ਕਾਠਮੰਡੂ-ਭਾਰਤ ਅਤੇ ਅਫਗਾਨਿਸਤਾਨ ਤੋਂ ਬਾਅਦ ਨੇਪਾਲ ਦੱਖਣੀ ਏਸ਼ੀਆ ਦਾ ਤੀਸਰਾ ਦੇਸ਼ ਹੈ ਜਿਸ ਨੇ ਨੇਪਾਲ ਦੇ ਹਵਾਈ ਖੇਤਰ 'ਚ ਯਾਤਰੀਆਂ ਨੂੰ ਇੰਟਰਨੈੱਟ ਅਤੇ ਦੂਰਸੰਚਾਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਅੰਤਰਾਰਸ਼ਟਰੀ ਏਅਰਲਾਇੰਸ ਨੂੰ ਇਜਾਜ਼ਤ ਦਿੱਤੀ ਹੈ। ਦੂਰਸੰਚਾਰ ਅਥਾਰਿਟੀ ਬੋਰਡ ਦੇ ਡਾਇਰੈਕਟਰਾਂ ਦੀ 22 ਮਾਰਚ ਨੂੰ ਹੋਈ ਮੀਟਿੰਗ ਤੋਂ ਬਾਅਦ ਸੁਤੰਤਰ ਦੂਰਸੰਚਾਰ ਰੈਗੂਲੇਟਰੀ ਸੰਸਥਾ ਨੇਪਾਲ ਟੈਲੀਕਮਿਊਨੀਕੇਸ਼ ਅਥਾਰਿਟੀ (ਐੱਨ.ਟੀ.ਏ.) ਨੇ ਨੇਪਾਲ ਦੇ ਸਿਵਲ ਏਵੀਏਸ਼ਨ ਅਥਾਰਿਟੀ ਨਾਲ ਮਿਲ ਕੇ ਇਹ ਫੈਸਲਾ ਕੀਤਾ।
ਇਹ ਵੀ ਪੜ੍ਹੋ-ਜਰਮਨੀ ਦੇ ਰਾਸ਼ਟਰਪਤੀ ਨੇ ਲਵਾਇਆ ਕੋਰੋਨਾ ਟੀਕਾ
ਫੈਸਲੇ ਮੁਤਾਬਕ ਯਾਤਰੀਆਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਦੀ ਚਾਹਵਾਨ ਕੰਪਨੀ ਜ਼ਮੀਨ ਤੋਂ 10 ਹਜ਼ਾਰ ਫੁੱਟ ਤੋਂ ਵਧੇਰੇ ਦੀ ਉੱਚਾਈ 'ਤੇ ਫ੍ਰੀਕਵੈਂਸੀ ਦਾ ਇਸਤੇਮਾਲ ਕਰ ਸਕਦੀ ਹੈ। ਐੱਨ.ਟੀ.ਏ. ਦੇ ਬੁਲਾਰੇ ਸੰਤੋਸ਼ ਪੌਡੇਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਸੰਗਠਨ ਤੋਂ ਇਜਾਜ਼ਤ ਹਾਸਲ ਕਰਨ ਵਾਲੇ ਏਅਰਲਾਈਨ ਨੂੰ ਨੇਪਾਲ ਦੇ ਹਵਾਈ ਖੇਤਰ 'ਚ 10 ਹਜ਼ਾਰ ਫੁੱਟ ਤੋਂ ਵਧੇਰੇ ਦੀ ਉੱਚਾਈ 'ਤੇ ਇੰਟਰਨੈੱਟ ਅਤੇ ਦੂਰਸੰਚਾਰ ਸੇਵਾਵਾਂ ਹਾਸਲ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 10 ਹਜ਼ਾਰ ਫੁੱਟ ਤੋਂ ਘੱਟ ਉੱਚਾਈ 'ਤੇ ਇੰਟਰਨੈੱਟ ਸੇਵਾ ਦੇ ਇਸਤੇਮਾਲ ਦੀ ਮਨਜ਼ੂਰੀ ਦੇਣ ਨਾਲ ਦੇਸ਼ ਭਰ 'ਚ ਜ਼ਮੀਨ 'ਤੇ ਇੰਟਰਨੈੱਟ ਸੇਵਾਵਾਂ 'ਚ ਰੁਕਾਵਟ ਆਵੇਗੀ।
ਇਹ ਵੀ ਪੜ੍ਹੋ-ਵੁਹਾਨ ਲੈਬ ਤੋਂ ਕੋਰੋਨਾ ਵਾਇਰਸ ਲੀਕ, WHO ਦੇ ਪ੍ਰਸਤਾਵ ਦੇ ਪੱਖ 'ਚ ਨਹੀਂ ਹੈ ਚੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਜਰਮਨੀ ਦੇ ਰਾਸ਼ਟਰਪਤੀ ਨੇ ਲਵਾਇਆ ਕੋਰੋਨਾ ਟੀਕਾ
NEXT STORY