ਵੈੱਬ ਡੈਸਕ - ਅੱਜ ਦੇ ਦਿਨ ਹੀ ਦੁਨੀਆ ਦਾ ਸਭ ਤੋਂ ਵਿਸ਼ਾਲ ਅਤੇ ਕਦੇ ਨਾ ਡੁੱਬਣ ਵਾਲਾ ਮੰਨਿਆ ਜਾਣ ਵਾਲਾ ਬ੍ਰਿਟਿਸ਼ ਜਹਾਜ਼ 'ਟਾਈਟੈਨਿਕ' ਸਮੁੰਦਰ ਦੀਆਂ ਗਹਿਰਾਈਆਂ 'ਚ ਸਮਾ ਗਿਆ ਸੀ। 15 ਅਪ੍ਰੈਲ, 1912 ਨੂੰ ਸਵੇਰੇ 2:20 ਵਜੇ ਇਹ ਜਹਾਜ਼ ਉੱਤਰੀ ਅਟਲਾਂਟਿਕ ਮਹਾਸਾਗਰ 'ਚ ਕੈਨੇਡਾ ਦੇ ਨਿਊਫਾਊਂਡਲੈਂਡ ਤੋਂ ਲਗਭਗ 400 ਮੀਲ ਦੱਖਣ 'ਚ ਡੁੱਬਿਆ ਸੀ।
ਪਹਿਲੇ ਸਫਰ 'ਤੇ ਹੀ ਵਾਪਰਿਆ ਭਿਆਨਕ ਹਾਦਸਾ
ਟਾਈਟੈਨਿਕ 10 ਅਪ੍ਰੈਲ ਨੂੰ ਇੰਗਲੈਂਡ ਦੇ ਸਾਊਥੈਂਪਟਨ ਤੋਂ ਆਪਣੇ ਪਹਿਲੇ ਸਫਰ 'ਤੇ ਨਿਕਲਿਆ ਸੀ। ਇਹ ਉਸ ਸਮੇਂ ਦਾ ਸਭ ਤੋਂ ਆਲੀਸ਼ਾਨ ਜਹਾਜ਼ ਸੀ। ਇਸ ਵਿਸ਼ਾਲ ਜਹਾਜ਼ 'ਤੇ ਕਰੀਬ 2,200 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਆਪਣੀ ਯਾਤਰਾ ਦੌਰਾਨ ਇਹ ਜਹਾਜ਼ ਇਕ ਵਿਸ਼ਾਲ ਹਿਮਖੰਡ ਨਾਲ ਟਕਰਾ ਗਿਆ ਅਤੇ ਟਕਰਾਉਣ ਤੋਂ ਕਰੀਬ ਢਾਈ ਘੰਟੇ ਬਾਅਦ ਪੂਰੀ ਤਰ੍ਹਾਂ ਸਮੁੰਦਰ 'ਚ ਡੁੱਬ ਗਿਆ।
ਕਦੇ ਨਾ ਡੁੱਬਣ ਵਾਲੇ ਜਹਾਜ਼ ਦਾ ਦਾਅਵਾ ਹੋਇਆ ਫੇਲ੍ਹ
ਟਾਈਟੈਨਿਕ ਨੂੰ ਆਇਰਿਸ਼ ਜਹਾਜ਼ ਨਿਰਮਾਤਾ ਵਿਲੀਅਮ ਪਿਰੀ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਅਤੇ ਇਸ ਨੂੰ ਬੇਲਫਾਸਟ 'ਚ ਬਣਾਇਆ ਗਿਆ ਸੀ। 883 ਫੁੱਟ ਲੰਬੇ ਇਸ ਜਹਾਜ਼ ਦੇ ਢਾਂਚੇ ਨੂੰ 16 ਜਲ-ਰੋਧਕ ਹਿੱਸਿਆਂ 'ਚ ਵੰਡਿਆ ਗਿਆ ਸੀ। ਇਹ ਮੰਨਿਆ ਜਾਂਦਾ ਸੀ ਕਿ ਜੇਕਰ ਚਾਰ ਹਿੱਸਿਆਂ 'ਚ ਪਾਣੀ ਭਰ ਵੀ ਜਾਵੇ, ਤਾਂ ਵੀ ਜਹਾਜ਼ ਨਹੀਂ ਡੁੱਬੇਗਾ, ਜਿਸ ਕਾਰਨ ਇਸ ਨੂੰ 'ਨਾਂ ਡੁੱਬਣ ਵਾਲਾ' ਜਹਾਜ਼ ਕਿਹਾ ਜਾਂਦਾ ਸੀ। ਪਰ ਕੁਦਰਤ ਦੇ ਕਹਿਰ ਅੱਗੇ ਇਹ ਤਕਨੀਕੀ ਦਾਅਵਾ ਫੇਲ੍ਹ ਸਾਬਤ ਹੋਇਆ।
ਸਮੁੰਦਰ 'ਚ ਇਕ ਹੋਰ ਹਾਦਸਾ ਟਲਿਆ ਸੀ
ਬੰਦਰਗਾਹ ਤੋਂ ਨਿਕਲਦੇ ਸਮੇਂ ਟਾਈਟੈਨਿਕ ਇਕ ਸਟੀਮਰ 'ਨਿਊਯਾਰਕ' ਦੇ ਬਹੁਤ ਕਰੀਬ ਆ ਗਿਆ ਸੀ, ਪਰ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਰਹਿ ਗਿਆ ਅਤੇ ਜਹਾਜ਼ ਸੁਰੱਖਿਅਤ ਅੱਗੇ ਨਿਕਲ ਗਿਆ ਸੀ। ਹਾਲਾਂਕਿ, ਅਟਲਾਂਟਿਕ ਦੇ ਇਸ ਸਫਰ ਨੇ ਅੰਤ 'ਚ ਇਕ ਅਜਿਹੀ ਤ੍ਰਾਸਦੀ ਦਾ ਰੂਪ ਲੈ ਲਿਆ ਜਿਸ ਨੂੰ ਅੱਜ ਵੀ ਇਤਿਹਾਸ ਦੇ ਸਭ ਤੋਂ ਵੱਡੇ ਸਮੁੰਦਰੀ ਹਾਦਸਿਆਂ 'ਚੋਂ ਇਕ ਮੰਨਿਆ ਜਾਂਦਾ ਹੈ।
'ਸਾਨੂੰ ਨਹੀਂ ਚਾਹੀਦਾ ਅਜਿਹਾ ਪੋਪ..!' ਟਰੰਪ ਨੇ ਮੁੜ ਵਿੰਨ੍ਹਿਆ ਨਿਸ਼ਾਨਾ
NEXT STORY