ਇੰਟਰਨੈਸ਼ਨਲ ਡੈਸਕ (ਬਿਊਰੋ) ਆਸਟ੍ਰੇਲੀਆ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਆਪਣੀ ਮਾਂ ਦੇ ਸਰੀਰ 'ਤੇ ਚਾਕੂਆਂ ਨਾਲ ਲਗਭਗ 100 ਵਾਰ ਹਮਲਾ ਕੀਤਾ। ਹਮਲੇ ਦੌਰਾਨ ਔਰਤ ਨੇ 7 ਚਾਕੂਆਂ ਦੀ ਵਰਤੋਂ ਕੀਤੀ। ਮਾਂ 'ਤੇ ਹਮਲੇ ਦੌਰਾਨ ਔਰਤ ਨੇ ਮਾਂ ਦੀ ਗਰਦਨ ਵੀ ਵੱਢ ਦਿੱਤੀ। ਇਸ ਅਪਰਾਧ ਲਈ ਔਰਤ ਨੂੰ 21 ਸਾਲ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਜੇਲ੍ਹ 'ਚ ਬੰਦ ਔਰਤ ਨੇ ਜੇਲ੍ਹ ਕਰਮਚਾਰੀਆਂ 'ਤੇ ਵੀ ਹਮਲਾ ਕਰ ਦਿੱਤਾ। ਔਰਤ ਨੇ ਜੇਲ੍ਹ ਦੇ ਦੋ ਅਧਿਕਾਰੀਆਂ ਦੇ ਵਾਲ ਉਖਾੜ ਦਿੱਤੇ।
ਆਸਟ੍ਰੇਲੀਆ ਦੇ ਸਿਡਨੀ 'ਚ ਰਹਿਣ ਵਾਲੀ ਜੈਸਿਕਾ ਕੈਮਿਲਰੀ ਨੇ 2019 'ਚ ਆਪਣੀ ਮਾਂ ਰੀਟਾ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪਰ ਹੁਣ ਉਸ ਨੇ ਸਿਡਨੀ ਦੀ ਸਿਲਵਰ ਵਾਟਰ ਜੇਲ੍ਹ ਦੇ ਦੋ ਅਧਿਕਾਰੀਆਂ 'ਤੇ ਹਮਲਾ ਕਰਕੇ ਉਨ੍ਹਾਂ ਦੇ ਵਾਲ ਉਖਾੜ ਦਿੱਤੇ। ਇਸ ਜੁਰਮ ਲਈ ਉਸ ਨੂੰ 21 ਦਸੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਬਾਰਵੁੱਡ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਉਸ ਨੂੰ ਜੇਲ੍ਹ ਅਧਿਕਾਰੀਆਂ ਨਾਲ ਕੁੱਟਮਾਰ ਕਰਨ ਦਾ ਦੋਸ਼ੀ ਕਰਾਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਵੱਲੋਂ ਯੁੱਧ ਦੀ ਤਿਆਰੀ! ਤਾਈਵਾਨ ਵੱਲ ਭੇਜੇ 71 ਲੜਾਕੂ ਜਹਾਜ਼, ਸੱਤ ਜਹਾਜ਼
ਪੁੱਛਗਿੱਛ ਦੌਰਾਨ ਕਬੂਲ ਕੀਤਾ ਜੁਰਮ
ਇਸ ਤੋਂ ਪਹਿਲਾਂ ਜੈਸਿਕਾ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਸੀ। ਜੈਸਿਕਾ ਨੇ ਪਹਿਲਾ ਹਮਲਾ ਪਿਛਲੇ ਸਾਲ ਅਗਸਤ 'ਚ ਕੀਤਾ ਸੀ, ਜਦਕਿ ਦੂਜਾ ਹਮਲਾ ਅਕਤੂਬਰ 'ਚ ਕੀਤਾ ਸੀ। ਜੇਲ੍ਹ ਦਾ ਗੇਟ ਬੰਦ ਕਰਨ ਨੂੰ ਲੈ ਕੇ ਜੈਸਿਕਾ ਦੀ ਅਧਿਕਾਰੀਆਂ ਨਾਲ ਲੜਾਈ ਹੋ ਗਈ। ਇਨ੍ਹਾਂ ਦੋਵਾਂ ਅਪਰਾਧਾਂ ਵਿੱਚ ਜੈਸਿਕਾ ਨੂੰ ਸੱਤ ਸਾਲ ਹੋਰ ਸਜ਼ਾ ਹੋ ਸਕਦੀ ਹੈ। ਜੈਸਿਕਾ ਨੇ 2019 ਵਿੱਚ ਆਪਣੀ ਮਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਸੀ। ਉਸ ਨੂੰ 100 ਤੋਂ ਵੱਧ ਵਾਰ ਚਾਕੂ ਮਾਰਨ ਦਾ ਦੋਸ਼ੀ ਪਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਸਿਲਵਰ ਵਾਟਰ ਜੇਲ੍ਹ ਵਿੱਚ ਦੋ ਦਹਾਕਿਆਂ ਦੀ ਸਜ਼ਾ ਸੁਣਾਈ ਗਈ।
ਇਸ ਮਾਮਲੇ ਨੇ ਉਦੋਂ ਕਾਫੀ ਸੁਰਖੀਆਂ ਬਟੋਰੀਆਂ ਸਨ। ਫਿਰ ਜੱਜ ਹੈਲਨ ਵਿਲਸਨ ਨੇ ਵੀ ਇਸ ਮਾਮਲੇ ਵਿੱਚ ਸਖ਼ਤ ਪ੍ਰਤੀਕਿਰਿਆ ਦਿੱਤੀ। ਉਸ ਸਮੇਂ ਉਨ੍ਹਾਂ ਨੇ ਇਸ ਮਾਮਲੇ ਨੂੰ ਘਿਨਾਉਣਾ ਕਰਾਰ ਦਿੱਤਾ। ਜੈਸਿਕਾ ਨੇ ਫਿਰ ਮਾਂ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਕੱਟ ਕੇ ਵੱਖ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਘਟਨਾ ਤੋਂ ਪਹਿਲਾਂ ਮੋਬਾਈਲ ਫੋਨ ਨੂੰ ਲੈ ਕੇ ਮਾਂ-ਧੀ ਵਿਚਕਾਰ ਲੜਾਈ ਹੋਈ ਸੀ ਅਤੇ ਧੀ ਵੀ ਮਾਨਸਿਕ ਰੋਗ ਨਾਲ ਜੂਝ ਰਹੀ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਫ਼ਤਿਆਂ ਦੀ ਸਮੁੰਦਰੀ ਯਾਤਰਾ ਤੋਂ ਬਾਅਦ ਇੰਡੋਨੇਸ਼ੀਆ ਪਹੁੰਚਿਆ 58 ਰੋਹਿੰਗਿਆ ਸ਼ਰਨਾਰਥੀਆਂ ਦਾ ਸਮੂਹ
NEXT STORY