ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਉੱਤਰੀ-ਪੱਛਮੀ ਸ਼ਹਿਰ 'ਚ ਪੁਲਸ ਉੱਤੇ ਲੋਕਾਂ ਦਾ ਬਹੁਤ ਵਿਸ਼ਵਾਸ ਨਾ ਹੋਣ ਕਾਰਨ ਫਸਟ ਨੇਸ਼ਨਜ਼ ਚੀਫਸ ਨੇ ਆਰ.ਸੀ.ਐਮ.ਪੀ (ਰਾਇਲ ਕੈਨੇਡੀਅਨ ਮਾਊਨਟੇਨ ਪੁਲਸ) ਨੂੰ ਭਾਈਚਾਰੇ 'ਚ ਪਿੱਛੇ ਜਿਹੇ ਹੋਈਆਂ ਮੌਤਾਂ ਦੀ ਜਾਂਚ ਕਰਨ ਲਈ ਅਪੀਲ ਕੀਤੀ ਹੈ।
ਥੰਡਰ ਬੇਅ, ਓਨਟਾਰੀਓ ਵਿੱਚ ਬੁੱਧਵਾਰ ਨੂੰ ਮਾਊਨਟੀਜ਼ ਨੂੰ ਦਖਲ ਦੇਣ ਲਈ ਕਹਿਣ ਲਈ ਤਿੰਨ ਮੁਖੀ ਪ੍ਰੋਵਿੰਸ਼ੀਅਲ ਵਿਧਾਨਸਭਾ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਨਾਬਾਲਗਾਂ ਦੀਆਂ ਲਾਸ਼ਾਂ ਪਾਣੀ ਵਿੱਚੋਂ ਕੱਢੀਆਂ ਗਈਆਂ ਪਰ ਥੰਡਰ ਬੇਅ ਪੁਲਸ ਦੀ ਉਦਾਸੀਨਤਾ ਕਾਰਨ ਕੋਈ ਮਾਮਲਾ ਹੱਲ ਨਹੀਂ ਹੋ ਰਿਹਾ। ਉਨਾਂ ਕਿਹਾ ਕਿ 2015 ਵਿੱਚ ਵੀ ਇਸੇ ਤਰ੍ਹਾਂ ਇੱਕ ਫਸਟ ਨੇਸ਼ਨਜ਼ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇਸ ਭਾਈਚਾਰੇ ਦੇ ਲਾਪਤਾ ਹੋਣ ਜਾਂ ਉਨ੍ਹਾਂ ਦੀਆਂ ਮੌਤਾਂ ਦੇ ਸਬੰਧ ਵਿੱਚ ਪੁਲਸ ਵੱਲੋਂ ਜਾਂਚ ਕੀਤੀ ਗਈ ਪਰ ਇਹ ਵੀ ਕਿਸੇ ਹੱਲ 'ਤੇ ਨਹੀਂ ਪੁੱਜੀ।
ਇਸ ਤੋਂ ਪਹਿਲਾਂ 7 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਫਸਟ ਨੇਸ਼ਨਜ਼ ਦੇ ਆਗੂਆਂ ਨੇ ਚੰਗੀ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਥੰਡਰ ਬੇਅ ਪੁਲਸ ਸਰਵਿਸਿਜ਼ ਬੋਰਡ ਨੇ ਆਖਿਆ ਕਿ ਇਸ ਭਾਈਚਾਰੇ 'ਚ ਵੀ ਨਸਲਵਾਦ ਦਾ ਬੋਲਬਾਲਾ ਹੈ ਅਤੇ ਪੁਲਸ ਇਸ ਨੂੰ ਠੀਕ ਨਹੀਂ ਕਰ ਸਕਦੀ।
ਵਾਸ਼ਿੰਗਟਨ 'ਚ ਇਸ ਆਲੀਸ਼ਾਨ ਘਰ 'ਚ ਰਹਿਣਗੇ ਬਰਾਕ ਓਬਾਮਾ, ਦੇਖੋ ਅੰਦਰਲੀਆਂ ਤਸਵੀਰਾਂ
NEXT STORY