ਲਾਹੌਰ (ਏ. ਐੱਨ. ਆਈ.)- ਲਾਹੌਰ ਵਿਚ ਇਕ ਅੱਤਵਾਦੀ-ਰੋਕੂ ਅਦਾਲਤ (ਏ. ਟੀ. ਸੀ.) ਨੇ ਮੰਗਲਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ ਦੀ ਜ਼ਮਾਨ ਪਾਰਕ ਰਿਹਾਇਸ਼ ਦੇ ਸਰਚ ਵਾਰੰਟ ਨੂੰ ਬੇਅਸਰ ਐਲਾਨ ਕਰ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਨੇ ਆਪਣੀ ਜ਼ਮਾਨ ਪਾਰਕ ਰਿਹਾਇਸ਼ ਲਈ ਤਲਾਸ਼ੀ ਵਾਰੰਟ ਰੱਦ ਕਰਨ ਦੀ ਅਪੀਲ ਕਰਦੇ ਹੋਏ ਲਾਹੌਰ ਦੀ ਅੱਤਵਾਦ-ਰੋਕੂ ਅਦਾਲਤ ਦਾ ਰੁਖ ਕੀਤਾ ਸੀ। ਪਟੀਸ਼ਨ ਵਿਚ ਸੂਬੇ ਲਾਹੌਰ ਦੇ ਕਮਿਸ਼ਨਰ, ਡੀ. ਆਈ. ਜੀ. ਆਪ੍ਰੇਸ਼ਨ ਲਾਹੌਰ, ਐੱਸ. ਐੱਸ. ਪੀ. ਆਪ੍ਰੇਸ਼ਨ ਲਾਹੌਰ ਅਤੇ ਹੋਰਨਾਂ ਨੂੰ ਬਚਾਓ ਪੱਖ ਬਣਾਇਆ ਸੀ।
ਖਾਨ ਨੇ ਆਪਣੀ ਦਲੀਲ ਵਿਚ ਕਿਹਾ ਕਿ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਮੰਦਭਾਗੇ ਇਰਾਦੇ ਨਾਲ ਤਲਾਸ਼ੀ ਵਾਰੰਟ ਹਾਸਲ ਕੀਤਾ। ਕਾਰਵਾਈ ਸ਼ੁਰੂ ਹੁੰਦਿਆਂ ਹੀ ਕਮਿਸ਼ਨਰ ਲਾਹੌਰ, ਡੀ. ਸੀ. ਲਾਹੌਰ ਅਤੇ ਹੋਰ ਅਧਿਕਾਰੀ ਏ. ਟੀ. ਸੀ. ਜੱਜ ਅਬਹਰ ਗੁਲ ਦੀ ਅਦਾਲਤ ਵਿਚ ਪੇਸ਼ ਹੋਏ। ਜੱਜ ਅਬਹਰ ਗੁਲ ਖਾਨ ਨੇ ਪੀ. ਟੀ. ਆਈ. ਖਾਨ ਦੀ ਪਟੀਸ਼ਨ ’ਤੇ ਸੁਰੱਖਿਅਤ ਫੈਸਲਾ ਸੁਣਾਉਂਦੇ ਹੋਏ ਕਿਹਾ ਿਕ ਇਕ ਵਾਰ ਦਾ ਸਰਚ ਵਾਰੰਟ ਹਮੇਸ਼ਾ ਲਈ ਨਹੀਂ ਹੁੰਦਾ ਹੈ।
ਇਮਰਾਨ ਖਾਨ ਕੀਤੇ ਗਏ ਤਲਬ
ਇਮਰਾਨ ਖਾਨ ਨੂੰ 9 ਮਈ ਨੂੰ ਇਤਿਹਾਸਕ ਜਿਨਹਾ ਹਾਊਸ (ਕੋਰ ਕਮਾਂਡਰ ਹਾਊਸ) ’ਤੇ ਹੋਏ ਹਿੰਸਕ ਹਮਲੇ ਮਾਮਲੇ ਵਿਚ ਜਾਂਚ ਕਰ ਰਹੇ ਸੰਯੁਕਤ ਜਾਂਚ ਦਲ ਨੇ (ਜੇ. ਆਈ. ਟੀ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਤਲਬ ਕੀਤਾ।
ਅਗਵਾ ਕੀਤਾ ਗਿਆ ਇਮਰਾਨ ਖਾਨ ਦੇ ਹਮਾਇਤੀ ਸਾਮੀ ਇਬ੍ਰਾਹਿਮ ਰਿਹਾਅ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਖਾਨ ਦੇ ਹਮਾਇਤੀ ਇਕ ਟੈਲੀਵਿਜ਼ਨ ਪੱਤਰਕਾਰ ਨੂੰ ਉਸਨੂੰ ਅਗਵਾ ਕਰਨ ਵਾਲਿਆਂ ਨੇ ਰਿਹਾਅ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਹ ਮੰਗਲਵਾਰ ਸਵੇਰੇ ਆਪਣੇ ਘਰ ਪਰਤ ਆਏ। ਪਿਛਲੇ ਹਫ਼ਤੇ ਲਾਪਤਾ ਹੋਏ ਪੱਤਰਕਾਰ ਸਾਮੀ ਇਬ੍ਰਾਹਿਮ ਦੇ ਪਰਿਵਾਰ ਅਤੇ ਉਸਦੇ ਮਾਲਕ ਨੇ ਇਹ ਜਾਣਕਾਰੀ ਿਦੱਤੀ। ਸਾਮੀ ਇਬ੍ਰਾਹਿਮ ਦੇ ਭਰਾ ਅਲੀ ਰਜਾ ਨੇ ਟਵੀਟ ਕਰ ਕੇ ਅਤੇ ‘ਬੋਲ ਟੀ. ਵੀ.’ ਨੇ ਆਪਣੀ ਖਬਰ ਵਿਚ ਉਨ੍ਹਾਂ ਦੀ ਰਿਹਾਈ ਦੀ ਪੁਸ਼ਟੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਦੇਸ਼ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ 106 ਸੋਸ਼ਲ ਮੀਡੀਆ ਅਕਾਊਂਟ ਬਲਾਕ
ਇਮਰਾਨ ਨੇ ਪਟੇਲ ਨੂੰ ਭੇਜਿਆ 10 ਅਰਬ ਰੁਪਏ ਦਾ ਮਾਣਹਾਨੀ ਦਾ ਨੋਟਿਸ
ਪਾਕਿਸਤਾਨ ਦੇ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖਾਨ ਨੇ ਮੰਗਲਵਾਰ ਨੂੰ ਸਿਹਤ ਮੰਤਰੀ ਅਬਦੁੱਲ ਕਾਦਿਰ ਪਟੇਲ ਨੂੰ 10 ਅਰਬ ਰੁਪਏ ਦਾ ਮਾਣਹਾਨੀ ਦਾ ਨੋਟਿਸ ਭੇਜਿਆ ਹੈ ਕਿਉਂਕਿ ਉਨ੍ਹਾਂ ਨੇ (ਪਟੇਲ ਨੇ) ਹੋਰ ਗੱਲਾਂ ਤੋਂ ਇਲਾਵਾ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਮਾਨਸਿਕ ਸਥਿਰਤਾ ਸ਼ੱਕੀ ਸੀ। ਉਨ੍ਹਾਂ ਨੇ ਕਿਹਾ ਕਿ ਪਟੇਲ ਤੋਂ ਬਿਨਾ ਸ਼ਰਤ ਮੁਆਫੀ ਮੰਗਣ ਨੂੰ ਵੀ ਕਿਹਾ ਹੈ। ਪਿਛਲੇ ਹਫ਼ਤੇ ਸਰਕਾਰ ਨੇ ਇਮਰਾਨ ਖਾਨ ਦੇ ਪ੍ਰੀਖਣਾਂ ਨੂੰ ਗੁਪਤ ਮੈਡੀਕਲ ਰਿਪੋਰਟ ਸਾਂਝੀ ਕੀਤੀ ਸੀ ਜੋ ਕਥਿਤ ਤੌਰ ’ਤੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਖਾਨ ਦੇ ਹਿਰਾਸਤ ਵਿਚ ਰਹਿਣ ਦੌਰਾਨ ਕੀਤੀ ਗਈ ਸੀ। ਰਿਪਰੋਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਪੈਰਾਂ ਵਿਚ ਕੋਈ ਫ੍ਰੈਕਚਰਪ ਨਹੀਂ ਸੀ, ਜਦਕਿ ਸ਼ਰਾਬ ਅਤੇ ਉਨ੍ਹਾਂ ਦੇ ਪਿਸ਼ਾਬ ਦੇ ਨਮੂਨੇ ਵਿਚ ਇਕ ਨਾਜਾਇਜ਼ ਦਵਾਈ ਪਾਈ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ, 12 ਹੋਰ ਜ਼ਖ਼ਮੀ
NEXT STORY