਜਿਸ ਨਾਲ ਕੰਮ ਦਾ ਬੋਝ ਵੱਧ ਰਿਹਾ ਹੈ। ਪਟਵਾਰਖ਼ਾਨਿਆਂ ’ਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਅਤੇ ਮਹਿਲਾ ਪਟਵਾਰੀਆਂ ਲਈ ਬਾਥਰੂਮ ਤੱਕ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਮੰਗ-ਪੱਤਰ ਦੇਣ ਦੇ ਬਾਵਜੂਦ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਪ੍ਰਸ਼ਾਸਨ ਵੱਲੋਂ ਵਾਧੂ ਡਿਊਟੀਆਂ ਲਾਉਣ ਕਾਰਨ ਦਫ਼ਤਰੀ ਕੰਮ ਵੀ ਪੈਂਡਿੰਗ ਪੈ ਰਹੇ ਹਨ। ਚਿਤਾਵਨੀ ਦਿੱਤੀ ਗਈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਨੀਰ ਖਾਣ ਵਾਲੇ ਸਾਵਧਾਨ! ਹੋਸ਼ ਉਡਾ ਦੇਵੇਗੀ ਇਹ ਖ਼ਬਰ, ਪੰਜਾਬੀ ਪੜ੍ਹ ਲੈਣ ਵੱਡੀ ਚਿਤਾਵਨੀ
ਇਸ ਮੌਕੇ ਖਜ਼ਾਨਚੀ ਨਰਿੰਦਰ ਸਿੰਘ, ਨੋਬਲਜੀਤ ਸਿੰਘ ਘੁੰਮਣ, ਨਰੇਸ਼ ਕੁਮਾਰ, ਜਸਪ੍ਰੀਤ ਸਿੰਘ ਜੱਸੀ, ਸੁਖਵਿੰਦਰ ਸਿੰਘ ਭੁੱਲਰ, ਨਵਦੀਪ ਸਿੰਘ, ਸੁਖਵਿੰਦਰ ਸਿੰਘ ਸੋਢੀ, ਕਰਣ ਜਸਪਾਲ ਸਿੰਘ ਵਿਰਕ, ਸੁਖਪ੍ਰੀਤ ਸਿੰਘ, ਬਲਜਿੰਦਰ ਸਿੰਘ, ਵਿਪਿਨ ਢੰਡ, ਜੁਗਰਾਜ ਸਿੰਘ, ਅੰਕੁਰ ਕੁਮਾਰ, ਪਰਮਿੰਦਰ ਸਿੰਘ ਅਤੇ ਮਨਦੀਪ ਸਿੰਘ ਸਮੇਤ ਕਈ ਪਟਵਾਰੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਰਾਘਵ ਚੱਢਾ ਬਣਾਉਣਗੇ ਆਪਣੀ ਨਵੀਂ ਪਾਰਟੀ? 'ਇੰਟਰਸਟਿੰਗ ਥੌਟ' ਵਾਲੀ ਪੋਸਟ ਨੇ ਸਿਆਸਤ 'ਚ ਛੇੜੀ ਚਰਚਾ
NEXT STORY