ਬੀਜਿੰਗ-ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿਥੋਂ ਹੋਈ, ਇਸ ਦੀ ਜਾਂਚ ਅਮਰੀਕਾ ਸਮੇਤ ਹੋਰ ਦੇਸ਼ਾਂ 'ਚ ਵੀ ਕੀਤੀ ਜਾਣੀ ਚਾਹੀਦੀ ਹੈ। ਚੀਨ ਦੇ ਵੁਹਾਨ ਸ਼ਹਿਰ 'ਚ ਸਥਿਤ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ (ਡਬਲਯੂ.ਆਈ.ਵੀ.) ਦਾ ਦੌਰਾ ਕਰਨ ਤੋਂ ਬਾਅਦ ਕੋਵਿਡ-19 ਦੀ ਸ਼ੁਰੂਆਤ ਦੀ ਜਾਂਚ ਕਰਨ ਵਾਲੇ ਮਾਹਰਾਂ ਦੀ ਟੀਮ ਦੀ ਰਿਪੋਰਟ ਜਾਰੀ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੀ.ਏ. ਗੇਬ੍ਰੇਯੇਸਸ ਨੇ ਕਿਹਾ ਕਿ ਇਸ 'ਚ ਹੋਰ ਜਾਂਚ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ-ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਪਾਕਿ ਪੁਲਸ ਨੇ ਕੀਤਾ 'ਮਖੌਲ'
ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਦਾ ਪੱਖ ਲੈਣ ਦਾ ਦੋਸ਼ ਝੇਲ ਚੁੱਕੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਮੰਗਲਵਾਰ ਨੂੰ ਜੇਨੇਵਾ ਨੂੰ ਕਿਹਾ ਕਿ ਹਾਲਾਂਕਿ ਟੀਮ ਦਾ ਸਿੱਟਾ ਹੈ ਕਿ ਲੈਬ ਤੋਂ ਲੀਕ ਹੋਣ ਦੀ ਕਹਾਣੀ ਸੱਚ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਇਸ ਦੀ ਹੋਰ ਜਾਂਚ ਕਰਨ ਦੀ ਲੋੜ ਹੈ ਅਤੇ ਇਸ ਲਈ ਵਧੇਰੇ ਗਿਣਤੀ 'ਚ ਮਾਹਰਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਉਪਲੱਬਧ ਕਰਵਾਉਣ ਲਈ ਮੈਂ ਤਿਆਰ ਹਾਂ। ਦੋਸ਼ਾਂ ਦਾ ਸਾਹਮਣਾ ਕਰਨ ਦੌਰਾਨ ਚੀਨ ਨੇ ਡਬਲਯੂ.ਐੱਚ.ਓ. ਮੁਖੀ ਨਾਲ ਸਦਭਾਵਨਾਤਮਕ ਸੰਬੰਧ ਬਣਾ ਲਏ ਸਨ, ਅਜਿਹੇ 'ਚ ਇਸ ਦੀ ਹੋਰ ਜਾਂਚ ਕਰਨ ਦੀ ਉਨ੍ਹਾਂ ਦੀ ਪੇਸ਼ਕਸ਼ ਚੀਨ ਲਈ ਝਟਕਾ ਹੈ।
ਇਹ ਵੀ ਪੜ੍ਹੋ-‘ਚੀਨੀ ਨਾਗਰਿਕਾਂ ਲਈ ਬੀਅਰ ਬਣਾਏਗਾ ਪਾਕਿ’
ਜ਼ਿਕਰਯੋਗ ਹੈ ਕਿ ਚੀਨ 'ਤੇ ਦੋਸ਼ ਲੱਗੇ ਹਨ ਕਿ ਉਸ ਨੇ ਜਾਨਲੇਵਾ ਵਾਇਰਸ ਨਾਲ ਜੁੜੀ ਜਾਣਕਾਰੀ ਲੁਕਾਈ ਅਤੇ ਵੁਹਾਨ 'ਚ ਉਸ ਨੂੰ ਕੰਟਰੋਲ ਕਰਨ 'ਚ ਦੇਰੀ ਕੀਤੀ। ਮਾਹਰਾਂ ਦੀ ਰਿਪੋਰਟ ਅਤੇ ਉਸ 'ਤੇ ਡਬਲਯੂ.ਐੱਚ.ਓ. ਮੁਖੀ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲਾ ਦੀ ਮੁਖੀ ਹੁਆ ਚੁਨਯਿੰਗ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਬਿਆਨ ਦਾ ਸਹੀ ਹਵਾਲਾ ਦਿੱਤਾ ਗਿਆ ਹੈ ਕਿਉਂਕਿ ਜਿਥੇ ਤੱਕ ਮੈਂ ਦੇਖ ਸਕਦੀ ਹਾਂ, ਮਾਹਰਾਂ ਨੇ ਕਿਹਾ ਕਿ ਉਹ ਲੈਬ ਤੋਂ ਲੀਕ ਹੋਣ ਦੀ ਸੰਭਾਵਨਾ ਨਾਲ ਪੂਰੀ ਤਰ੍ਹਾਂ ਇਨਕਾਰ ਨਹੀਂ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਇਸ ਦੇ ਲਈ ਕੋਈ ਵਿਗਿਆਨਕ ਸਬੂਤ ਨਹੀਂ ਮਿਲਿਆ ਹੈ। ਹੁਆ ਨੇ ਮਾਹਰਾਂ ਦੀ ਟੀਮ ਦੀ ਟਿੱਪਣੀ 'ਤੇ ਜ਼ੋਰ ਦਿੱਤਾ ਕਿ ਲੈਬ ਤੋਂ ਲੀਕ ਹੋਣ ਦੀ ਗੱਲ ਸੱਚ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।
ਇਹ ਵੀ ਪੜ੍ਹੋ-ਯੂਰਪ 'ਚ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਸਾਹਮਣੇ ਆਈ ਵੱਡੀ ਚਿੰਤਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਪਾਕਿ ਪੁਲਸ ਨੇ ਕੀਤਾ 'ਮਖੌਲ'
NEXT STORY