ਰੋਮ (ਕੈਂਥ) - ਇਟਲੀ ਵਿਚ ਮਾਰਚ ਦੇ ਆਰੰਭ ਤੋਂ ਬਾਅਦ ਕੋਵਿਡ-19 ਨਾਲ ਹੋਈਆਂ ਮੌਤਾਂ ਦਾ ਸਭ ਤੋਂ ਘੱਟ ਵਾਧਾ ਦਰਜ ਕੀਤਾ ਗਿਆ ਹੈ, ਨਾਗਰਿਕ ਸੁਰੱਖਿਆ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ 24 ਜੂਨ ਨੂੰ ਇਟਲੀ ਵਿਚ ਕੋਰੋਨਾ ਵਾਇਰਸ ਨਾਲ 18 ਵਿਅਕਤੀਆਂ ਦੀ ਮੌਤ ਹੋਈ ਹੈ, ਜਦਕਿ ਕੱਲ 23 ਜਾਣਿਆਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਸੀ, ਇਟਲੀ ਵਿਚ 2 ਮਾਰਚ ਤੋਂ ਬਾਅਦ ਪਹਿਲੀ ਵਾਰ ਇਹ ਘੱਟ ਅੰਕੜਾ ਦਰਜ ਕੀਤਾ ਗਿਆ ਹੈ। ਇਟਲੀ ਵਿਚ ਇਸ ਸੁਧਰੇ ਹਾਲਾਤਾਂ ਕਰ ਕੇ ਇਟਲੀ ਦੀ ਸਰਕਾਰ ਡਾਕਟਰਾਂ ਅਤੇ ਆਮ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ।
ਧਾਰਮਿਕ ਨੇਤਾਵਾਂ ਨੇ ਲਾਸ ਵੇਗਾਸ ਤੋਂ ਹਿੰਦੂ ਅਤੇ ਜੈਨ ਦੇਵਤਾਵਾਂ ਦੀਆਂ ਮੂਰਤੀਆਂ ਹਟਾਉਣ ਦੀ ਕੀਤੀ ਬੇਨਤੀ
NEXT STORY