ਵਾਰਸਾ- ਪੋਲੈਂਡ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਿਹਤ ਮੰਤਰੀ ਲੁਕਾਜ ਜੁਮੋਵਸਕੀ ਨੇ ਮੰਗਲਵਾਰ ਨੂੰ ਪ੍ਰਭਾਵਿਤ ਮਰੀਜ਼ ਦੇ ਬਾਰੇ ਬਿਨਾਂ ਕੋਈ ਹੋਰ ਖੁਲਾਸਾ ਕੀਤੇ ਕਿਹਾ ਕਿ ਇਹ ਮਰੀਜ਼ ਜਰਮਨੀ ਤੋਂ ਆਇਆ ਹੈ। ਇਸ ਦੇ ਨਾਲ ਹੀ ਪੋਲੈਂਡ ਯੂਰਪੀ ਸੰਘ ਦੇ ਉਹਨਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋਣ ਵਾਲਾ ਸਭ ਤੋਂ ਤਾਜ਼ਾ ਦੇਸ਼ ਬਣ ਗਿਆ ਹੈ, ਜਿਥੇ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।
ਰੂਸ ਨੇ ਮੈਡੀਕਲ ਸਪਲਾਈ ਐਕਸਪੋਰਟ 'ਤੇ ਲਾਈ ਪਾਬੰਦੀ
ਰੂਸ ਸਰਕਾਰ ਨੇ ਬੁੱਧਵਾਰ ਨੂੰ ਇਕ ਜੂਨ ਤੱਕ ਮਾਸਕ ਤੇ ਕੁਝ ਹੋਰ ਮੈਡੀਕਲ ਸਮੱਗਰੀ ਦੀ ਸਪਲਾਈ ਦੇ ਐਕਸਪੋਰਟ 'ਤੇ ਪਾਬੰਦੀ ਲਗਾ ਦਿੱਤੀ ਹੈ। ਕੈਬਨਿਟ ਦੀ ਵੈੱਬਸਾਈਟ 'ਤੇ ਅੱਜ ਇਹ ਹੁਕਮ ਜਾਰੀ ਕੀਤਾ ਗਿਆ। ਸਰਕਾਰ ਨੇ ਨਿੱਜੀ ਵਰਤੋਂ ਤੇ ਮਨੁੱਖੀ ਸਹਾਇਤਾ ਦੇ ਲਈ ਭੇਜੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਇਸ ਸੂਚੀ ਵਿਚ ਸ਼ਾਮਲ ਉਤਪਾਦਾਂ ਵਿਚ ਬੈਂਡੇਜ, ਪੱਟੀਆਂ, ਸੁਰੱਖਿਆਤਮਕ, ਕੀਟਾਣੂਨਾਸ਼ਕ ਤੇ ਵਾਇਰਸ ਰੋਕੂ ਦਵਾਈਆਂ ਦੇ ਨਾਲ-ਨਾਲ ਕੁਝ ਹੋਰ ਚੀਜ਼ਾਂ ਸ਼ਾਮਲ ਹਨ। ਇਸ ਤੋਂ ਪਹਿਲੇ ਹਫਤੇ ਵਿਚ ਗਲੋਬਲ ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਭਾਰਤ ਨੇ ਦਵਾਈ ਤੇ ਸਬੰਧੀ ਹੋਰ ਸਮੱਗਰੀਆਂ ਦੇ ਐਕਸਪੋਰਟ 'ਤੇ ਕਥਿਤ ਤੌਰ 'ਤੇ ਪਾਬੰਦੀ ਲਾਈ ਸੀ।
ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਮਸਜਿਦ 'ਚ ਹਮਲੇ ਦੀ ਧਮਕੀ, ਪੁਲਸ ਨੇ ਕੀਤੀ ਕਾਰਵਾਈ
NEXT STORY